ਮਹਾਰਾਸ਼ਟਰ ਭਵਨ ਦਾ ਰੱਖਿਆ ਨੀਂਹ ਪੱਥਰ
ਘੁਮਾਣ (ਬਟਾਲਾ), 3 ਨਵੰਬਰ (ਬੰਮਰਾਹ, ਬਾਵਾ)-ਸ਼੍ਰੋਮਣੀ ਭਗਤ ਨਾਮਦੇਵ ਦੇ 755ਵੇਂ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਭਗਤ ਨਾਮਦੇਵ ਦੇ ਅੰਤਿਮ ਸਮਾਧੀ ਅਸਥਾਨ ਨਾਮਦੇਵ ਦਰਬਾਰ ਘੁਮਾਣ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ ਜਿਨਾਂ ਵਿਚ ਨਾਮਦੇਵ ਦਰਬਾਰ ਕਮੇਟੀ ਘੁਮਾਣ ਤੇ ਸਰਹੱਦ ਸੰਸਥਾ ਪੂਨੇ ਦੇ ਯਤਨਾਂ ਸਦਕਾ ਮਹਾਂਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਉਚੇਚੇ ਤੌਰ 'ਤੇ ਪੁੱਜੇ ਅਤੇ ਭਗਤ ਨਾਮਦੇਵ ਦੀ ਯਾਦ ਨੂੰ ਸਮਰਪਿਤ ਮਹਾਂਰਾਸ਼ਟਰ ਭਵਨ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਨਾਲ ਸਰਹੱਦ ਸੰਸਥਾ ਦੇ ਮੁਖੀ ਸੰਜੇ ਨਾਹਰ, ਬਾਲ ਜੋਗੀ ਸਦਾਨੰਦ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਹਾਜ਼ਰ ਰਹੀਆਂ | ਇਸ ਮੌਕੇ ਮਹਾਂਰਾਸ਼ਟਰ ਦੀ ਪ੍ਰੰਪਰਾ ਅਨੁਸਾਰ ਭੂਮੀ ਪੂਜਨ ਕੀਤਾ ਗਿਆ | ਉਪਰੰਤ ਗ੍ਰੰਥੀ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ | ਇਸ ਤੋਂ ਬਾਅਦ ਸ੍ਰੀ ਏਕਨਾਥ ਸ਼ਿੰਦੇ ਨਾਮਦੇਵ ਦਰਬਾਰ ਘਮਾਣ ਵਿਖੇ ਨਤਮਸਤਕ ਹੋਏ ਤੇ ਕਿਹਾ ਕਿ ਮਹਾਂਰਾਸ਼ਟਰ ਤੇ ਪੰਜਾਬ ਦਾ ਬਹੁਤ ਗੂੜਾ ਤੇ ਪੁਰਾਣਾ ਰਿਸ਼ਤਾ ਹੈ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ 2 ਏਕੜ ਜ਼ਮੀਨ ਸਰਹੱਦ ਸੰਸਥਾ ਨੂੰ ਭਵਨ ਬਣਾਉਣ ਲਈ ਦਿੱਤੀ | ਇਸ ਮੌਕੇ ਸ਼੍ਰੀ ਏਕਨਾਥ ਸ਼ਿੰਦੇ ਦਾ ਨਾਮਦੇਵ ਦਰਬਾਰ ਕਮੇਟੀ ਵਲੋਂ ਸਨਮਾਨ ਕੀਤਾ ਗਿਆ ਤੇ ਭਗਤ ਨਾਮਦੇਵ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਦੌਰਾ ਵੀ ਕੀਤਾ ਤੇ ਪਿ੍ੰਸੀਪਲ ਸਮੇਤ ਅਧਿਆਪਕਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਨਾਮਦੇਵ ਦਰਬਾਰ ਕਮੇਟੀ ਦੇ ਸਮੁੱਚੇ ਮੈਂਬਰਾਂ ਤੋਂ ਇਲਾਵਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਪਿ੍ੰਸੀਪਲ ਸਵਰਨ ਸਿੰਘ ਤੇ ਵਿਦਿਆਰਥਣਾਂ ਤੇ ਅਹਿਮਦੀਆ ਜਮਾਤ ਕਾਦੀਆਂ ਦੇ ਆਗੂ ਵੀ ਮੌਜੂਦ ਰਹੇ | ਸਰਹੱਦ ਸੰਸਥਾ ਦੇ ਮੁਖੀ ਸੰਜੇ ਨਾਹਰ ਨੇ ਕਿਹਾ ਕਿ 2015 ਵਿਚ ਕਰਵਾਏ ਗਏ ਮਰਾਠੀ ਸੰਮੇਲਨ ਦੌਰਾਨ ਪੰਜਾਬ ਸਰਕਾਰ ਵਲੋਂ 2 ਏਕੜ ਜ਼ਮੀਨ ਸਰਹੱਦ ਸੰਸਥਾ ਨੂੰ ਦਿੱਤੀ ਗਈ ਸੀ | ਇਸ 2 ਏਕੜ ਜਗ੍ਹਾ 'ਤੇ ਮਹਾਂਰਾਸ਼ਟਰ ਭਵਨ ਉਸਾਰਿਆ ਜਾਵੇਗਾ | ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਸੰਸਦ ਮੈਂਬਰ, ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ, ਜਗਰੂਪ ਸਿੰਘ ਸੇਖਵਾਂ 'ਆਪ' ਆਗੂ, ਬਾਬਾ ਸੁਖਦੇਵ ਸਿੰਘ ਬੇਦੀ, ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਸਾ. ਸਰਪੰਚ ਨਰਿੰਦਰ ਸਿੰਘ ਨਿੰਦੀ, ਜਾਇੰਟ ਸਕੱਤਰ ਸਰਬਜੀਤ ਸਿੰਘ ਬਾਵਾ, ਮੁੱਖ ਸਲਾਹਕਾਰ ਪਿ੍ੰ. ਗੁਰਮੁਖ ਸਿੰਘ, ਲਾਜਵੰਤ ਸਿੰਘ ਲਾਟੀ ਮਚਰਾਵਾਂ, ਪਲਵਿੰਦਰ ਸਿੰਘ ਚੀਮਾ, ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ, ਬਲਜੀਤ ਸਿੰਘ ਪੰਡੋਰੀ, ਜਤਿੰਦਰ ਸਿੰਘ ਧਾਲੀਵਾਲ ਐੱਨ.ਆਰ.ਆਈ., ਮਨਦੀਪ ਸਿੰਘ ਰੰਗੜ ਨੰਗਲ, ਹਰਵਿੰਦਰਪਾਲ ਸਿੰਘ ਸ਼ਾਹਬਾਦ ਸਾਬਕਾ ਉਪ ਚੇਅਰਮੈਨ ਐੱਸ.ਸੀ. ਵਿੰਗ, ਮੀਡੀਆ ਸਲਾਹਕਾਰ ਤੇ ਪੀ.ਏ. ਦਲਜੀਤ ਸਿੰਘ ਚੂਹੇਵਾਲ, ਮੁਹੰਮਦ ਅਕਰਮ ਖਾਨ, ਅਤਾਪ ਮੁਹੰਮਦ, ਅਕਰਮ ਖਾਨ, ਸੰਜੇ ਨਿਵਾਸ਼ਕਰ ਨਾਮਦੇਵ ਸਮਾਜ ਉਨਤੀ ਪ੍ਰੀਸ਼ਦ ਪ੍ਰਧਾਨ ਮਹਾਂਰਾਸ਼ਟਰ ਰਾਜ, ਐੱਸ.ਡੀ.ਐੱਮ. ਵਿਕਰਮਜੀਤ ਪਾਥੇ, ਨਾਇਬ ਤਹਿਸੀਲਦਾਰ ਵਿਨੋਦ ਮਹਿਤਾ, ਹਰਪਾਲ ਸਿੰਘ ਪ੍ਰਾਪਰਟੀ ਸਲਾਹਕਾਰ, ਸ਼ੁਭਮਪ੍ਰੀਤ ਸਿੰਘ, ਪਿ੍ੰਸੀਪਲ ਸਵਰਨ ਸਿੰਘ ਤੁਗਲਵਾਲ, ਸਾ. ਚੇਅਰਮੈਨ ਕੁਲਵੰਤ ਸਿੰਘ ਚੀਮਾ, ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਲੈਕਚਰਾਰ ਗੁਰਨਾਮ ਸਿੰਘ ਮੰਡ, ਸੀਨੀਅਰ ਮੀਤ ਪ੍ਰਧਾਨ ਬਾਬਾ ਬੇਅੰਤ ਸਿੰਘ, ਮੀਤ ਪ੍ਰਧਾਨ ਰਘਬੀਰ ਸਿੰਘ, ਸੁਖਵੰਤ ਸਿੰਘ ਰਾਜੂ ਕੈਸ਼ੀਅਰ, ਮਨਜੀਤ ਸਿੰਘ ਕੈਸ਼ੀਅਰ, ਹਰਪਾਲ ਸਿੰਘ ਪ੍ਰੋਪਰਟੀ ਡੀਲਰ, ਸੁਖਬੀਰ ਸਿੰਘ ਬਾਵਾ, ਪਿ੍ਤਪਾਲ ਸਿੰਘ, ਦਲਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਬਾਵਾ, ਇੰਦਰਜੀਤ ਸਿੰਘ ਨਿੱਕੂ, ਮੈਨੇਜਰ ਪਿ੍ਤਪਾਲ ਸਿੰਘ, ਕੁਲਦੀਪ ਸਿੰਘ ਬਾਵਾ, ਰਣਜੀਤ ਸਿੰਘ ਬਾਵਾ, ਜਸਬੀਰ ਸਿੰਘ, ਇੰਦਰਜੀਤ ਸਿੰਘ ਬਾਵਾ, ਨਰੇਸ਼ ਕੁਮਾਰ ਬਾਵਾ, ਕੁਲਵੰਤਬੀਰ ਸਿੰਘ ਸਾ. ਸਰਪੰਚ ਘੁਮਾਣ, ਪਰਮਵੀਰ ਸਿੰਘ ਰਾਣਾ ਘੁਮਾਣ ਆਦਿ ਹਾਜ਼ਰ ਸਨ |
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਘੁਮਾਣ ਵਿਖੇ ਨਾਮਦੇਵ ਦਰਬਾਰ ਹੋਏ ਨਤਮਸਤਕ
ਅਜੀਤ ਡੈਸਕ
04-11-2025