29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ

ਧੂਰੀ, 29 ਅਗਸਤ (ਲਖਵੀਰ ਸਿੰਘ ਧਾਂਦਰਾ) - ਗ੍ਰਾਂਮ ਪੰਚਾਇਤ ਧੂਰੀ ਪਿੰਡ ਵੱਲੋਂ ਧੂਰੀ ਪਿੰਡ ਵਿਖੇ ਪ੍ਰਧਾਨ ਅਮਨਦੀਪ ਸਿੰਘ ਸਰਪੰਚ ਦੀ ਰਹਿਨੁਮਾਈ ਹੇਠ ‘ਤੀਆਂ ਦਾ ਮੇਲਾ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਸਭਿਆਚਾਰਕ ਸਮਾਗਮ ਵਿੱਚ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੀਆਂ ਧੀਆਂ-ਭੈਣਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਦੇ ਰੰਗ ਪੂਰੀ ਤਰ੍ਹਾਂ ਨਾਲ ਬਿਖਰੇ ਹੋਏ ਨਜ਼ਰ ਆਏ।

Ad Position 21
No active advertisement
ਅਜੀਤ ਡੈਸਕ 30-08-2026
ਧੂਰੀ, 29 ਅਗਸਤ (ਲਖਵੀਰ ਸਿੰਘ ਧਾਂਦਰਾ) - ਗ੍ਰਾਂਮ ਪੰਚਾਇਤ ਧੂਰੀ ਪਿੰਡ ਵੱਲੋਂ ਧੂਰੀ ਪਿੰਡ ਵਿਖੇ ਪ੍ਰਧਾਨ ਅਮਨਦੀਪ ਸਿੰਘ ਸਰਪੰਚ ਦੀ ਰਹਿਨੁਮਾਈ ਹੇਠ ‘ਤੀਆਂ ਦਾ ਮੇਲਾ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਸਭਿਆਚਾਰਕ ਸਮਾਗਮ ਵਿੱਚ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੀਆਂ ਧੀਆਂ-ਭੈਣਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਦੇ ਰੰਗ ਪੂਰੀ ਤਰ੍ਹਾਂ ਨਾਲ ਬਿਖਰੇ ਹੋਏ ਨਜ਼ਰ ਆਏ। ਧੀਆਂ-ਧਿਆਣੀਆਂ ਨੇ ਪੀਂਘਾਂ ਝੂਟ ਕੇ, ਬੋਲੀਆਂ ਪਾ ਕੇ ਅਤੇ ਗਿੱਧਾ ਪਾ ਕੇ ਆਪਣੀਆਂ ਖ਼ੁਸ਼ੀਆਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰੰਗ-ਬਰੰਗਿਆਂ ਪੁਸ਼ਾਕਾਂ ਵਿੱਚ ਸਜੀਆਂ ਮੁਟਿਆਰਾਂ ਨੇ ਲੋਕ-ਗੀਤਾਂ ਅਤੇ ਗਿੱਧੇ ਦੀਆਂ ਧਮਾਲਾਂ ਨਾਲ ਸਮੁੱਚੇ ਮਾਹੌਲ ਨੂੰ ਖ਼ੁਸ਼ਨੁਮਾ ਅਤੇ ਰੰਗਲਾ ਬਣਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਅਮਨਦੀਪ ਸਿੰਘ ਨੇ ਆਖਿਆ ਕਿ ਅਜਿਹੇ ਮੇਲੇ ਸਾਡੇ ਅਮੀਰ ਵਿਰਸੇ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ। ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਅਲੋਪ ਹੋ ਰਹੇ ਸਾਡੇ ਪੁਰਾਤਨ ਤਿਉਹਾਰਾਂ ਨੂੰ ਜਿਉਂਦਾ ਰੱਖਣ ਲਈ ਅਜਿਹੇ ਉਪਰਾਲੇ ਸਮੇਂ ਦੀ ਮੁੱਖ ਲੋੜ ਹਨ। ਉਨ੍ਹਾਂ ਕਿਹਾ ਕਿ ਗ੍ਰਾਂਮ ਪੰਚਾਇਤ ਧੂਰੀ ਪਿੰਡ ਸਮਾਜ ਸੇਵੀ ਕਾਰਜਾਂ ਦੇ ਨਾਲ-ਨਾਲ ਪੰਜਾਬੀ ਵਿਰਸੇ ਦੇ ਸੰਭਾਲ ਲਈ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਅਮਨਦੀਪ ਸਿੰਘ ਸਰਪੰਚ ਧੂਰੀ ਪਿੰਡ, ਗੋਬਿੰਦ ਪੰਚ, ਅਨਵਰ ਖਾਨ ਪੰਚ, ਪਾਲੀ ਪੰਚ, ਲਾਡੀ ਸਟੂਡੀਓ, ਤਾਰੀ ਮਾਨ, ਨੋਨਾ ਖਹਿਰਾ ਅਤੇ ਗਗਨ ਖਹਿਰਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਸਰਗਰਮੀਆਂ ਹੋਈਆਂ ਤੇਜ਼ ਅਗਲੀ ਖ਼ਬਰ ਮੁੱਖ ਮੰਤਰੀ ਦੀ ਮੁਲਾਜ਼ਮਾਂ ਦੀ ਹੜਤਾਲ ਬਾਰੇ ਐਕਸ ’ਤੇ ਕੀਤੀ ਪੋਸਟ ਨਿਰੀ ਬੌਖਲਾਹਟ
Ad Position 24