30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੰਗ ਨਹਿਰ ਦੇ ਜਸ਼ਨ ਮਨਾ ਕੇ ਭਾਜਪਾ ਨੇ ਪੰਜਾਬੀਆਂ ਦੇ ਜ਼ਖਮਾਂ 'ਤੇ ਛਿੜਕਿਆ ਲੂਣ-ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਗੰਗ ਨਹਿਰ ਦੇ 100 ਸਾਲ ਪੂਰੇ ਹੋਣ 'ਤੇ ਜਸ਼ਨ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਜਿਥੇ ਭਾਜਪਾ ਦੇ ਕੇਂਦਰੀ ਮੰਤਰੀ ਵੀ ਹੁੰਮ-ਹੁੰਮਾ ਕੇ ਪਹੁੰਚ ਰਹੇ ਸਨ | ਧਾਲੀਵਾਲ ਨੇ ਕਿਹਾ ਕਿ ਗੰਗ ਨਹਿਰ ਦਾ ਇਤਿਹਾਸ ਜਗ-ਜ਼ਾਹਿਰ ਹੈ | ਇਹ ਨਹਿਰ ਉਸ ਸਮੇਂ ਦੇ ਬੀਕਾਨੇਰ ਦੇ ਰਾਜਾ ਗੰਗਾ ਸਿੰਘ ਨੂੰ ਦੇਸ਼ ਦੀ ਪਿੱਠ 'ਚ ਛੁਰਾ ਮਾਰਨ ਅਤੇ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਬਦਲੇ ਇਨਾਮ ਵਜੋਂ ਦਿੱਤੀ ਗਈ ਸੀ | ਧਾਲੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਦਾ ਇਹ ਕਾਂਗਰਸੀ ਵਿੰਗ ਕਈ ਦਹਾਕਿਆਂ ਤੋਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ ਮਾਰਨ ਦਾ ਕੰਮ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਜਦੋਂ 1925 ਵਿਚ ਸ਼ੁਰੂ ਹੋਈ ਇਸ ਨਹਿਰ ਨੂੰ 100 ਸਾਲ ਪੂਰੇ ਹੋਏ ਹਨ, ਤਾਂ ਇਸ ਲੁੱਟ ਦਾ ਜਸ਼ਨ ਮਨਾ ਕੇ ਇਨ੍ਹਾਂ ਨੇ ਪੰਜਾਬੀਆਂ ਦੇ ਪੁਰਾਣੇ ਜ਼ਖਮਾਂ 'ਤੇ ਇਕ ਵਾਰ ਫਿਰ ਲੂਣ ਛਿੜਕਣ ਦਾ ਘਿਨੌਣਾ ਕੰਮ ਕੀਤਾ ਹੈ | ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਆਗੂਆਂ ਦੇ ਦਿਲ ਵਿਚ ਪੰਜਾਬ ਲਈ ਕੋਈ ਦਰਦ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਬੈਂਕ ਅਧਿਕਾਰੀ ਨਾਲ 21 ਲੱਖ 69 ਹਜ਼ਾਰ 500 ਰੁਪਏ ਦੀ ਮਾਰੀ ਠੱਗੀ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦ... ਅਗਲੀ ਖ਼ਬਰ ਪੰਜਾਬ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਆਈ.ਆਈ.ਟੀ. ਮਦਰਾਸ ਨਾਲ ਹੱਥ ਮਿਲਾਇਆ
Ad Position 24