07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਾਕਿ ਸਮੁੰਦਰ 'ਚ ਬਣਾ ਰਿਹਾ 'ਨਕਲੀ ਟਾਪੂ' <br/>

Ad Position 21
No active advertisement
ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਅਰਬ ਸਾਗਰ 'ਚ ਨਕਲੀ ਟਾਪੂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਨੂੰ ਤੇਲ ਦੀ ਖੋਜ ਲਈ ਇਕ ਸਥਾਈ ਪਲੇਟਫ਼ਾਰਮ ਵਜੋਂ ਵਰਤਿਆ ਜਾਵੇਗਾ | ਪਾਕਿਸਤਾਨ ਪੈਟਰੋਲੀਅਮ ਲਿਮਟਿਡ (ਪੀ. ਪੀ. ਐੱਲ.) ਇਸ ਪ੍ਰਾਜੈਕਟ ਦੀ ਅਗਵਾਈ ਕਰੇਗਾ | ਪੀ. ਪੀ. ਐੱਲ. ਦੇ ਜਨਰਲ ਮੈਨੇਜਰ ਐਕਸਪਲੋਰੇਸ਼ਨ ਐਂਡ ਕੋਰ ਬਿਜ਼ਨਸ ਡਿਵੈਲਪਮੈਂਟ ਅਰਸ਼ਦ ਹੁਸੈਨ ਪਾਲੇਕਰ ਦੇ ਅਨੁਸਾਰ ਪਾਕਿ ਇਸ ਨਕਲੀ ਟਾਪੂ ਦੀ ਮਦਦ ਨਾਲ ਅਰਬ ਸਾਗਰ 'ਚ 25 ਤੇਲ ਖੂਹ ਖੋਦਣ ਦੀ ਯੋਜਨਾ ਬਣਾ ਰਿਹਾ ਹੈ | ਇਹ ਨਕਲੀ ਟਾਪੂ ਸਿੰਧ ਦੇ ਤਟ ਤੋਂ ਲਗਭਗ 30 ਕਿੱਲੋਮੀਟਰ ਦੂਰ ਸੁਜਾਵਲ ਖੇਤਰ ਦੇ ਨੇੜੇ ਬਣਾਇਆ ਜਾ ਰਿਹਾ ਹੈ | ਸੁਜਾਵਲ ਕਰਾਚੀ ਤੋਂ ਲਗਭਗ 130 ਕਿੱਲੋਮੀਟਰ ਦੂਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਮਿਲਣ ਤੋਂ ਬਾਅਦ ਇਹ ਫ਼ੈਸਲਾ ਲਿਆ | ਅਰਸ਼ਦ ਪਾਲੇਕਰ ਨੇ ਕਿਹਾ ਕਿ ਉੱਚੀਆਂ ਸਮੁੰਦਰੀ ਲਹਿਰਾਂ ਤੋਂ ਬਚਾਉਣ ਲਈ ਟਾਪੂ ਨੂੰ 6 ਫੁੱਟ ਉੱਚਾ ਕੀਤਾ ਜਾ ਰਿਹਾ ਹੈ, ਕਿਉਂਕਿ ਪਹਿਲਾਂ ਉੱਚੀਆਂ ਸਮੁੰਦਰੀ ਲਹਿਰਾਂ ਕਾਰਨ ਡਿ੍ਲਿੰਗ ਪ੍ਰੋਜੈਕਟਾਂ 'ਚ ਰੁਕਾਵਟਾਂ ਆਈਆਂ ਸਨ | ਟਾਪੂ ਦੇ ਫਰਵਰੀ ਤੱਕ ਤਿਆਰ ਹੋਣ ਦੀ ਉਮੀਦ ਹੈ | ਪਾਕਿਸਤਾਨੀ ਮੀਡੀਆ ਅਨੁਸਾਰ ਇਕ ਸਹਿਯੋਗੀ ਦੇਸ਼ ਦੇ ਨਾਲ ਮਿਲ ਕੇ ਖੇਤਰ ਦੇ ਤਿੰਨ ਸਾਲਾਂ ਦੇ ਕੀਤੇ ਗਏ ਸਰਵੇਖਣ ਤੋਂ ਬਾਅਦ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ | ਰਿਪੋਰਟਾਂ ਅਨੁਸਾਰ ਭੰਡਾਰਾਂ ਨਾਲ ਸੰਬੰਧਿਤ ਖੋਜ ਨੂੰ ਪੂਰਾ ਕਰਨ 'ਚ ਲਗਭਗ 42,000 ਕਰੋੜ ਰੁਪਏ ਖ਼ਰਚ ਹੋਣਗੇ | ਇਸ ਤੋਂ ਬਾਅਦ ਇਸ ਨੂੰ ਸਮੁੰਦਰ ਦੀ ਡੂੰਘਾਈ ਤੋਂ ਕੱਢਣ 'ਚ 4-5 ਸਾਲ ਲੱਗ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਲੰਗਰਾਂ ਦੀ ਸੇਵਾ ਸ਼ੁਰੂ <br/> ਅਗਲੀ ਖ਼ਬਰ ਵਿਜੀਲੈਂਸ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ
Ad Position 24
No active advertisement