ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ
ਅਜੀਤ ਡੈਸਕ
06-12-2025
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਬੀਤੇ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਉਸ ਨੂੰ ਉਸ ਦਾ ਇਕ ਦੋਸਤ ਘਰ ਤੋਂ ਬੁਲਾ ਕੇ ਲੈ ਕੇ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ ਅਤੇ ਉਸ ਦੇ ਦੋਸਤ ਵਲੋਂ ਸਾਨੂੰ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਤੁਹਾਡਾ ਲੜਕਾ ਚੀਮੇ ਬਾਠ ਪਿੰਡ ਨਹਿਰ ਦੇ ਕੋਲ ਡਿੱਗਾ ਪਿਆ ਹੈ, ਜਿਸ ਵਲੋਂ ਨਸ਼ੇ ਦਾ ਟੀਕਾ ਲਗਾਇਆ ਹੈ | ਜਦੋਂ ਅਸੀਂ ਜਾ ਕੇ ਦੇਖਿਆ ਤਾਂ ਰਾਜਨਦੀਪ ਸਿੰਘ ਉੱਥੇ ਡਿੱਗਾ ਪਿਆ ਸੀ, ਜਿਸ ਨੂੰ ਅਸੀਂ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ |