ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਨਿਯੁਕਤੀ
ਨਵੀਂ ਦਿੱਲੀ, 6 ਅਗਸਤ (ਅਜੀਤ ਬਿਊਰੋ)-ਰਾਜ ਸਭਾ ਮੈਂਬਰ ਤੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਕਨਫੈਡਰੇਸ਼ਨ ਆਫ਼ ਇੰਡਿਅਨ ਇੰਡਸਟਰੀ ਦੀ ਵੱਕਾਰੀ ਇੰਟਰਨੈਸ਼ਨਲ ਕੌਂਸਲ ਦਾ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ, 6 ਅਗਸਤ (ਅਜੀਤ ਬਿਊਰੋ)-ਰਾਜ ਸਭਾ ਮੈਂਬਰ ਤੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਕਨਫੈਡਰੇਸ਼ਨ ਆਫ਼ ਇੰਡਿਅਨ ਇੰਡਸਟਰੀ ਦੀ ਵੱਕਾਰੀ ਇੰਟਰਨੈਸ਼ਨਲ ਕੌਂਸਲ ਦਾ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੰਡੀਆ-ਗਲਫ ਕੌਂਸਲ ਅਤੇ ਅਫਰੀਕਾ ਕੌਂਸਲ ਦਾ ਵੀ ਸਹਿ-ਚੇਅਰਮੈਨ ਬਣਾਇਆ ਗਿਆ ਹੈ।ਵਰਤਮਾਨ ਵਿਚ ਡਾ. ਸਾਹਨੀ ਬ੍ਰਿਕਸ ਬਿਜ਼ਨਸ ਕੌਂਸਲ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਭਾਰਤ 10 ਤੋਂ 12 ਸਤੰਬਰ 2026 ਤੱਕ ਨਵੀਂ ਦਿੱਲੀ ਵਿਚ ਹੋਣ ਵਾਲੀ ਬ੍ਰਿਕਸ ਬਿਜ਼ਨਸ ਕੌਂਸਲ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ।ਆਪਣੀ ਨਿਯੁਕਤੀ ‘ਤੇ ਖੁਸ਼ੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਡਾ. ਸਾਹਨੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੈ।