29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦੋਸ਼ੀਆਂ ਖਿਲਾਫ ਕਤਲ, ਇਰਾਦਾ ਕਤਲ ਅਤੇ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ, ਮਲੇਰਕੋਟਲਾ ਪੁਲਿਸ ਜਾਂਚ ’ਚ ਜੁਟੀ-ਡੀ.ਐੱਸ.ਪੀ. ਸੁਮਿਤ ਸੂਦ

ਮਲੇਰਕੋਟਲਾ, 29 ਅਗਸਤ (ਮੁਹੰਮਦ ਹਨੀਫ਼ ਥਿੰਦ)- ਸਥਾਨਕ ਗੋਬਿੰਦ ਨਗਰ ਵਿਖੇ ਦੋ ਧਿਰਾਂ ਦਰਮਿਆਨ ਹੋਏ ਲੜਾਈ ਝਗੜੇ ਦੌਰਾਨ ਇਕ 17 ਸਾਲਾ ਨੌਜਵਾਨ ਦੀ ਮੌਤ ਹੋਣ ਅਤੇ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਥਾਣਾ ਸਿਟੀ- 1 ਮਲੇਰਕੋਟਲਾ ਵਿਖੇ ਪੁਲਿਸ ਕੋਲ ਅਨਿਲ ਪ੍ਰਸਾਦ ਪੁੱਤਰ ਕੈਲਾਸ਼ ਪ੍ਰਸਾਦ ਵਾਸੀ ਗੋਬਿੰਦ ਨਗਰ ਮਲੇਰਕੋਟਲਾ ਨੇ ਲਿਖਵਾਏ ਬਿਆਨ ’ਚ ਦੱਸਿਆ ਕਿ ਉਹ ਆਪਣੇ ਘਰ ਅੰਦਰ ਖਾਣਾ ਖਾ ਰਿਹਾ ਸੀ ਕਿ ਐਨੇ ਵਿਚ ਗਲੀ ਵਿਚ ਕਾਫੀ ਰੌਲਾ ਪੈ ਰਿਹਾ ਸੀ ਉਹ ਉੱਠ ਕੇ ਬਾਹਰ ਗਿਆ ਤਾਂ ਦੇਖਿਆ ਕਿ ਸਾਡੀ ਗਲੀ ਵਿਚ ਕੁਝ ਲੜਕੇ ਜੋ ਕਿ ਮੋਟਰਸਾਈਕਲਾਂ ’ਤੇ ਸਵਾਰ ਸਨ ਉੱਚੀ-ਉੱਚੀ ਗਾਲਾਂ ਕੱਢ ਰਹੇ ਸਨ ਅਤੇ ਸਾਡੇ ਪਰਿਵਾਰ ਦੇ ਮੈਂਬਰਾਂ ਅਤੇ ਗਲੀ ਦੇ ਵਸਨੀਕਾਂ ਨੂੰ ਧਮਕੀਆਂ ਦੇ ਰਹੇ ਸਨ ਕਿ ਤੁਸੀਂ ਸਾਨੂੰ ਹੌਲੀ ਮੋਟਰਸਾਈਕਲ ਚਲਾਉਣ ਲਈ ਕਿੱਦਾਂ ਕਹਿ ਸਕਦੇ ਹੋ, ਉਹ ਇਨ੍ਹਾਂ ਨੌਜਵਾਨਾਂ ਨੂੰ ਸਮਝਾਉਣ ਲਈ ਬਾਹਰ ਗਿਆ ਅਤੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੌਜਵਾਨਾਂ ਨੇ ਸਾਡੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 30-08-2026
ਮਲੇਰਕੋਟਲਾ, 29 ਅਗਸਤ (ਮੁਹੰਮਦ ਹਨੀਫ਼ ਥਿੰਦ)- ਸਥਾਨਕ ਗੋਬਿੰਦ ਨਗਰ ਵਿਖੇ ਦੋ ਧਿਰਾਂ ਦਰਮਿਆਨ ਹੋਏ ਲੜਾਈ ਝਗੜੇ ਦੌਰਾਨ ਇਕ 17 ਸਾਲਾ ਨੌਜਵਾਨ ਦੀ ਮੌਤ ਹੋਣ ਅਤੇ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਥਾਣਾ ਸਿਟੀ- 1 ਮਲੇਰਕੋਟਲਾ ਵਿਖੇ ਪੁਲਿਸ ਕੋਲ ਅਨਿਲ ਪ੍ਰਸਾਦ ਪੁੱਤਰ ਕੈਲਾਸ਼ ਪ੍ਰਸਾਦ ਵਾਸੀ ਗੋਬਿੰਦ ਨਗਰ ਮਲੇਰਕੋਟਲਾ ਨੇ ਲਿਖਵਾਏ ਬਿਆਨ ’ਚ ਦੱਸਿਆ ਕਿ ਉਹ ਆਪਣੇ ਘਰ ਅੰਦਰ ਖਾਣਾ ਖਾ ਰਿਹਾ ਸੀ ਕਿ ਐਨੇ ਵਿਚ ਗਲੀ ਵਿਚ ਕਾਫੀ ਰੌਲਾ ਪੈ ਰਿਹਾ ਸੀ ਉਹ ਉੱਠ ਕੇ ਬਾਹਰ ਗਿਆ ਤਾਂ ਦੇਖਿਆ ਕਿ ਸਾਡੀ ਗਲੀ ਵਿਚ ਕੁਝ ਲੜਕੇ ਜੋ ਕਿ ਮੋਟਰਸਾਈਕਲਾਂ ’ਤੇ ਸਵਾਰ ਸਨ ਉੱਚੀ-ਉੱਚੀ ਗਾਲਾਂ ਕੱਢ ਰਹੇ ਸਨ ਅਤੇ ਸਾਡੇ ਪਰਿਵਾਰ ਦੇ ਮੈਂਬਰਾਂ ਅਤੇ ਗਲੀ ਦੇ ਵਸਨੀਕਾਂ ਨੂੰ ਧਮਕੀਆਂ ਦੇ ਰਹੇ ਸਨ ਕਿ ਤੁਸੀਂ ਸਾਨੂੰ ਹੌਲੀ ਮੋਟਰਸਾਈਕਲ ਚਲਾਉਣ ਲਈ ਕਿੱਦਾਂ ਕਹਿ ਸਕਦੇ ਹੋ, ਉਹ ਇਨ੍ਹਾਂ ਨੌਜਵਾਨਾਂ ਨੂੰ ਸਮਝਾਉਣ ਲਈ ਬਾਹਰ ਗਿਆ ਅਤੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੌਜਵਾਨਾਂ ਨੇ ਸਾਡੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ‘ਚੋਂ ਸੁਰਿੰਦਰ ਕੁਮਾਰ ਉਰਫ ਸ਼ਿਵਾ ਪੁੱਤਰ ਮੇਵਾ ਸਿੰਘ ਵਾਸੀ ਰਵਿਦਾਸ ਨਗਰ ਮਲੇਰਕੋਟਲਾ ਨੇ ਆਪਣੀ ਦਸਤੀ ਤਿੱਖੀ ਲੋਹੇ ਦੀ ਕਿਰਚ ਨੁਮਾ ਹਥਿਆਰ ਨਾਲ ਮੇਰੇ ਪਰ ਵਾਰ ਕੀਤਾ ਜੋ ਮੇਰੀ ਖੱਬੀ ਬਾਂਹ ਦੇ ਉੱਪਰਲੇ ਪਾਸੇ ਲੱਗਾ, ਜੋ ਕਿ ਮੇਰੀ ਬਾਂਹ ਦੇ ਅੰਦਰ ਵੜ ਗਿਆ, ਜਿਸ ਨਾਲ ਮੇਰੇ ਬਹੁਤ ਜਿਆਦਾ ਲਹੂ ਵਗਣ ਲੱਗ ਪਿਆ ਅਤੇ ਮੇਰੇ ਦੇਖਦੇ-ਦੇਖਦੇ ਹੀ ਇਨ੍ਹਾਂ ਨੌਜਵਾਨਾਂ ‘ਚੋਂ ਇਕ ਕੁਲਦੀਪ ਸਿੰਘ ਉਰਫ ਕੁੱਲੀ ਪੁੱਤਰ ਸੋਨੀ ਲਾਲ ਵਾਸੀ ਰਵਿਦਾਸ ਨਗਰ ਮਲੇਰਕੋਟਲਾ ਨੇ ਮੇਰੇ ਭਤੀਜੇ ਆਕਾਸ ਕੁਮਾਰ (17) ਪੁੱਤਰ ਸੰਦੀਪ ਪ੍ਰਸਾਦ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਉਹ ਲਹੂ ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਫਿਰ ਇੰਨੇ ਵਿਚ ਸਾਨੂੰ ਬਚਾਉਣ ਲਈ ਆਏ ਮੇਰੇ ਭਰਾ ਸੰਦੀਪ ਪ੍ਰਸਾਦ ਦੇ ਸਿਰ ਵਿਚ ਪਵਨ ਕੁਮਾਰ ਉਰਫ ਲੱਡੂ ਪੁੱਤਰ ਰਾਮ ਸਿੰਘ ਵਾਸੀ ਰਵਿਦਾਸ ਨਗਰ ਮਲੇਰਕੋਟਲਾ ਨੇ ਇੱਟ ਮਾਰੀ, ਉਹ ਵੀ ਲਹੂ ਲਹਾਨ ਹੋ ਕੇ ਸਾਡੇ ਘਰ ਅੰਦਰ ਵੜ ਗਿਆ। ਫਿਰ ਇਨ੍ਹਾਂ ਨੌਜਵਾਨਾਂ ਨੇ ਰਲ ਕੇ ਮੇਰੇ ਦੂਸਰੇ ਭਤੀਜੇ ਰੋਹਿਤ ਕੁਮਾਰ ਪੁੱਤਰ ਸੁਨੀਲ ਪ੍ਰਸਾਦ ਨੂੰ ਵੀ ਘੇਰ ਲਿਆ ਅਤੇ ਉਸ ’ਤੇ ਚਾਕੂ ਅਤੇ ਹੋਰ ਦੂਸਰੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜੋ ਵੀ ਖੂਨ ਨਾਲ ਲੱਥ ਪੱਥ ਹੋ ਗਿਆ ਉਸਦੇ ਜਿਸਮ ਪਰ ਸਭ ਤੋਂ ਵੱਧ ਸੱਟਾਂ ਸੁਰਿੰਦਰ ਕੁਮਾਰ ਉਰਫ ਸ਼ਿਵਾ ਅਤੇ ਕੁਲਦੀਪ ਸਿੰਘ ਉਰਫ ਕੁੱਲੀ ਨੇ ਮਾਰੀਆਂ ਜੋ ਕਿ ਸਾਡੇ ਗੁਆਂਢੀ ਇਮਰਾਨ ਪੁੱਤਰ ਅਲਾਉਦੀਨ ਵਾਸੀ ਗੋਬਿੰਦ ਨਗਰ ਮਲੇਰਕੋਟਲਾ ਨੂੰ ਵੀ ਇਨ੍ਹਾਂ ਨਾਲ ਆਏ ਸਾਥੀਆਂ ਹਮਜਾ ਪੁੱਤਰ ਕਾਲਾ ਵਾਸੀ ਮੁਹੱਲਾ ਚੋਰਮਾਰਾ ਮਲੇਰਕੋਟਲਾ, ਸੋਨੀ ਪੁੱਤਰ ਪਾਲੀ ਰਾਮ ਵਾਸੀ ਰਵਿਦਾਸ ਨਗਰ ਮਲੇਰਕੋਟਲਾ, ਸ਼ੂਟਰ ਵਾਸੀ ਪਿੰਡ ਕੇਲੋਂ ਅਤੇ ਸਾਹਿਲ ਉਰਫ ਕੱਦੂ ਵਾਸੀ ਨੇੜੇ ਸਰੌਦ ਚੌਂਕ ਮਲੇਰਕੋਟਲਾ ਨੇ ਸੱਟਾਂ ਮਾਰੀਆਂ ਹਨ। ਜਦੋਂ ਮੁਹੱਲੇ ਵਾਲੇ ਸਾਨੂੰ ਛਡਾਉਣ ਲਈ ਆਏ ਤਾਂ ਇਹ ਸਾਰੇ ਜਣੇ ਮੌਕੇ ਤੋਂ ਫਰਾਰ ਹੋ ਗਏ। ਆਕਾਸ਼ ਕੁਮਾਰ ਦੀ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਮੌਤ ਹੋ ਗਈ। ਰੋਹਿਤ ਦੀ ਹਾਲਤ ਵੀ ਗੰਭੀਰ ਹੈ ਅਤੇ ਇਮਰਾਨ ਨੂੰ ਹਾਲਤ ਖਰਾਬ ਹੋਣ ਕਰਕੇ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਹੈ। ਉਹ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜੇਰੇ ਇਲਾਜ ਹੈ। ਉਧਰ ਡੀ.ਐੱਸ.ਪੀ. ਸੁਮਿਤ ਸੂਦ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ 103 (1), 109, 115(2), 126(2), 351(3), 190, 191(3) ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇੇਰੀ ਕਾਰਵਾਈ ਲਈ ਪੁਲਿਸ ਜਾਂਚ ਵਿਚ ਜੁਟ ਗਈ ਹੈ। ਇਸ ਮੌਕੇ ਥਾਣਾ ਸਿਟੀ-1 ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਸਬ ਇੰਸਪੈਕਟਰ ਸੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਕਰਮੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਡਕੌਂਦਾ ਦੀ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਮਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਗੰਭੀਰ ਜ਼ਖਮੀ
Ad Position 24