ਸਿਮਰਤ ਰਾਣਾ ਪੂਨੀਆ ਸਰਬਸੰਮਤੀ ਨਾਲ ਬਣੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਦੇ ਪ੍ਰਧਾਨ <br/>
ਅਜੀਤ ਡੈਸਕ
06-12-2025
ਇਹ ਚੋਣ ਪੱਕੀ ਨਹੀਂ ਸਗੋਂ ਅਸਥਾਈ ਹੈ-ਕੇਹਰ ਸਿੰਘ
ਸੰਗਰੂਰ-ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੇਹਰ ਸਿੰਘ ਨੇ ਇਸ ਚੋਣ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਵਿਵਾਦਾਂ ਵਿਚ ਚਲੀ ਆ ਰਹੀ ਹੈ | ਇਸ ਲਈ ਇਸ ਸੰਬੰਧੀ ਮਾਮਲਾ ਤਖ਼ਤ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਪਾਸ ਵਿਚਾਰ ਅਧੀਨ ਹੈ | ਉਨਾਂ ਕਿਹਾ ਕਿ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਦੁੱਲਟ ਵਲੋਂ ਵਿਦੇਸ਼ ਯਾਤਰਾ ਉੱਤੇ ਜਾਣ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ ਅਤੇ ਇਸੇ ਦੇ ਚੱਲਦਿਆਂ ਹੀ ਬੀਬੀ ਪੂਨੀਆ ਨੰੂ ਆਉਂਦੀ 9 ਜਨਵਰੀ ਤੱਕ ਪ੍ਰਧਾਨ ਬਣਾਇਆ ਗਿਆ ਹੈ | ਕੇਹਰ ਸਿੰਘ ਨੇ ਕਿਹਾ ਕਿ ਬੀਬੀ ਪੂਨੀਆ ਦੀ ਪ੍ਰਧਾਨ ਵਜੋਂ ਹੋਈ ਚੋਣ ਪੱਕੀ ਨਹੀਂ ਸਗੋਂ ਅਸਥਾਈ ਹੈ |