29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਗੰਭੀਰ ਜ਼ਖਮੀ

ਮਾਲੇਰਕੋਟਲਾ, 29 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਚੋਂ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ । ਉਥੇ ਹਾਜ਼ਰ ਪ੍ਰਤੱਖ ਦਰਸੀਆਂ ਮੁਤਾਬਿਕ ਸਥਾਨਕ ਨਰਸਰੀ ਨੇੜੇ ਜਦ ਇੱਕ ਸਵਿਫ਼ਟ ਕਾਰ ‘ਚ ਸਵਾਰ ਸਿੰਘ ਵਾਸੀ ਭੋਜੋਲੀ ਲੁਧਿਆਣਾ ਵਾਲੇ ਪਾਸੇ ਤੋਂ ਮਾਲੇਰਕੋਟਲਾ ਨੂੰ ਆ ਰਹੇ ਸਨ ਤਾਂ ਕਾਰ ਉਕਤ ਘਟਨਾ ਸਥਾਨ ਨੇੜੇ ਪਹੁੰਚੀ ਤਾਂ ਸੜਕ ‘ਤੇ ਅੱਗੇ ਜਾ ਰਹੀ ਇੱਕ ਪਿਕਅਪ ਗੱਡੀ ਦੇ ਡਰਾਈਵਰ ਵੱਲੋਂ ਗੱਡੀ ਦੀ ਸਪੀਡ ਅਚਾਨਕ ਘੱਟ ਕਰ ਲੈਣ ਕਾਰਨ ਪਿੱਛੋਂ ਆ ਰਹੀ ਕਾਰ ਜ਼ੋਰ ਨਾਲ ਉਸ ਦੇ ਵਿੱਚ ਆ ਕੇ ਵੱਜੀ ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ।

Ad Position 21
No active advertisement
ਅਜੀਤ ਡੈਸਕ 30-08-2026
ਮਾਲੇਰਕੋਟਲਾ, 29 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਚੋਂ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ । ਉਥੇ ਹਾਜ਼ਰ ਪ੍ਰਤੱਖ ਦਰਸੀਆਂ ਮੁਤਾਬਿਕ ਸਥਾਨਕ ਨਰਸਰੀ ਨੇੜੇ ਜਦ ਇੱਕ ਸਵਿਫ਼ਟ ਕਾਰ ‘ਚ ਸਵਾਰ ਸਿੰਘ ਵਾਸੀ ਭੋਜੋਲੀ ਲੁਧਿਆਣਾ ਵਾਲੇ ਪਾਸੇ ਤੋਂ ਮਾਲੇਰਕੋਟਲਾ ਨੂੰ ਆ ਰਹੇ ਸਨ ਤਾਂ ਕਾਰ ਉਕਤ ਘਟਨਾ ਸਥਾਨ ਨੇੜੇ ਪਹੁੰਚੀ ਤਾਂ ਸੜਕ ‘ਤੇ ਅੱਗੇ ਜਾ ਰਹੀ ਇੱਕ ਪਿਕਅਪ ਗੱਡੀ ਦੇ ਡਰਾਈਵਰ ਵੱਲੋਂ ਗੱਡੀ ਦੀ ਸਪੀਡ ਅਚਾਨਕ ਘੱਟ ਕਰ ਲੈਣ ਕਾਰਨ ਪਿੱਛੋਂ ਆ ਰਹੀ ਕਾਰ ਜ਼ੋਰ ਨਾਲ ਉਸ ਦੇ ਵਿੱਚ ਆ ਕੇ ਵੱਜੀ ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਕਾਰ ਦੇ ਵਿੱਚ ਸਵਾਰ ਦੋਵੇਂ ਜਣੇ ਇੱਕ ਨੌਜਵਾਨ ਤੇ ਇੱਕ ਮਹਿਲਾ ਗੰਭੀਰ ਜ਼ਖਮੀ ਹੋ ਗਏ ਜਿਨਾਂ ਨੂੰ ਸਥਾਨਕ ਮਲੇਰਕੋਟਲਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਜਿਸ ਸਮੇਂ ਸਵਿਫ਼ਟ ਕਾਰ ਪਿਕਅੱਪ ਦੇ ਵਿੱਚ ਵੱਜੀ ਉਸ ਸਮੇਂ ਕਾਰ ਦੇ ਪਿੱਛੇ ਆ ਰਹੀਆਂ ਕਈ ਕਾਰਾਂ ਵੀ ਇੱਕ ਦੂਜੀ ਦੇ ਵਿੱਚ ਵੱਜ ਕੇ ਨੁਕਸਾਨੀਆਂ ਗਈਆਂ । ਘਟਨਾ ਸਥਾਨ ‘ਤੇ ਕਾਰਾਂ ਦੇ ਚਾਲਕਾਂ ਵੱਲੋਂ ਆਖਿਆ ਜਾ ਰਿਹਾ ਸੀ ਕਿ ਉਕਤ ਪਿਕਅੱਪ ਗੱਡੀ ਦੇ ਡਰਾਈਵਰ ਵੱਲੋਂ ਬਰੇਕ ਮਾਰਨ ਕਾਰਨ ਹਾਦਸਾ ਵਾਪਰਿਆ ਹੈ ਜਦ ਕਿ ਉਸ ਦਾ ਕਹਿਣਾ ਸੀ ਕਿ ਇਹ ਹਾਦਸਾ ਪਿੱਛੋਂ ਗੱਡੀ ਵੱਜਣ ਕਾਰਨ ਹੋਇਆ ਹੈ । ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਮੌਕੇ ‘ਤੇ ਪਹੁੰਚੀ ਐਸ.ਐਸ.ਐਫ. ਦੀ ਟੀਮ ਵੱਲੋਂ ਸਥਿਤੀ ਨੂੰ ਸੰਭਾਲਦਿਆਂ ਟਰੈਫਿਕ ਨੂੰ ਚਾਲੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।
Ad Position 22
No active advertisement
ਪਿਛਲੀ ਖ਼ਬਰ ਦੋਸ਼ੀਆਂ ਖਿਲਾਫ ਕਤਲ, ਇਰਾਦਾ ਕਤਲ ਅਤੇ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ, ਮਲੇਰਕੋਟਲਾ ਪੁਲਿਸ ਜਾਂਚ ’ਚ ਜੁਟੀ-ਡੀ.ਐੱਸ... ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੁਤਲਾ ਫੂਕਿਆ
Ad Position 24