ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ) -ਇੱਕ ਬੈਂਕ ਮੈਨੇਜਰ ਮਹਿਲਾ ਨਾਲ 21 ਲੱਖ 69 ਹਜ਼ਾਰ 500 ਰੁਪਏ ਦੀ ਠੱਗੀ ਮਾਰੇ ਜਾਣ ਦਾ ਸਬੰਧ ਵਿਚ ਸਾਈਬਰ ਥਾਣਾ ਸੰਗਰੂਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐੱਸ.ਐੱਚ.ਓ. ਥਾਣਾ ਸਾਈਬਰ ਕ੍ਰਾਈਮ ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਕਿ੍ਸ਼ਨ ਕੁਮਾਰ ਮਿੱਤਲ ਮੁਹੱਲਾ ਅਸਤਬਲ ਬਨਾਸਰ ਬਾਗ਼ ਰੋਡ ਸੰਗਰੂਰ ਨੇ ਪੁਲਿਸ ਕੋਲ ਦਰਖਾਸਤ ਦਿੱਤੀ ਸੀ ਕਿ ਉਸ ਦੀ ਲੜਕੀ ਪੂਨਮ ਮਿੱਤਲ ਨਾਲ ਆਨਲਾਈਨ ਟਾਸਕ ਪੂਰੇ ਕਰਨ ਅਤੇ ਟਰੇਡਿੰਗ ਦੇ ਨਾਮ ਉੱਤੇ 21,69,500/- ਦੀ ਠੱਗੀ ਮਾਰੀ ਗਈ ਹੈ | ਕਿ੍ਸ਼ਨ ਕੁਮਾਰ ਮਿੱਤਲ ਦੀ ਲੜਕੀ ਪੂਨਮ ਮਿੱਤਲ ਜੋ ਯੈਸ ਬੈਕ ਖਰੜ ਵਿਖੇ ਬਤੌਰ ਮੈਨੇਜਰ ਹੈ | ਮਿੱਤਲ ਦਾ ਪੰਜਾਬ ਨੈਸ਼ਨਲ ਬੈਕ ਬਰਾਂਚ ਮੰਗਵਾਲ ਵਿਖੇ ਅਕਾੳਾੂਟ ਹੈ ਜਿਸ ਨੂੰ ਪੂਨਮ ਮਿੱਤਲ ਤੋਂ ਇਲਾਵਾ ਪ੍ਰਤੀ ਵਰੁਣ ਕੁਮਾਰ ਅਤੇ ਕਿ੍ਸ਼ਨ ਕੁਮਾਰ ਮਿੱਤਲ ਜੁਆਇੰਟ ਤੌਰ ਉੱਤੇ ਚਲਾਉਂਦੇ ਹਨ | ਦੂਸਰਾ ਖਾਤਾ ਯੈਸ ਬੈਕ ਵਿਚ ਚਾਨਾਕਿਆਪੁਰੀ ਨਵੀਂ ਦਿੱਲੀ ਵਿਖੇ ਹੈ | 7 ਨਵੰਬਰ 2025 ਨੂੰ ਪੂਨਮ ਮਿੱਤਲ ਦੇ ਵਟਸਅੱਪ ਉੱਤੇ ਕਿਸੇ ਅਣਪਛਾਤੇ ਵਿਅਕਤੀ ਦੇ ਵਲੋਂ ਵਟਸਅੱਪ ਦੇ ਇੱਕ ਗਰੁੱਪ ਜਿਸ ਦਾ ਨਾਮ ਬੀ.ਵਾਈ.ਆਰ. 293 ਹੈ ਵਿਚ ਐਂਡ ਕਰ ਲਿਆ ਗਿਆ | ਗਰੁੱਪ ਵਿਚ ਦੱਸਿਆ ਗਿਆ ਕਿ ਗਰੁੱਪ ਵਿਚਲੇ ਯੂ.ਟਿਊਬ ਚੈਨਲ ਨੂੰ ਲਾਇਕ, ਸਬਕ੍ਰਾਇਬ ਕਰੋ ਅਤੇ ਵੱਧ ਮੁਨਾਫ਼ਾ ਕਮਾਊ | ਸ਼ਿਕਾਇਤਕਰਤਾ ਅਨੁਸਾਰ ਪੂਨਮ ਮਿੱਤਲ ਨੇ ਦਿੱਤਾ ਟਾਸਕ ਕੰਪਲੀਟ ਕਰ ਕੇ ਸਕਰੀਨਸ਼ਾਟ ਵਟਸਅੱਪ ਗਰੁੱਪ ਬੀ.ਵਾਈ.ਆਰ. 293 ਸ਼ੇਅਰ ਕਰ ਦਿੱਤਾ ਸੀ | ਜਿਸ ਉਪਰੰਤ ਮਿੱਤਲ ਨੂੰ ਵਟਸਅੱਪ ਨੰਬਰ ਜਿਸ ਉੱਤੇ ਐਫ.ਐਮ. ਬਾਇਰੋ ਸ਼ੋਅ ਹੋ ਰਿਹਾ ਸੀ | ਇਸ ਉਪਰੰਤ ਪੂਨਮ ਮਿੱਤਲ ਦੇ ਯੈਸ ਬੈਕ ਅਕਾੳਾੂਟ ਵਿਚ 150 ਰੁਪਏ ਕਰੈਡਿਟ ਹੋ ਗਏ | ਇਸ ਉਪਰੰਤ ਪੂਨਮ ਮਿੱਤਲ ਨੂੰ ਟੈਲੀਗਰਾਮ ਅਕਾੳਾੂਟ ਦਾ ਇੱਕ ਲਿੰਕ ਜੋ ਨਕਿਤਾ ਸਿੰਘ ਦੇ ਨਾਮ ਉੱਤੇ ਸੀ ਦਿੱਤਾ ਗਿਆ ਅਤੇ ਕਿਹਾ ਕਿ ਅਗਲੇ ਟਾਸਕ ਤੁਹਾਨੰੂ ਇਸ ਟੈਲੀਗਰਾਮ ਅਕਾੳਾੂਟ ਦੁਆਰਾ ਕਰਵਾਏ ਜਾਣਗੇ | ਫਿਰ ਉਸ ਦੀ ਨਕਿਤਾ ਸਿੰਘ ਨਾਲ ਟੈਲੀਗਰਾਮ ਅਕਾੳਾੂਟ ਉੱਤੇ ਗੱਲਬਾਤ ਸ਼ੁਰੂ ਹੋ ਗਈ | ਅਗਲੇ ਟਾਸਕ ਲਈ ਪੂਨਮ ਮਿੱਤਲ ਨੂੰ 2000 ਰੁਪਏ ਯੂ.ਪੀ.ਆਈ., ਆਈ.ਡੀ. ਜਮਾ ਕਰਵਾਉਣ ਲਈ ਕਿਹਾ ਜੋ ਉਸ ਨੇ ਯੈਸ ਬੈਕ ਦੀ ਅਕਾੳਾੂਟ ਵਿਚੋਂ 9 ਨਵੰਬਰ 2025 ਨੂੰ ਟਰਾਂਸਫ਼ਰ ਕਰ ਦਿੱਤੇ | ਇਸ ਉਪਰੰਤ ਟਰੇਡਿੰਗ ਅਕਾੳਾੂਟ ਵਿਚ ਪੂਨਮ ਮਿੱਤਲ ਦੇ 2000 ਰੁਪਏ ਤੋਂ 2800 ਰੁਪਏ ਯੈਸ ਬੈਂਕ ਦੇ ਅਕਾੳਾੂਟ ਵਿਚ ਆ ਗਏ | ਇਸ ਉਪਰੰਤ ਨਤਿਕਾ ਸਿੰਘ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋ ਗਈ ਅਤੇ ਅਗਲੇ ਟਾਸਕ ਲਈ 5000 ਰੁਪਏ ਦਾ ਨਿਵੇਸ਼ ਕਰਨ ਨੂੰ ਕਿਹਾ ਗਿਆ | 10 ਨਵੰਬਰ 2025 ਨੂੰ ਪੀੜਤਾ ਨੇ 5000 ਰੁਪਏ ਯੈਸ ਬੈਂਕ ਦੇ ਅਕਾੳਾੂਟ ਵਿਚੋਂ ਟਰਾਂਸਫ਼ਰ ਕਰ ਦਿੱਤੇ | ਇਸ ਉਪਰੰਤ 7500 ਰੁਪਏ ਉਸ ਦੇ ਵੈੱਬਸਾਈਟ ਵਾਲੇ ਅਕਾੳਾੂਟ ਵਿਚ ਸ਼ੋਅ ਹੋਣੇ ਸ਼ੁਰੂ ਹੋ ਗਏ | ਟੈਲੀਗਰਾਮ ਅਕਾੳਾੂਟ ਨੇ ਪੂਨਮ ਮਿੱਤਲ ਨੂੰ ਕਿਹਾ ਕਿ ਕੰਪਨੀ ਦੀ ਪਾਲਿਸੀ ਹੈ ਕਿ ਤੁਹਾਨੂੰ ਤਿੰਨ ਟਾਸਕ ਕਰਨੇ ਪੈਣਗੇ, ਉਸ ਬਿਨਾ ਉਹ ਪੈਸੇ ਰਿਫੰਡ ਨਹੀ ਕਰ ਸਕਦੇ ਹਨ | ਇਸ ਉਪਰੰਤ ਪੀੜਤਾ ਨੇ 10 ਨਵੰਬਰ 2025 ਨੂੰ 25 ਹਜ਼ਾਰ, 11 ਨਵੰਬਰ ਨੂੰ 4,45,000 ਰੁਪਏ, 12 ਨਵੰਬਰ ਨੂੰ ਅੱਸੀ ਹਜ਼ਾਰ ਰੁਪਏ ਦੋ ਵਾਰ ਹੋਰ 50 ਹਜ਼ਾਰ ਰੁਪਏ, 13 ਨਵੰਬਰ ਨੂੰ ਮੁੜ ਦੋ ਵਾਰ ਪੰਜਾਹ ਹਜ਼ਾਰ ਰੁਪਏ ਫਿਰ 1,70,500 ਰੁਪਏ, 14 ਨਵੰਬਰ ਨੂੰ 50 ਹਾਜ਼ਰ, ਫਿਰ 40 ਹਜ਼ਾਰ, ਮਿਤੀ 15 ਨਵੰਬਰ 10,500 ਮੁੜ 17 ਨਵੰਬਰ ਦੋ ਵਾਰ 50 ਹਜ਼ਾਰ ਰੁਪਏ ਯੈਸ ਬੈਂਕ ਦੇ ਖਾਤੇ ਵਿਚੋਂ ਦਿੱਤੇ ਜਿਸ ਵਿਚੋਂ 4,95,000 ਰੁਪਏ ਦਾ ਪੂਨਮ ਮਿੱਤਲ ਨੇ ਲੋਨ ਲਿਆ ਸੀ | ਪਤੀ ਵਰੁਣ ਕੁਮਾਰ ਅਤੇ ਪਿਤਾ ਕਿ੍ਸ਼ਨ ਮਿੱਤਲ ਦੇ ਜੁਆਇੰਟ ਬੈਂਕ ਖਾਤੇ ਪੰਜਾਬ ਨੈਸ਼ਨਲ ਬੈਂਕ ਦੇ ਵਿਚੋਂ ਵੀ 16 ਨਵੰਬਰ ਨੂੰ 4,50,000 ਰੁਪਏ, 17 ਨਵੰਬਰ ਨੂੰ 5 ਲੱਖ ਰੁਪਏ ਹੋਰ ਟੈਲੀਗਰਾਮ ਅਕਾੳਾੂਟ ਵਿਚ ਟਰਾਂਸਫ਼ਰ ਕਰਵਾ ਲਏ ਗਏ | ਇਸ ਸਾਰੇ ਟੈਲੀਗਰਾਮ ਅਕਾੳਾੂਟ ਵਿਚ ਪੂਨਮ ਮਿੱਤਲ ਨੇ ਹੋਈ ਠੱਗੀ ਬਾਬਤ ਦੱਸਿਆ ਕਿ ਵੈੱਬਸਾਈਟ ਵਾਲਾ ਅਕਾੳਾੂਟ ਅਨਫਿਰਜ ਕਰਵਾਉਣ ਲਈ ਝਾਂਸਾ ਦਿੰਦਾ ਰਿਹਾ ਅਤੇ ਹੋਰ ਰੁਪਏ ਟਰਾਂਸਫ਼ਰ ਕਰਨ ਦੀ ਮੰਗ ਕਰਦੇ ਰਹੇ | ਅੰਤ ਪੀੜਤਾ ਨੂੰ ਅਹਿਸਾਸ ਹੋਇਆ ਕਿ ਨਾਮ ਮਾਲੂਮ ਵਿਅਕਤੀਆਂ ਨੇ ਉਸ ਨਾਲ ਠੱਗੀ ਮਾਰੀ ਹੈ | ਉਪਰੋਕਤ ਦਰਖਾਸਤ ਦੇ ਆਧਾਰ ਉੱਤੇ ਥਾਣਾ ਸਾਈਬਰ ਕ੍ਰਾਈਮ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |