06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੀ . ਜੇ . ਪੀ . ਵਲੋਂ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਗਠਨ

ਛੱਤਰਪਤੀ ਸੰਭਾਜੀਨਗਰ, 6 ਅਗਸਤ (ਏਜੰਸੀ)- ਕਾਕਰੋਚ ਜਨਤਾ ਪਾਰਟੀ (ਸੀ. ਜੇ.

Ad Position 21
No active advertisement
ਅਜੀਤ ਡੈਸਕ 07-08-2026
ਛੱਤਰਪਤੀ ਸੰਭਾਜੀਨਗਰ, 6 ਅਗਸਤ (ਏਜੰਸੀ)- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਪਣੀ ਰਾਸ਼ਟਰੀ ਵਰਕਿੰਗ ਕਮੇਟੀ ਬਣਾਈ ਤੇ ਇਸ ਦੇ ਸੰਸਥਾਪਕ ਅਭੀਜੀਤ ਦੀਪਕੇ ਨੂੰ ਕੌਮੀ ਕਨਵੀਨਰ ਨਿਯੁਕਤ ਕੀਤਾ ਹੈ। ਸੀ.ਜੇ.ਪੀ. ਦੇ ਮੁੱਖ ਬੁਲਾਰੇ ਸੌਰਵ ਦਾਸ ਤੇ ਬੁਲਾਰੇ ਆਸ਼ੂਤੋਸ਼ ਰਾਂਕਾ ਸੰਗਠਨ ਦੇ ਕੋ ਕਨਵੀਨਰ ਬਣੇ। ਇਹ ਐਲਾਨ ਸ਼ਹਿਰ ’ਚ ਦੀਪਕੇ ਦੇ ਘਰ ’ਚ ਸੀ.ਜੇ.ਪੀ. ਦੀ ਕੋਰ ਟੀਮ ਦੀ ਦੋ ਦਿਨਾ ਬੈਠਕ ਖਤਮ ਹੋਣ ਦੇ ਬਾਅਦ ਪ੍ਰੈਸ ਕਾਨਫਰੰਸ ’ਚ ਕੀਤਾ ਗਿਆ। ਸੰਗਠਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੀ.ਜੇ.ਪੀ. ਨੂੰ ਜਲਦ ਹੀ ਕਿਸੇ ਰਾਜਨੀਤਕ ਪਾਰਟੀ ’ਚ ਨਹੀਂ ਬਦਲਿਆ ਜਾਵੇਗਾ, ਬਲਕਿ ਇਹ ਜ਼ਮੀਨੀ ਪੱਧਰ ’ਤੇ ਕੰਮ ਕਰੇਗੀ। ਬਾਅਦ ’ਚ ਸੀ.ਜੇ.ਪੀ. ਨੇ ਇਕ ਬਿਆਨ ਜਾਰੀ ਕਰਕੇ ਸੰਗਠਨ ਦੇ ਅਹੁਦੇਦਾਰਾਂ ਦੇ ਨਾਵਾਂ ਬਾਰੇ ਦੱਸਿਆ। ਸੀ.ਜੇ.ਪੀ. ਨੇ ਅਜਿੰਕਯ ਸ਼ਿੰਦੇ ਨੂੰ ਰਾਸ਼ਟਰੀ ਸੰਗਠਨ ਇੰਚਾਰਜ ਤੇ ਦੀਪਕ ਬਾਲੀਅਨ ਨੂੰ ਸੰਗਠਨ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਹੋਰ ਅਹੁਦੇਦਾਰਾਂ ’ਚ ਆਫ਼ਰੀਨ ਨਵਾਜ਼ ਰਾਸ਼ਟਰੀ ਸਕੱਤਰ, ਵਿਜੇ ਰੈਡੀ ਮਲੰਗੀ ਮੀਡੀਆ ਲੀਡ, ਰਤਨਾ ਸਿੰਘ ਲੀਗਲ ਮਾਮਲੇ ਲੀਡ, ਵੈਸ਼ਨਵੀ ਗੌਰ ਰਿਸਰਚ ਤੇ ਪਾਲਿਸੀ ਲੀਡ, ਰੋਹਨ ਦੇਸ਼ਪਾਂਡੇ ਤਕਨਾਲੋਜੀ ਲੀਡ, ਯੋਗੇਸ਼ ਇੰਗਲੇ ਫਾਈਨੈਂਸ ਲੀਡ ਸ਼ਾਮਿਲ ਹਨ। ਸੀ.ਜੇ.ਪੀ. ਨੇ ਦੇਸ਼ ਦੇ ਚਾਰ ਜ਼ੋਨ ਉੱਤਰ, ਦੱਖਣ, ਪੂਰਬ ਤੇ ਉਤਰ-ਪੂਰਬ ਅਤੇ ਪੱਛਮ ਦੀ ਲੀਡਰਸ਼ਿਪ ਦੀਆਂ ਜ਼ਿੰਮੇਵਾਰੀਆਂ ਵੀ ਤੈਅ ਕੀਤੀਆਂ। ਸੌਰਵ ਦਾਸ ਨੇ ਕਿਹਾ ਕਿ ਅਸੀਂ ਆਪਣੀ ਵੈਬਸਾਈਟ ਜ਼ਰੀਏ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਰਹੇ ਹਾਂ। ਵਿਦਿਆਰਥੀ, ਨੌਜਵਾਨ ਪੇਸ਼ੇਵਰ ਤੇ ਵਰਕਰ ਇਕਜੁਟ ਹੋ ਕੇ ਆਪਣੀ ਆਵਾਜ਼ ਉਠਾਉਣ ਲਈ ਸਾਡੇ ਨਾਲ ਜੁੜ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੰਦੀਪ ਜਾਖੜ ਵਲੋਂ ਮਾਈਨਿੰਗ ਤੋਂ 20 ਹਜ਼ਾਰ ਕਰੋੜ ਦੀ ਕਮਾਈ ਦੇ ਦਾਅਵਿਆਂ ਬਾਰੇ ਪੁੱਛਣ ’ਤੇ ਸਦਨ ’ਚ ਰੌਲਾ-ਰੱਪਾ ਅਗਲੀ ਖ਼ਬਰ ਪੰਜਾਬ ਭਰ ਵਿਚ 510 ‘ਗਰਾਊਂਡ ਵਾਟਰ ਰੀਚਾਰਜ’ ਸਕੀਮਾਂ ਲਾਗੂ ਕੀਤੀਆਂ-ਚੀਮਾ
Ad Position 24
No active advertisement