ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਸਰਗਰਮੀਆਂ ਹੋਈਆਂ ਤੇਜ਼
ਸੰਗਰੂਰ, 29 ਅਗਸਤ (ਧੀਰਜ ਪਸੋਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਲਈ ਸਮਾਂ ਦੋ ਹਫਤਿਆਂ ਤੋਂ ਵੀ ਘੱਟ ਰਹਿ ਗਿਆ ਹੈ।
ਸੰਗਰੂਰ, 29 ਅਗਸਤ (ਧੀਰਜ ਪਸੋਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਲਈ ਸਮਾਂ ਦੋ ਹਫਤਿਆਂ ਤੋਂ ਵੀ ਘੱਟ ਰਹਿ ਗਿਆ ਹੈ। ਪ੍ਰਧਾਨਗੀ ਦੀ ਚੋਣ ਲਈ ਕਿੰਨੇ ਉਮੀਦਵਾਰ ਹੋਣਗੇ ਇਹ ਤਾਂ ਬੇਸ਼ੱਕ ਨਾਮਜਦਗੀ ਪੱਤਰ ਦਾਖਲ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਪ੍ਰਧਾਨਗੀ ਦੀ ਚੋਣ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਾ ਨਾਂਅ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੇ ਆਪਣੀਆਂ ਸਰਗਰਮੀਆਂ ਨੂੰ ਪੂਰਾ ਤੇਜ਼ ਕੀਤਾ ਹੋਇਆ ਹੈ। ਬਾਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਤਬੀਰ ਸਿੰਘ ਸਾਹੀ, ਮਨਪ੍ਰੀਤ ਸਿੰਘ ਗਰੇਵਾਲ ਅਤੇ ਸੋਭਿਤ ਕੁਮਾਰ ਸਿੰਗਲਾ ਸ਼ਾਮਿਲ ਹਨ। ਮਨਪ੍ਰੀਤ ਸਿੰਘ ਗਰੇਵਾਲ ਨੇ “ਅਜੀਤ” ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਮੇਟੀ ਵੱਲੋਂ 644 ਵਕੀਲ ਵੋਟਰਾਂ ਦੀ ਸੂਚੀ ਪੰਜਾਬ ਹਰਿਆਣਾ ਬਾਰ ਕੌਂਸਲ ਨੂੰ ਭੇਜੀ ਗਈ ਹੈ ਜਿੱਥੋਂ ਹੀ ਅੰਤਿਮ ਸੂਚੀ ਆਉਣੀ ਹੈ। ਪ੍ਰਧਾਨ, ਉਪ ਪ੍ਰਧਾਨ, ਉਪ ਪ੍ਰਧਾਨ (ਮਹਿਲਾ), ਸੈਕਟਰੀ, ਖਜਾਨਚੀ, ਜੁਆਇੰਟ ਸੈਕਟਰੀ ਅਤੇ ਲਾਇਬਰੇਰੀ ਇੰਚਾਰਜ ਦੀ ਚੋਣ ਲਈ ਨਾਮਜਦਗੀ ਪੱਤਰ 01ਅਤੇ 02 ਸਤੰਬਰ ਨੂੰ ਲਏ ਜਾਣਗੇ, 3 ਸਤੰਬਰ ਨੂੰ ਨਾਮਜਦਗੀ ਪੱਤਰਾਂ ਦੀ ਜਾਂਚ ਹੋਵੇਗੀ। 4 ਸਤੰਬਰ ਨੂੰ 2 ਵਜੇ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਅਤੇ ਇਸੇ ਦਿਨ ਸ਼ਾਮ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਜਿਹਨਾ ਜਿਹਨਾ ਅਹੁਦਿਆਂ ਲਈ ਜਰੂਰਤ ਹੋਈ ਉਹਨਾਂ ਲਈ ਵੋਟਾਂ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਪਵਾਈਆਂ ਜਾਣਗੀਆਂ। ਉਸੇ ਦਿਨ ਸ਼ਾਮ ਨੂੰ ਗਿਣਤੀ ਉਪਰੰਤ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।