24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰੋਂ੍ਹ ਤੇ ਕਣਕ ਦੀ ਫ਼ਸਲ 'ਚ 'ਗੁੱਲੀ-ਡੰਡਾ' ਨਦੀਨ ਦੇ ਜ਼ਬਰਦਸਤ ਪਸਾਰੇ ਨੇ 'ਫ਼ਸਲੀ ਵਿਭਿੰਨਤਾ ਨੂੰ ਲਗਾਇਆ ਗ੍ਰਹਿਣ' <br/>

Ad Position 21
No active advertisement
ਅਜੀਤ ਡੈਸਕ 06-12-2025
ਮਲੇਰਕੋਟਲਾ, 5 ਦਸੰਬਰ (ਮਨਜਿੰਦਰ ਸਿੰਘ ਸਰੌਦ)-ਸੂਬੇ ਅੰਦਰ ਝੋਨੇ ਦੀ ਫ਼ਸਲ ਦੇ ਘੱਟ ਝਾੜ ਨੇ ਕਿਸਾਨ ਵਰਗ ਨੂੰ ਕੱਖੋਂ-ਹੌਲਾ ਕਰ ਦਿੱਤਾ ਹੈ ਅਤੇ ਵੱਡੇ ਪੱਧਰ 'ਤੇ ਘਟਿਆ ਝੋਨੇ ਦਾ ਝਾੜ ਕਿਸਾਨ ਵਰਗ ਦੇ ਇਸ ਕਦਰ ਜੜ੍ਹੀਂ ਬੈਠ ਗਿਆ ਕਿ ਬਹੁਤੇ ਕਿਸਾਨਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਵੀ ਮੋੜ ਨਹੀਂ ਹੋਈਆਂ | ਜਿਵੇਂ-ਤਿਵੇਂ ਕਰ ਕੇ ਕਿਸਾਨ ਵਰਗ ਨੇ ਕਣਕ ਅਤੇ ਹੋਰਨਾਂ ਬਦਲਵੀਂਆਂ ਫ਼ਸਲਾਂ ਦੀ ਬਿਜਾਈ ਤਾਂ ਕਰ ਦਿੱਤੀ ਪਰ ਹੁਣ ਕਣਕ, ਸਰੋਂ੍ਹ ਤੇ ਬਾਕੀ ਫ਼ਸਲਾਂ ਵਿਚ ਗੁੱਲੀ-ਡੰਡਾ ਨਦੀਨ ਨੇ ਇਸ ਕਦਰ ਪੈਰ ਪਸਾਰੇ ਹਨ ਜਿਸ ਨੂੰ ਵੇਖ ਕੇ ਕਿਸਾਨ ਵਰਗ ਦੇ ਵਿਚ ਚਿੰਤਾ ਦਾ ਆਲਮ ਪਨਪ ਰਿਹਾ ਹੈ | ਬਹੁਤੇ ਕਿਸਾਨਾਂ ਵਲੋਂ ਫ਼ਸਲ ਦੀ ਬਿਜਾਈ ਸਮੇਂ ਵੀ ਸਪਰੇਅ ਕੀਤੀ ਸੀ | ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਚੇਅਰਮੈਨ ਪ੍ਰਦੁਮਣ ਸਿੰਘ ਦਲੇਲਗੜ੍ਹ, ਜਥੇਦਾਰ ਹਰਬੰਸ ਸਿੰਘ ਚੌਂਦਾ, ਜਥੇਦਾਰ ਸੇਰ ਸਿੰਘ ਭੋਗੀਵਾਲ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਡੀ.ਸੀ.ਯੂ. ਦੇ ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ ਨੇ ਆਖਿਆ ਕਿ ਪੰਜਾਬ ਦੇ ਕਿਸਾਨ ਦੀ ਤਰਾਸਦੀ ਹੈ ਕਿ ਉਸ ਨੂੰ ਹਰ ਰੋਜ਼ ਨਿਤ ਨਵੀ ਜੰਗ ਲੜਨੀ ਪੈ ਰਹੀ ਹੈ | ਪਹਿਲਾਂ ਝੋਨੇ ਦੇ ਘਟੇ ਝਾੜ ਦੇ ਕਾਰਨ ਕਿਸਾਨ ਵਰਗ ਮੁਸ਼ਕਲਾਂ ਦੇ ਨਾਲ ਦੋ ਚਾਰ ਹੁੰਦਾ ਰਿਹਾ ਹੁਣ ਕਣਕ ਦੀ ਫ਼ਸਲ ਦੇ ਵਿਚ ਗੁੱਲੀ ਡੰਡੇ ਦੀ ਜ਼ਬਰਦਸਤ ਆਮਦ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਭਾਵੇਂ ਕਣਕ ਦੀ ਫ਼ਸਲ ਦੇ ਉੱਤੇ ਤਾਂ ਨਦੀਨ ਨਾਸ਼ਕ ਸਪਰੇਅ ਹੋ ਜਾਂਦੀ ਹੈ ਪਰ ਸਰੋਂ੍ਹ ਜਾਂ ਹੋਰਨਾ ਫ਼ਸਲਾਂ ਉੱਤੇ ਨਦੀਨ ਨਾਸਕ ਸਪਰੇਅ ਨਾ ਹੋਣ ਕਾਰਨ ਕਿਸਾਨ ਇਸ ਗੱਲ ਨੂੰ ਲੈ ਕੇ ਚਿੰਤਾ ਵਿਚ ਹਨ ਕਿ ਜਿਸ ਫ਼ਸਲ ਉੱਤੇ ਸਪਰੇਅ ਨਹੀਂ ਕਰ ਸਕਦੇ ਹੁਣ ਉੱਥੇ ਗੁੱਲੀ ਡੰਡੇ ਨਦੀਨ ਨੂੰ ਕਾਬੂ ਕਰਨ ਦੇ ਲਈ ਕੀ ਕੀਤਾ ਜਾਵੇ | ਖੇਤੀਬਾੜੀ ਵਿਭਾਗ ਤੋਂ ਕਿਸਾਨਾਂ ਦਾ ਵਿਸ਼ਵਾਸ ਲਗਭਗ ਉੱਠ ਚੁੱਕਿਆ ਵਿਖਾਈ ਦਿੰਦਾ ਹੈ | ਜਦ ਵੀ ਕਿਸਾਨਾਂ ਨਾਲ ਇਸ ਸੰਬੰਧੀ ਗੱਲ ਕਰੋ ਤਾਂ ਕਿਸਾਨਾਂ ਦਾ ਆਖਣਾ ਹੁੰਦਾ ਹੈ ਕਿ ਸਾਨੂੰ ਤਾਂ ਅਜੇ ਤੱਕ ਖੇਤੀਬਾੜੀ ਵਿਭਾਗ ਵਲੋਂ ਕੋਈ ਵੀ ਸਹੀ ਦਿਸ਼ਾ ਨਿਰਦੇਸ਼ ਨਹੀਂ ਆਏ | ਸਰਕਾਰ ਵਲੋਂ ਨਕਲੀ ਨਦੀਨ ਨਾਸ਼ਕ ਦਵਾਈਆਂ ਦੇ ਵਿਕੇ੍ਰਤਾਵਾਂ ਨੂੰ ਕਾਬੂ ਕਰਨ ਦੇ ਲਈ ਕੋਈ ਖ਼ਾਸ ਨੀਤੀ ਨਹੀਂ ਬਣਾਈ ਗਈ, ਜਿਸ ਨੂੰ ਲੈ ਕੇ ਵੀ ਕਿਸਾਨ ਵਰਗ ਦੁਖੀ ਹੈ | ਇਸ ਸੰਬੰਧੀ ਖੇਤੀ ਮਾਹਿਰਾਂ ਦਾ ਆਖਣਾ ਹੈ ਕਿ ਕਿਸਾਨ ਭਾਈਚਾਰੇ ਵਲੋਂ ਵੇਖੋ-ਵੇਖੀ ਕਣਕ ਅਤੇ ਹੋਰਨਾਂ ਫ਼ਸਲਾਂ ਤੇ ਸਪਰੇਆਂ ਨਾ ਕੀਤੀਆਂ ਜਾਣ ਸਗੋਂ ਮੌਸਮ ਵੇਖ ਕੇ ਮਨਜ਼ੂਰ ਸ਼ੁਦਾ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਵਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਬਿ੍ਟਿਸ਼ ਹਾਈ ਕਮਿਸ਼ਨਰ ਜੇਨ ਮੈਰੀਅਟ ਨੇ ਕੀਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ <br/>
Ad Position 24