ਅੰਮ੍ਰਿਤਸਰ, 17 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਮੀਡੀਆ 'ਤੇ ਆਸਟ੍ਰੇਲੀਆ 'ਚ ਬੌਂਡੀ ਬੀਚ ਗੋਲੀਬਾਰੀ ਦੇ ਸ਼ੱਕੀਆਂ ਨੂੰ ਪਾਕਿ ਨਾਲ ਜੋੜ ਕੇ ਦੇਸ਼ ਨੂੰ ਬਦਨਾਮ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਅਤੇ ਇਜ਼ਰਾਈਲ ਵਰਗੇ ਦੁਸ਼ਮਣ ਦੇਸ਼ਾਂ ਦੀ ਸਾਜ਼ਿਸ਼ ਦੱਸਿਆ। ਮੀਡੀਆ ਬ੍ਰੀਫਿੰਗ 'ਚ ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਪਾਕਿ ਨਾਲ ਜੋੜਨ ਦਾ ਉਦੇਸ਼ ਦੇਸ਼ ਦੀ ਛਵੀ ਨੂੰ ਖ਼ਰਾਬ ਕਰਨਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਤੇ ਬਿਨਾਂ ਕਿਸੇ ਸਬੂਤ ਜਾਂ ਦਸਤਾਵੇਜ਼ ਦੇ ਦੋਸ਼ ਲਗਾਏ ਗਏ। ਤਰਾਰ ਨੇ ਦੋਸ਼ ਲਗਾਇਆ ਕਿ ਇਹ ਝੂਠੀ ਖ਼ਬਰ ਸੋਸ਼ਲ ਮੀਡੀਆ ਅਤੇ ਇਲੈੱਕਟ੍ਰਾਨਿਕ ਮੀਡੀਆ ਰਾਹੀਂ ਫੈਲਾਈ ਗਈ। ਉਨ੍ਹਾਂ ਸਵਾਲ ਕੀਤਾ ਕਿ ਪਾਕਿ ਝੂਠੀ ਖ਼ਬਰਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਿਵੇਂ ਕਰੇਗਾ।
ਦੁਸ਼ਮਣ ਦੇਸ਼ਾਂ ਨੇ ਬੌਂਡੀ ਗੋਲੀਬਾਰੀ ਤੋਂ ਬਾਅਦ ਪਾਕਿ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼-ਤਰਾਰ
ਅਜੀਤ ਡੈਸਕ
18-12-2025