27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਮਲੌਦ ਦੀਆਂ 15 ਸੀਟਾਂ 'ਚੋਂ 6 'ਤੇ ਅਕਾਲੀ ਦਲ, 6 'ਤੇ ਕਾਂਗਰਸ ਅਤੇ 3 'ਤੇ ਆਪ ਜੇਤੂ

Ad Position 21
No active advertisement
ਅਜੀਤ ਡੈਸਕ 18-12-2025
ਮਲੌਦ, 17 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਸੰਮਤੀ ਮਲੌਦ ਦੀ ਦੂਸਰੀ ਵਾਰ ਹੋਈਆਂ ਚੋਣਾਂ ਵਿਚ 15 ਸੀਟਾਂ ਲਈ 48 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਆਪ ਦੇ 15, ਕਾਂਗਰਸ ਦੇ 15, ਅਕਾਲੀ ਦਲ ਦੇ 13, ਬਸਪਾ ਦਾ 1 ਅਤੇ ਆਜ਼ਾਦ ਤੌਰ ਤੇ 4 ਉਮੀਦਵਾਰ ਚੋਣ ਲੜੇ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਬਾਜੀ ਮਾਰਦਿਆਂ 6 ਜ਼ੋਨਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ, 6 ਜ਼ੋਨਾਂ ਕਾਂਗਰਸ ਦੇ ਉਮੀਦਵਾਰ ਅਤੇ 3 ਜ਼ੋਨਾਂ ਵਿੱਚ ਆਪ ਦੇ ਉਮੀਦਵਾਰ ਜੇਤੂ ਰਹੇ | ਸੱਤਾ ਧਿਰ ਆਮ ਆਦਮੀ ਪਾਰਟੀ ਲਈ ਕੇਵਲ 3 ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕੀ | ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣ ਲਈ ਜ਼ਰੂਰੀ 8 ਸੀਟਾਂ ਦਾ ਬਹੁਮਤ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਇਆ, ਜਿਸ ਕਾਰਣ ਹੁਣ ਵੇਖਣਾ ਹੋਵੇਗਾ ਕਿ ਕਿਹੜੇ ਉਮੀਦਵਾਰ ਰਲ ਕੇ ਚੇਅਰਮੈਨ ਚੁਣਨਗੇ ਅਤੇ ਚੇਅਰਮੈਨ ਦੀ ਚੋਣ ਵਿੱਚ ਕਿਸ ਪਾਰਟੀ ਦੀ ਕੀ ਭੂਮਿਕਾ ਹੋਵੇਗੀ ਅਤੇ ਕਿਹੜੀ ਪਾਰਟੀ ਆਪਣਾ ਚੇਅਰਮੈਨ ਬਣਾਉਣ ਵਿੱਚ ਕਾਮਯਾਬ ਹੋਵੇਗੀ | ਜ਼ਿਕਰਯੋਗ ਹੈ ਕਿ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ. ਪਾਇਲ ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਵਿੱਚ ਪ੍ਰਸ਼ਾਸ਼ਨ ਦੀ ਸਮੁੱਚੀ ਟੀਮ ਵੱਲੋਂ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਕਰਵਾਈਆਂ ਚੋਣਾਂ ਸਦਕਾ ਮਾਹੌਲ ਸ਼ਾਂਤੀਪੂਰਵਕ ਰਿਹਾ ਅਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਗੂਆਂ ਨੇ ਐਸ. ਡੀ. ਐਮ. ਪਾਇਲ ਦੀ ਯੋਗ ਅਗਵਾਈ ਦੀ ਸਰਾਹਨਾ ਕੀਤੀ | ਬਲਾਕ ਮਲੌਦ ਨਾਲ ਸਬੰਧਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰਾਮਗੜ੍ਹ ਸਰਦਾਰਾਂ ਵਿੱਚ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਤਾਰੀ ਅਤੇ ਆਪ ਉਮੀਦਵਾਰ ਪਿ੍ੰਸੀਪਲ ਸੁਖਦੇਵ ਸਿੰਘ ਵਿੱਚ ਸਵੇਰ ਤੋਂ ਸ਼ਾਮ ਤੱਕ ਪੂਰੀ ਦਿਲਚਸਪ ਟੱਕਰ ਰਹੀ ਅਤੇ ਬਲਾਕ ਮਲੌਦ ਦੇ 48 ਪਿੰਡਾਂ ਵਿਚੋਂ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਤਾਰੀ 72 ਵੋਟਾਂ ਦੀ ਲੀਡ ਲੈ ਕੇ ਇਹ ਵੱਕਾਰੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ, ਹਾਲਾਂਕਿ ਇਸ ਜ਼ੋਨ ਦੇ ਕੁੱਝ ਪਿੰਡ ਦੂਸਰੇ ਬਲਾਕ ਵਿਚ ਪੈਂਦੇ ਹਨ ਜਿੱਥੋਂ ਕੁੱਲ ਲੀਡ 376 ਵੋਟਾਂ ਦੀ ਰਹੀ ਹੈ |
ਬਲਾਕ ਸੰਮਤੀ ਜ਼ੋਨ ਨੰਬਰ 1 ਨਾਨਕਪੁਰ ਜਗੇੜਾ ਤੋਂ ਕਾਂਗਰਸ ਦੀ ਕਮਲਜੀਤ ਕੌਰ ਨੂੰ 915, ਸ਼੍ਰੋਮਣੀ ਅਕਾਲੀ ਦਲ ਦੀ ਕਰਮਜੀਤ ਕੌਰ ਨੂੰ 770 ਅਤੇ ਆਪ ਦੀ ਬੇਅੰਤ ਕੌਰ ਨੂੰ 665 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 145 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ |
ਜ਼ੋਨ ਨੰਬਰ 2 ਕਿਲਾ ਹਾਂਸ ਵਿਚ ਕਾਂਗਰਸ ਦੀ ਜਸਵਿੰਦਰ ਕੌਰ ਪਤਨੀ ਸਾਬਕਾ ਉਪ ਚੇਅਰਮੈਨ ਜਸਵਿੰਦਰ ਸਿੰਘ ਝੱਮਟ ਨੂੰ 1048 ਵੋਟ ਮਿਲੇ ਜਦਕਿ ਆਪ ਦੀ ਅਮਨਦੀਪ ਕੌਰ ਨੂੰ 942 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 106 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ |
ਜ਼ੋਨ ਨੰਬਰ 3 ਦੁਧਾਲ ਤੋਂ ਕਾਂਗਰਸ ਦੀ ਕੁਲਦੀਪ ਕੌਰ ਨੂੰ 601 ਵੋਟਾਂ, ਸ਼ੋ੍ਰ. ਅ. ਦ ਦੀ ਚਰਨਜੀਤ ਕੌਰ ਨੂੰ 592 ਵੋਟ ਅਤੇ ਆਪ ਦੀ ਰਮਨਦੀਪ ਕੌਰ ਨੂੰ 556 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ ਸਿਰਫ਼ 9 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ |
ਜ਼ੋਨ ਨੰਬਰ 4 ਰਾਮਗੜ੍ਹ ਸਰਦਾਰਾਂ ਤੋਂ ਆਪ ਦੀ ਤਰਨਜੀਤ ਕੌਰ ਚੀਮਾ ਪਤਨੀ ਸੁਖਦੇਵ ਸਿੰਘ ਚੀਮਾ ਨੂੰ 1015 ਵੋਟ ਅਤੇ ਕਾਂਗਰਸ ਦੀ ਬੇਅੰਤ ਕੌਰ ਨੂੰ 802 ਵੋਟ ਮਿਲੇ ਅਤੇ ਆਪ ਉਮੀਦਵਾਰ ਤਰਨਜੀਤ ਕੌਰ ਚੀਮਾ 213 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ |
ਜ਼ੋਨ ਨੰਬਰ 5 ਜੰਡਾਲੀ ਵਿੱਚ ਸ਼੍ਰੋ. ਅ. ਦ. ਦੀ ਮਨਜਿੰਦਰ ਕੌਰ ਨੂੰ 733, ਆਪ ਦੀ ਗੁਰਪ੍ਰੀਤ ਕੌਰ ਗਿੱਲ ਨੂੰ 723, ਕਾਂਗਰਸ ਦੀ ਅਮਰਜੀਤ ਕੌਰ ਨੂੰ 622 ਅਤੇ ਆਜ਼ਾਦ ਪਰਮਜੀਤ ਕੌਰ ਨੂੰ 92 ਨੂੰ ਵੋਟ ਮਿਲੇ ਅਤੇ ਅਕਾਲੀ ਦਲ ਦੀ ਉਮੀਦਵਾਰ 10 ਵੋਟਾਂ ਦੇ ਫਰਕ ਨਾਲ ਜੇਤੂ ਰਹੀ |
ਜ਼ੋਨ ਨੰਬਰ 6 ਸਿਆੜ੍ਹ ਵਿੱਚ ਕਾਂਗਰਸ ਦੇ ਪ੍ਰੋ. ਗੁਰਮੁੱਖ ਸਿੰਘ ਗੋਮੀ ਨੂੰ 1405 ਵੋਟ, ਆਪ ਦੇ ਉਮੀਦਵਾਰ ਪਰਗਟ ਸਿੰਘ ਨੂੰ 917 ਵੋਟ ਅਤੇ ਸ਼੍ਰੋ. ਅ. ਦ. ਦੇ ਬਲਜੀਤ ਸਿੰਘ ਨੂੰ 93 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 488 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 7 ਸੋਹੀਆ ਵਿੱਚ ਕਾਂਗਰਸ ਦੇ ਕ੍ਰਿਸ਼ਨ ਦੇਵ ਨੂੰ 951, ਆਪ ਦੇ ਜਸਪ੍ਰੀਤ ਸਿੰਘ ਨੂੰ 724 ਅਤੇ ਸ੍ਰੋ. ਅ. ਦ. ਵੱਲੋਂ ਮਨਦੀਪ ਸਿੰਘ ਗਿੱਲ ਨੂੰ 578 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 227 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 8 ਸਿਹੌੜਾ ਵਿੱਚ ਸ਼੍ਰੋ. ਅ. ਦ. ਦੇ ਸਮਿੰਦਰ ਸਿੰਘ ਨੂੰ 769, ਕਾਂਗਰਸ ਦੇ ਖੁਸ਼ਪ੍ਰੀਤ ਸਿੰਘ ਨੂੰ 578, ਆਪ ਦੇ ਅਮਨਜੋਤ ਸਿੰਘ ਗਿੱਲ ਨੂੰ 601 ਅਤੇ ਨਲਕਾ ਚੋਣ ਨਿਸ਼ਾਨ ਵਾਲੇ ਆਜਾਦ ਉਮੀਦਵਾਰ ਬਲਵੀਰ ਸਿੰਘ 230 ਵੋਟਾਂ ਪਈਆਂ ਅਤੇ ਅਕਾਲੀ ਦਲ ਉਮੀਦਵਾਰ 168 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 9 ਰੱਬੋਂ ਨੀਚੀ ਵਿੱਚ ਸ਼ੋ੍ਰ. ਅ. ਦ. ਦੇ ਰਾਜਬੀਰ ਬਿਕਰਮਜੀਤ ਸਿੰਘ ਨੂੰ 809 ਵੋਟ, ਕਾਂਗਰਸ ਦੇ ਸਰੂਪ ਸਿੰਘ ਨੂੰ 557 ਅਤੇ ਆਪ ਦੇ ਸੁਖਦੇਵ ਸਿੰਘ ਨੂੰ 601 ਵੋਟ ਮਿਲੇ ਅਤੇ ਅਕਾਲੀ ਦਲ ਦਾ ਉਮੀਦਵਾਰ 208 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 10 ਸਿਰਥਲਾ ਵਿੱਚ ਆਪ ਦੇ ਦਵਿੰਦਰ ਸਿੰਘ ਨੂੰ 1003, ਕਾਂਗਰਸ ਦੇ ਗੁਰਦੀਪ ਸਿੰਘ ਜੁਲਮਗੜ੍ਹ ਨੰੂ 911 ਅਤੇ ਸ਼੍ਰੋ. ਅ. ਦ. ਦੇ ਕੁਲਵਿੰਦਰ ਸਿੰਘ ਨੂੰ 183 ਵੋਟ ਮਿਲੇ ਅਤੇ ਆਪ ਉਮੀਦਵਾਰ 92 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 11 ਸੀਹਾਂ ਦੌਦ ਵਿੱਚ ਸ਼ੋ੍ਰਅਦ ਦੇ ਜਸਵੀਰ ਸਿੰਘ ਨੂੰ 766, ਆਪ ਦੇ ਜਸਵੰਤ ਸਿੰਘ ਨੂੰ 636, ਕਾਂਗਰਸ ਦੇ ਨਿਰਭੈ ਸਿੰਘ ਨੂੰ 440 ਅਤੇ ਆਜਾਦ ਰਵਿੰਦਰ ਸਿੰਘ ਨੂੰ 167 ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 130 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 12 ਬੇਰ ਕਲਾਂ ਵਿਚ ਆਪ ਦੇ ਉਮੀਦਵਾਰ ਸਤਨਾਮ ਸਿੰਘ ਨੂੰ 588, ਕਾਂਗਰਸ ਵੱਲੋਂ ਮੁਲਾਜ਼ਮ ਆਗੂ ਲਾਭ ਸਿੰਘ ਬੇਰਕਲਾਂ ਨੂੰ 530, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ 327 ਅਤੇ ਸ਼੍ਰੋ. ਅ. ਦ. ਦੇ ਲਖਵੀਰ ਸਿੰਘ ਨੂੰ 282 ਵੋਟ ਮਿਲੇ ਅਤੇ ਆਪ ਉਮੀਦਵਾਰ ਵੋਟਾਂ ਦੇ 58 ਫ਼ਰਕ ਨਾਲ ਜੇਤੂ ਰਿਹਾ | ਜ਼ਿਕਰਯੋਗ ਹੈ ਕਿ ਇਸ ਜ਼ੋਨ ਵਿੱਚ ਦੇ ਦੋਵੇਂ ਪਿੰਡਾਂ ਤੋਂ ਕਾਂਗਰਸੀ ਆਗੂ ਚੋਣ ਲੜਨ ਦੇ ਚਾਹਵਾਨ ਸਨ | ਪਾਰਟੀ ਵੱਲੋਂ ਲਾਭ ਸਿੰਘ ਬੇਰਕਲਾਂ ਉਮੀਦਵਾਰ ਬਣੇ ਜਦਕਿ ਚੋਮੋਂ ਤੋਂ ਆਜ਼ਾਦ ਉਮੀਦਵਾਰ ਨੂੰ ਕਾਂਗਰਸ ਦੇ ਇੱਕ ਧੜ੍ਹੇ ਦਾ ਸਮਰਥਨ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਕਾਂਗਰਸ ਨੂੰ ਚੋਮੋ ਤੋਂ ਨੁਕਸਾਨ ਹੋਇਆ ਪਰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੂਸਰੇ ਧੜ੍ਹੇ ਨੂੰ ਮਨਾਉਣ ਵਿੱਚ ਨਾਕਾਮਯਾਬ ਰਹੇ |
ਜ਼ੋਨ ਨੰਬਰ 13 ਕੂਹਲੀ ਕਲਾਂ ਵਿੱਚ ਕਾਂਗਰਸ ਦੇ ਨਿਰਮਲ ਸਿੰਘ ਗੋਗਾ ਨੂੰ 791 ਵੋਟ, ਆਪ ਦੇ ਸਿਕੰਦਰ ਸਿੰਘ ਨੂੰ 708 ਵੋਟ ਅਤੇ ਸ਼੍ਰੋ. ਅ. ਦ. ਦੇ ਮਨਜੀਤ ਸਿੰਘ ਸਾਬਕਾ ਸਰਪੰਚ ਨੂੰ 347 ਵੋਟ ਮਿਲੇ ਅਤੇ ਕਾਂਗਰਸੀ ਉਮੀਦਵਾਰ 83 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ |
ਜ਼ੋਨ ਨੰਬਰ 14 ਸਹਾਰਨ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਣੀ ਨੂੰ 834, ਆਪ ਦੇ ਰਘਵੀਰ ਕੌਰ ਨੂੰ 739 ਅਤੇ ਕਾਂਗਰਸ ਦੇ ਕਮਲਜੀਤ ਕੌਰ ਨੂੰ 642 ਨੂੰ ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 95 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ |
ਜ਼ੋਨ ਨੰਬਰ 15 ਲਹਿਲ ਵਿੱਚ ਸ਼ੋ੍ਰ. ਅ. ਦ. ਦੇ ਕੁਲਵੰਤ ਕੌਰ ਨੂੰ 589, ਕਾਂਗਰਸ ਦੇ ਜਸਪਾਲ ਕੌਰ ਨੂੰ 570, ਆਪ ਦੇ ਸਰਬਜੀਤ ਕੌਰ 547 ਅਤੇ ਬਸਪਾ ਦੇ ਇਕਲੌਤੇ ਉਮੀਦਵਾਰ ਦਵਿੰਦਰ ਕੌਰ ਨੂੰ 303 ਵੋਟ ਮਿਲੇ ਅਤੇ ਅਕਾਲੀ ਦਲ ਦੇ ਉਮੀਦਵਾਰ 19 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ |
ਗਿਣਤੀ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਐਸ. ਐਸ. ਪੀ. ਖੰਨਾ ਜੋਤੀ ਯਾਦਵ ਬੈਂਸ ਨੇ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਪੂਰੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਸਾਰੇ 5 ਕਾਂਉਂਟਿੰਗ ਸੈਂਟਰਾਂ ਤੇ ਗਿਣਤੀ ਸ਼ਾਂਤੀਪੂਰਕ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ | ਪੁਲਿਸ ਵੱਲੋਂ ਚੋਣ ਕਮਿਸ਼ਨ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਪ੍ਰਬੰਧ ਕੀਤੇ ਹੋਏ ਹਨ ਜਿਸ ਵਿੱਚ 13 ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਲਗਭਗ 650 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜੋ ਕਿ ਸੰਪੂਰਨ ਚੋਣ ਪ੍ਰਕਿਰਿਆ ਤੱਕ ਤੈਨਾਤ ਰਹਿਣਗੇ |
ਦੋਰਾਹਾ ਬਲਾਕ ਸੰਮਤੀ ਦੇ 17 ਜ਼ੋਨ ਵਿਚੋਂ 7 ਤੇ ਆਮ, 6 ਕਾਂਗਰਸ, 3 ਅਕਾਲੀ ਦਲ ਤੇ ਇਕ ਜ਼ੋਨ ਤੇ ਆਜ਼ਾਦ ਉਮੀਦਵਾਰ ਜਿੱਤਿਆ
ਦੋਰਾਹਾ, (ਮਨਜੀਤ ਸਿੰਘ ਗਿੱਲ)-ਬਲਾਕ ਸੰਮਤੀ ਦੋਰਾਹਾ ਦੇ ਆਏ ਚੋਣ ਨਤੀਜਿਆਂ ਵਿੱਚ 17 ਜ਼ੋਨਾਂ ਵਿਚੋਂ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਚੋਣ ਜਿੱਤਣ ਵਿੱਚ ਸਫਲ ਰਹੇ ਹਨ | ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ | ਜਦਕਿ 3 ਜ਼ੋਨਾਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਜਿੱਤ ਗਏ ਅਤੇ ਰਾਮਪੁਰ ਜ਼ੋਨ ਤੋਂ ਇਕ ਆਜ਼ਾਦ ਉਮੀਦਵਾਰ ਵੀ ਚੋਣ ਜਿੱਤਣ ਵਿੱਚ ਸਫਲ ਰਿਹਾ | ਬਲਾਕ ਸੰਮਤੀ ਦੋਰਾਹਾ ਦੇ ਨਤੀਜਿਆਂ ਵਿੱਚ ਜੈਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਰਾਜਗੜ੍ਹ ਚੋਣ ਜਿੱਤਣ ਵਿੱਚ ਸਫਲ ਰਹੇ ਹਨ | ਇਸ ਚੋਣ ਵਿੱਚ ਕਰਮਜੀਤ ਸਿੰਘ ਨੂੰ 1118 ਅਤੇ ਕਾਂਗਰਸ ਪਾਰਟੀ ਦੇ ਰਵਿੰਦਰ ਪਾਲ ਸਿੰਘ ਨੂੰ 933 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਜਰਗ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ 964 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਹਨ ਜਦਕਿ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਨੂੰ 804 ਵੋਟਾਂ ਪ੍ਰਾਪਤ ਹੋਈਆਂ | ਮਕਸੂਦੜਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਨਿਰਮਲ ਸਿੰਘ ਨੂੰ 66 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚਿੱਤ ਪ੍ਰਾਪਤ ਕੀਤੀ ਹੈ | ਕਟਾਹਰੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਨੇ 1123 ਵੋਟਾਂ ਪ੍ਰਾਪਤ ਕਰਦਿਆ ਜਿੱਤ ਪ੍ਰਾਪਤ ਕੀਤੀ ਹੈ | ਇਸ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਨੂੰ 924 ਵੋਟਾਂ ਪ੍ਰਾਪਤ ਹੋਈਆਂ | ਇਸੇ ਤਰ੍ਹਾਂ ਬਰਮਾਲੀਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਗਦੀਪ ਕੌਰ ਨੇ 928 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਨਪ੍ਰੀਤ ਕੌਰ ਨੂੰ 869 ਵੋਟਾਂ ਮਿਲੀਆਂ | ਚੀਮਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਅÏਜਲਾ 1300 ਵੋਟਾਂ ਲੈ ਕੇ ਜੇਤੂ ਰਹੇ ਹਨ ਅਤੇ ਇਸੇ ਜ਼ੋਨ ਕਾਂਗਰਸ ਦੇ ਬਲਦੇਵ ਸਿੰਘ ਨੂੰ 950 ਵੋਟਾਂ ਪ੍ਰਾਪਤ ਹੋਈਆਂ | ਧਮੋਟ ਜ਼ੋਨ ਤੋਂ ਆਪ ਦੀ ਉਮੀਦਵਾਰ ਕਿਰਨਦੀਪ ਕੌਰ ਨੇ 903 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਹੈ | ਅਜਨੌਂਦ ਜ਼ੋਨ ਤੋਂ ਅਕਾਲੀ ਉਮੀਦਵਾਰ ਹਰਦੀਪ ਕੌਰ ਨੇ 933 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਹੈ, ਉਨ੍ਹਾਂ ਨੇ ਕਾਂਗਰਸ ਦੀ ਉਮੀਦਵਾਰ ਪਿਆਰੋ ਨੂੰ ਹਰਾਇਆ ਹੈ | ਜਰਗੜੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਜਗਪਾਲ ਕੌਰ ਨੇ 1066 ਵੋਟ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਹੈ, ਇਸ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਨਵਜੋਤ ਕੌਰ ਨੂੰ 1036 ਵੋਟਾਂ ਮਿਲੀਆਂ | ਰੌਣੀ ਜ਼ੋਨ ਤੋਂ ਅਕਾਲੀ ਦਲ ਦੇ ਅਮਰੀਕ ਸਿੰਘ ਚੋਣ ਜਿੱਤਣ ਵਿਚ ਸਫਲ ਹੋਏ ਹਨ | ਇਸ ਜ਼ੋਨ ਤੋਂ ਅਮਰੀਕ ਸਿੰਘ 1197 ਵੋਟਾਂ ਮਿਲੀਆਂ ਅਤੇ ਕਾਂਗਰਸ ਰੁਪਿੰਦਰ ਸਿੰਘ ਨੂੰ 1036 ਵੋਟਾਂ ਪ੍ਰਾਪਤ ਹੋਇਆਂ |
ਕਦੋਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਗੁਰਕੀਰਤਨ ਸਿੰਘ ਨੇ 800 ਹਾਸਲ ਕਰਕੇ ਚੋਣ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਇੱਥੇ ਆਪ ਦੇ ਨਰਿੰਦਰਜੀਤ ਸਿੰਘ ਨੂੰ ਕੇਵਲ 544 ਵੋਟਾਂ ਹੀ ਮਿਲੀਆਂ | ਬੇਗੋਵਾਲ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਨੇ 778 ਵੋਟ ਪ੍ਰਾਪਤ ਕਰਕੇ ਆਪ ਦੀ ਉਮੀਦਵਾਰ ਨਰਿੰਦਰ ਕੌਰ ਨੂੰ ਹਰਾਇਆ ਹੈ | ਬੁਆਣੀ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਗਗਨਦੀਪ ਸਿੰਘ ਚਹਿਲ ਨੇ ਆਪ ਦੇ ਪਲਵਿੰਦਰ ਸਿੰਘ ਬਿੱਟੂ ਨੂੰ 195 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤ ਲਈ ਹੈ | ਬਿਲਾਸਪੁਰ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਨੇ 863ਵੋਟ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਹੈ, ਇੱਥੋਂ ਜਸਵੰਤ ਸਿੰਘ 763 ਵੋਟਾਂ ਨਾਲ ਦੂਸਰੇ ਸਥਾਨ ਤੇ ਰਹੇ ਹਨ | ਜ਼ੋਨ ਘਲੋਟੀ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਕੌਰ ਚੋਣ ਜਿੱਤਣ ਵਿੱਚ ਸਫਲ ਹੋਏ ਹਨ | ਇੱਥੋਂ ਗੁਰਪ੍ਰੀਤ ਕੌਰ ਦੀ ਉਮੀਦਵਾਰ 861 ਵੋਟਾਂ ਨਾਲ ਦੂਸਰੇ ਸਥਾਨ ਤੇ ਰਹੇ ਹਨ | ਘੁਡਾਣੀ ਕਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਦੀਪ ਕੌਰ ਨੇ 1008 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਗੁਰਪ੍ਰੀਤ ਕੌਰ ਨੂੰ ਮਾਤ ਦਿੱਤੀ ਹੈ | ਦੋਰਾਹਾ ਬਲਾਕ ਸੰਮਤੀ ਚੋਣਾਂ ਵਿੱਚ ਰਾਮਪੁਰ ਜ਼ੋਨ ਤੋਂ ਆਜ਼ਾਦ ਉਮੀਦਵਾਰ ਦਲਵਿੰਦਰ ਸਿੰਘ 1100 ਵੋਟ ਲੈ ਕੇ ਚੋਣ ਜਿੱਤਣ ਵਿੱਚ ਸਫਲ ਰਹੇ | ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵੀਰ ਸਿੰਘ ਨੂੰ ਹਰਾ ਕੇ ਚੋਣ ਜਿੱਤੀ ਹੈ |
ਮਾਛੀਵਾੜਾ ਬਲਾਕ ਸੰਮਤੀ ਚੋਣਾਂ ਦੌਰਾਨ 16 ਜ਼ੋਨਾਂ 'ਚੋਂ 6 ਅਕਾਲੀ ਦਲ, 6 'ਆਪ', 3 ਕਾਂਗਰਸ ਅਤੇ 1 ਭਾਜਪਾ ਨੇ ਜਿੱਤੀ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਬਲਾਕ ਸਮਿਤੀ ਚੋਣਾਂ ਦੇ 16 ਜ਼ੋਨਾਂ ਤੋਂ ਆਏ ਚੋਣ ਨਤੀਜਿਆਂ ਵਿਚਕਾਰ ਮੁਕਾਬਲਾ ਚਾਰਕੋਨਾ ਦਿਖਾਈ ਦਿੱਤਾ¢ ਜਾਣਕਾਰੀ ਅਨੁਸਾਰ ਬਲਾਕ ਸਮਿਤੀ ਚੋਣਾਂ ਦੌਰਾਨ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ, 'ਆਪ', ਕਾਂਗਰਸ ਅਤੇ ਭਾਜਪਾ ਵਿਚਕਾਰ ਦੇਖਿਆ ਗਿਆ ਜਿਸ ਵਿਚ 6 ਜ਼ੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ, 6 ਜ਼ੋਨਾਂ 'ਤੇ ਆਮ ਆਦਮੀ ਪਾਰਟੀ, 3 'ਤੇ ਕਾਂਗਰਸ ਅਤੇ 1 'ਤੇ ਭਾਜਪਾ ਜੇਤੂ ਰਹੀ¢ ਚੋਣ ਅਧਿਕਾਰੀ ਕੁਲਦੀਪ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਹੇਡੋਂ ਬੇਟ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 1333 ਅਤੇ 'ਆਪ' ਨੂੰ 999 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਉਮੀਦਵਾਰ ਮਹਿੰਦਰ ਕੌਰ 334 ਵੋਟਾਂ ਨਾਲ ਜੇਤੂ ਰਹੀ, ਪੰਜਗਰਾਈਆਂ ਜ਼ੋਨ ਤੋਂ ਭਾਜਪਾ ਨੂੰ 50, ਅਕਾਲੀ ਦਲ ਨੂੰ 1261, 'ਆਪ' ਨੂੰ 575 ਅਤੇ ਕਾਂਗਰਸ ਨੂੰ 1011 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਕੁਲਵਿੰਦਰ ਸਿੰਘ 250 ਵੋਟਾਂ ਨਾਲ ਜੇਤੂ ਰਿਹਾ, ਚੱਕਲ਼ੀ ਆਦਲ ਤੋਂ ਅਕਾਲੀ ਦਲ ਨੂੰ 1146, 'ਆਪ' ਨੂੰ 689, ਕਾਂਗਰਸ ਨੂੰ 1088 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਅੰਮਿ੍ਤਪਾਲ ਕੌਰ 58 ਵੋਟਾਂ ਨਾਲ ਜੇਤੂ ਰਹੀ, ਜਾਤੀਵਾਲ ਜ਼ੋਨ ਤੋਂ ਅਕਾਲੀ ਦਲ ਨੂੰ 1049, 'ਆਪ' ਨੂੰ 1015, ਕਾਂਗਰਸ ਨੂੰ 749 ਅਤੇ ਭਾਜਪਾ ਨੂੰ 254 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਜਾਤੀਵਾਲ 34 ਵੋਟਾਂ ਨਾਲ ਜੇਤੂ ਰਹੇ, ਹਿਯਾਤਪੁਰ ਜ਼ੋਨ ਤੋਂ ਕਾਂਗਰਸ ਨੂੰ 964, ਭਾਜਪਾ ਨੂੰ 63, ਅਕਾਲੀ ਦਲ ਨੂੰ 868 ਅਤੇ 'ਆਪ' ਨੂੰ 899 ਵੋਟਾਂ ਪਈਆਂ ਜਿੱਥੋਂ ਕਾਂਗਰਸ ਦੀ ਉਮੀਦਵਾਰ ਸਤਿੰਦਰ ਕੌਰ ਕਾਹਲੋਂ 65 ਵੋਟਾਂ ਨਾਲ ਜੇਤੂ ਰਹੀ, ਮਾਛੀਵਾੜਾ ਖਾਮ ਜ਼ੋਨ ਤੋਂ ਅਕਾਲੀ ਦਲ ਨੂੰ 891, ਕਾਂਗਰਸ ਨੂੰ 404, 'ਆਪ' ਨੂੰ 1040 ਅਤੇ ਭਾਜਪਾ ਨੂੰ 164 ਵੋਟਾਂ ਪਈਆਂ ਜਿੱਥੋਂ 'ਆਪ' ਉਮੀਦਵਾਰ ਰੀਨਾ ਰੰਗੀ 164 ਵੋਟਾਂ ਨਾਲ ਜੇਤੂ ਰਹੀ, ਸ਼ੇਰਪੁਰ ਬੇਟ ਜ਼ੋਨ ਤੋਂ ਕਾਂਗਰਸ ਨੂੰ 1021, 'ਆਪ' ਨੂੰ 943 ਅਤੇ ਅਕਾਲੀ ਦਲ ਨੂੰ 824 ਵੋਟਾਂ ਪਈਆਂ ਜਿੱਥੋਂ ਕਾਂਗਰਸ ਦਾ ਉਮੀਦਵਾਰ ਰਛਪਾਲ ਸਿੰਘ 78 ਵੋਟਾਂ ਨਾਲ ਜੇਤੂ ਰਿਹਾ, ਬਹਿਲੋਲਪੁਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 916, ਕਾਂਗਰਸ ਨੂੰ 774 ਅਤੇ 'ਆਪ' ਨੂੰ 970 ਵੋਟਾਂ ਪਈਆਂ ਜਿੱਥੋਂ 'ਆਪ' ਉਮੀਦਵਾਰ ਰਜਿੰਦਰ ਸਿੰਘ 54 ਵੋਟਾਂ ਨਾਲ ਜੇਤੂ ਰਿਹਾ, ਰਤੀਪੁਰ ਜ਼ੋਨ ਤੋਂ 'ਆਪ' ਨੂੰ 506, ਕਾਂਗਰਸ ਨੂੰ 917, ਅਕਾਲੀ ਦਲ ਨੂੰ 561 ਅਤੇ ਭਾਜਪਾ ਨੂੰ 91 ਵੋਟਾਂ ਪਈਆਂ ਜਿੱਥੋਂ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ 356 ਵੋਟਾਂ ਨਾਲ ਜੇਤੂ ਰਹੀ, ਗਹਿਲੇਵਾਲ ਜ਼ੋਨ ਤੋਂ ਭਾਜਪਾ ਨੂੰ 196, ਅਕਾਲੀ ਦਲ ਨੂੰ 444, 'ਆਪ' ਨੂੰ 998 ਅਤੇ ਕਾਂਗਰਸ ਨੂੰ 781 ਵੋਟਾਂ ਪਈਆਂ ਜਿੱਥੋਂ 'ਆਪ' ਉਮੀਦਵਾਰ ਨਛੱਤਰ ਸਿੰਘ 217 ਵੋਟਾਂ ਨਾਲ ਜੇਤੂ ਰਹੇ, ਹੇਡੋਂ ਢਾਹਾ ਜ਼ੋਨ ਤੋਂ ਭਾਜਪਾ ਨੂੰ 1077, 'ਆਪ' ਨੂੰ 893 ਵੋਟਾਂ ਪਈਆਂ ਜਿੱਥੋਂ ਭਾਜਪਾ ਉਮੀਦਵਾਰ ਬਬਲੀ ਰਾਣੀ 184 ਵੋਟਾਂ ਨਾਲ ਜੇਤੂ ਰਹੀ, ਖੀਰਨੀਆਂ ਜ਼ੋਨ ਤੋਂ ਭਾਜਪਾ ਨੂੰ 151, ਸ਼੍ਰੋਮਣੀ ਅਕਾਲੀ ਦਲ ਨੂੰ 850, ਕਾਂਗਰਸ ਨੂੰ 882 ਅਤੇ 'ਆਪ' ਨੂੰ 896 ਵੋਟਾਂ ਪਈਆਂ ਜਿੱਥੋਂ 'ਆਪ' ਦੇ ਜਸਵੀਰ ਸਿੰਘ 14 ਵੋਟਾਂ ਨਾਲ ਜੇਤੂ ਰਹੇ, ਭਰਥਲਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 480, 'ਆਪ' ਨੂੰ 922, ਭਾਜਪਾ ਨੂੰ 461 ਅਤੇ ਕਾਂਗਰਸ ਨੂੰ 600 ਵੋਟਾਂ ਪਈਆਂ ਜਿੱਥੋਂ 'ਆਪ' ਉਮੀਦਵਾਰ ਤੇਜਪਾਲ ਸਿੰਘ 322 ਵੋਟਾਂ ਨਾਲ ਜੇਤੂ ਰਹੇ, ਤੱਖਰਾਂ ਜ਼ੋਨ ਤੋਂ ਕਾਂਗਰਸ ਨੂੰ 789, 'ਆਪ' ਨੂੰ 452, ਭਾਜਪਾ ਨੂੰ 175 ਅਤੇ ਅਕਾਲੀ ਦਲ ਨੂੰ 978 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ 189 ਵੋਟਾਂ ਨਾਲ ਜੇਤੂ ਰਹੀ, ਮਾਣੇਵਾਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 1040, 'ਆਪ' ਨੂੰ 796, ਭਾਜਪਾ ਨੂੰ 121 ਅਤੇ ਕਾਂਗਰਸ ਨੂੰ 567 ਵੋਟਾਂ ਪਈਆਂ ਜਿੱਥੋਂ ਅਕਾਲੀ ਦਲ ਦੇ ਹਰਜੀਤ ਸਿੰਘ 244 ਵੋਟਾਂ ਨਾਲ ਜੇਤੂ ਰਹੇ, ਕਕਰਾਲਾ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ¢
ਕਿਸੇ ਵੀ ਪਾਰਟੀ ਦਾ ਸਫ਼ਾਇਆ ਨਹੀਂ ਅਤੇ ਕਿਸੇ ਨੂੰ ਬਹੁਮਤ ਨਹੀਂ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਬਲਾਕ ਸੰਮਤੀ ਮਾਛੀਵਾੜਾ ਦੇ 16 ਵਿਚੋਂ 15 ਜ਼ੋਨਾਂ ਦੇ ਆਏ ਫ਼ੈਸਲਿਆਂ ਨੇ ਜਿੱਥੇ ਕਿਸੇ ਵੀ ਪਾਰਟੀ ਦਾ ਸਫ਼ਾਇਆ ਦੇਖਣ ਨੂੰ ਨਹੀਂ ਮਿਲਿਆ | ਉ?ਥੇ ਨਾਲ ਹੀ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਵੀ ਨਹੀ ਮਿਲਿਆ¢ ਇਨ੍ਹਾਂ ਨਤੀਜਿਆਂ ਵਿਚ ਆਪ ਨੇ 6 ਜ਼ੋਨਾਂ 'ਤੇ ਜਿੱਤ ਪਪਤ ਕੀਤੀ, ਸ਼ੋ੍ਰਮਣੀ ਅਕਾਲੀ ਦਲ ਵੀ 6 'ਤੇ ਜੇਤੂ ਰਿਹਾ | ਜਦੋਂ ਕਿ ਕਾਂਗਰਸ ਦੇ ਉਮੀਦਵਾਰ 3 ਜ਼ੋਨ ਅਤੇ ਭਾਜਪਾ ਨੇ ਇਸ ਵਾਰ ਪਹਿਲੀ ਵਾਰ ਖਾਤਾ ਖੋਲ੍ਹਦਿਆਂ 1 ਸੀਟ 'ਤੇ ਜਿੱਤ ਪ੍ਰਾਪਤ ਕੀਤੀ ¢ ਹਾਲਾਂਕਿ ਇਸ ਜਿੱਤ ਦੇ ਜਸ਼ਨਾਂ ਤੋਂ ਬਾਦ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਵੀ ਬੜੀ ਦਿਲਚਸਪ ਰਹਿਣ ਵਾਲੀ ਹੈ ਕਿਉਂਕਿ ਜੇਕਰ ਹਰੇਕ ਉਮੀਦਵਾਰ ਆਪਣੀ ਵਫ਼ਾਦਾਰੀ 'ਤੇ ਕਾਇਮ ਰਹਿੰਦਾ ਹੈ ਤਾਂ ਆਪ ਲਈ ਇਨ੍ਹਾਂ ਦੋ ਅਹੁਦਿਆਂ 'ਤੇ ਪਹੁੰਚਣਾ ਨਾਮੁਮਕਨ ਹੋਵੇਗਾ | ਕਿਉਂਕਿ ਜੇਕਰ ਸ਼ੋ੍ਰਮਣੀ ਅਕਾਲੀ ਦਲ ਇਸ ਵਿਚ ਮੋਹਰੀ ਰਹਿੰਦੀ ਹੈ ਤਾਂ ਕਾਂਗਰਸ ਦੀ ਮਦਦ ਤੋਂ ਬਿਨ੍ਹਾਂ ਅਜਿਹਾ ਸੰਭਵ ਨਹੀਂ ਹੋ ਸਕਦਾ¢
ਸ਼੍ਰੋਮਣੀ ਅਕਾਲੀ ਦਲ ਦੇ ਹਰਜੋਤ ਮਾਂਗਟ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਜੇਤੂ ਰਹੇ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਜ਼ਿਲ੍ਹਾ ਪ੍ਰੀਸ਼ਦ ਦੀ ਨੀਲੋਂ ਕਲਾਂ ਸੀਟ 'ਤੇ ਪੂਰੀ ਫਸਵੀਂ ਟੱਕਰ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੋਤ ਸਿੰਘ ਮਾਂਗਟ ਨੇ ਜਿੱਤ ਪ੍ਰਾਪਤ ਕਰ ਸੀਟ ਪਾਰਟੀ ਦੀ ਝੋਲੀ ਪਾਈ¢ ਚੋਣ ਅਧਿਕਾਰੀ ਕੁਲਦੀਪ ਬਾਵਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੋਤ ਸਿੰਘ ਮਾਂਗਟ ਨੂੰ 10,180 ਵੋਟਾਂ ਪ੍ਰਾਪਤ ਹੋਈਆਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਨੂੰ 8526, ਕਾਂਗਰਸ ਦੇ ਸੁਖਦੀਪ ਸਿੰਘ ਨੂੰ 6991 ਅਤੇ ਭਾਜਪਾ ਦੇ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੂੰ 1203 ਵੋਟਾਂ ਮਿਲੀਆਂ¢ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਹਰਜੋਤ ਸਿੰਘ ਮਾਂਗਟ 1854 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤੇ ਗਏ¢ ਇਸ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਵਿਸ਼ੇਸ਼ ਤੌਰ 'ਤੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਆਪਣੇ ਸਾਥੀਆਂ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਪਵਾਤ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਨੰਬਰਦਾਰ ਦਰਸ਼ਨ ਮਿੱਠੇਵਾਲ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਦਲਜੀਤ ਸਿੰਘ ਬੁੱਲੇਵਾਲ, ਨੰਬਰਦਾਰ ਧਰਮਿੰਦਰ ਸ਼ੈਰੀ, ਦੇਸਰਾਜ ਸਿੰਘ ਰਹੀਮਾਬਾਦ, ਚਰਨਜੀਤ ਸਿੰਘ ਲੱਖੋਵਾਲ, ਹਰਿੰਦਰ ਸਿੰਘ ਪੱਪੀ, ਹਰਵਿੰਦਰ ਸਿੰਘ ਸ਼ੇਰੀਆਂ, ਜਗਪਾਲ ਸਿੰਘ ਪੂਨੀਆਂ ਸਮੇਤ ਪੁੱਜੇ ¢ ਜੇਤੂ ਉਮੀਦਵਾਰ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਇਹ ਮਾਛੀਵਾੜਾ ਬਲਾਕ ਦੇ ਲੋਕਾਂ ਵਲੋਂ ਦਿੱਤਾ ਅਕਾਲੀ ਦਲ ਨੂੰ ਪਿਆਰ ਹੈ ਜਿਸ ਲਈ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ ¢
ਜ਼ਿਲ੍ਹਾ ਪ੍ਰੀਸ਼ਦ 'ਚ 1 ਆਪ, 1 ਅਕਾਲੀ ਦਲ ਦਾ ਉਮੀਦਵਾਰ ਜੇਤੂ, ਪੰਚਾਇਤ ਸੰਮਤੀ 'ਚ 6 ਆਪ, 4 ਅਕਾਲੀ ਦਲ ਤੇ 5 ਕਾਂਗਰਸ ਦੇ ਉਮੀਦਵਾਰ ਜਿੱਤੇ
ਕੁਹਾੜਾ/ਸਾਹਨੇਵਾਲ, (ਸੰਦੀਪ ਸਿੰਘ ਕੁਹਾੜਾ, ਹਨੀ ਚਾਠਲੀ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ 'ਚ ਬਲਾਕ ਕੂੰਮਕਲਾਂ ਦੇ ਅਧੀਨ ਆਉਂਦੇ 2 ਜ਼ਿਲ੍ਹਾ ਪ੍ਰੀਸ਼ਦ ਤੇ 15 ਪੰਚਾਇਤ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਦਾ ਕੰਮ ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਪੁਲਿਸ ਪ੍ਰਸ਼ਾਸਨ ਦੇ ਸਖ਼ਤ ਪ੍ਰਬੰਧਾਂ ਹੇਠ ਨੇਪਰੇ ਚੜਿ੍ਹਆ¢ ਐੱਸ. ਡੀ. ਐੱਮ. ਪੂਰਬੀ ਜਸਲੀਨ ਕੌਰ ਭੁੱਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਕੂੰਮਕਲਾਂ ਦੇ ਅਧੀਨ ਆਉਂਦੇ 2 ਜ਼ਿਲ੍ਹਾ ਪ੍ਰੀਸ਼ਦ ਤੇ 15 ਪੰਚਾਇਤੀ ਸੰਮਤੀ ਚੋਣਾਂ ਦੇ ਨਤੀਜਿਆਂ ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੱਕ ਸਰਵਨਨਾਥ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਪ੍ਰੀਤ ਕੌਰ 9529 ਵੋਟਾਂ ਨਾਲ ਅਤੇ ਜ਼ਿਲ੍ਹਾ ਪ੍ਰੀਸ਼ਦ ਮੱਤੇਵਾੜਾ ਤੋਂ ਆਪ ਦੀ ਉਮੀਦਵਾਰ ਗਿਆਨਪ੍ਰੀਤ ਕੌਰ ਗਰੇਵਾਲ ਨੇ 5056 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ¢ ਇਸ ਤੋਂ ਇਲਾਵਾ ਬਲਾਕ ਕੂੰਮਕਲਾਂ ਅਧੀਨ ਆਉਂਦੀਆਂ 15 ਪੰਚਾਇਤ ਸੰਮਤੀ ਦੇ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਨਵਦੀਪ ਕੌਰ ਢਿੱਲੋਂ ਨੇ 1781 ਵੋਟਾਂ ਨਾਲ, ਕੁਹਾੜਾ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੈਪਾ 1092 ਵੋਟਾਂ ਨਾਲ, ਕੋਟ ਗੰਗੂ ਰਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਮੇਲ ਸਿੰਘ 934 ਵੋਟਾਂ ਨਾਲ, ਜ਼ੋਨ ਭਮਾਂ ਕਲਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਨੇ 796 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ¢ਇਸੇ ਤਰਾਂ ਬਰਵਾਲਾ ਜ਼ੋਨ ਤੋਂ ਆਪ ਦੇ ਉਮੀਦਵਾਰ ਅਮਨਦੀਪ ਸਿੰਘ ਨੇ 677 ਵੋਟਾਂ ਨਾਲ, ਕਟਾਣੀ ਤੋਂ ਆਪ ਦੇ ਉਮੀਦਵਾਰ ਰਮਨਪ੍ਰੀਤ ਕੌਰ ਨੇ 858 ਵੋਟਾਂ ਨਾਲ, ਧਨਾਨਸੂ ਤੋਂ ਆਪ ਉਮੀਦਵਾਰ ਪਰਮਿੰਦਰ ਕੌਰ ਗਿੱਲ ਨੇ 1039 ਵੋਟਾਂ ਨਾਲ , ਜੰਡਿਆਲੀ ਤੋਂ ਆਪ ਉਮੀਦਵਾਰ ਰਾਜਕੁਮਾਰ ਨੇ 936 ਵੋਟਾਂ ਨਾਲ, ਬਲੀਏਵਾਲ ਤੋਂ ਆਪ ਉਮੀਦਵਾਰ ਸੁਖਜੀਤ ਕੌਰ ਨੇ 906 ਵੋਟਾਂ ਨਾਲ ਅਤੇ ਸ਼੍ਰੀ ਭੈਣੀ ਸਾਹਿਬ ਤੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਨੇ 1979 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ¢ ਇਸੇ ਤਰਾਂ ਜ਼ੋਨ ਚੌਂਤਾ ਤੋਂ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਪਾਂਗਲੀ ਨੇ 1244 ਵੋਟਾਂ ਨਾਲ, ਭੈਰੋਮੁੰਨਾਂ ਜ਼ੋਨ ਤੋਂ ਅਮਰਜੀਤ ਕੌਰ ਕਾਂਗਰਸ ਉਮੀਦਵਾਰ ਨੇ 578 ਵੋਟਾਂ ਨਾਲ, ਕਾਲਸ ਕਲਾਂ ਜ਼ੋਨ ਤੋਂ ਕਾਂਗਰਸ ਉਮੀਦਵਾਰ ਹਰਜੀਤ ਕੌਰ ਨੇ 1244 ਵੋਟਾਂ ਨਾਲ, ਕੂੰਮਕਲਾਂ ਜ਼ੋਨ ਤੋਂ ਕਾਂਗਰਸ ਉਮੀਦਵਾਰ ਪੂਜਾ ਰਾਣੀ ਨੇ 959 ਵੋਟਾਂ ਨਾਲ ਅਤੇ ਬਿਲਗਾ ਜ਼ੋਨ ਤੋਂ ਰਸ਼ਮਿੰਦਰਦੀਪ ਸਿੰਘ ਕਾਂਗਰਸ ਨੇ 862 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ¢ ਇਸ ਮੌਕੇ ਐੱਸ. ਡੀ. ਐੱਮ. ਜਸਲੀਨ ਕੌਰ ਭੁੱਲਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ ¢
ਘੁੰਗਰਾਣਾ, ਲਤਾਲਾ, ਗੁੱਜਰਵਾਲ ਬਲਾਕ ਸੰਮਤੀ ਜ਼ੋਨ ਤੋਂ ਇਯਾਲੀ ਸਮਰਥਕ ਭਾਰੀ ਬਹੁਮਤ ਨਾਲ ਜਿੱਤੇ
-ਜ਼ਿਲ੍ਹਾ ਪ੍ਰੀਸ਼ਦ ਮੋਹੀ ਜ਼ੋਨ ਤੋਂ ਪ੍ਰਦੀਪ ਕੌਰ ਲਤਾਲਾ ਵੀ ਵੱਡੇ ਫ਼ਰਕ ਨਾਲ ਜਿੱਤੀ
ਅਹਿਮਦਗੜ੍ਹ, (ਰਵਿੰਦਰ ਪੁਰੀ)-ਹਲਕਾ ਦਾਖਾ ਦੇ ਬਲਾਕ ਸੰਮਤੀ ਜਨ ਲਤਾਲਾ, ਘੁੰਗਰਾਣਾ ਤੇ ਗੁੱਜਰਵਾਲ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਕ ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ ਨਾਲ ਹੀ ਪ੍ਰਦੀਪ ਕੌਰ ਲਤਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਇਯਾਲੀ ਦੇ ਉਮੀਦਵਾਰ ਸਨ 2200 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ¢ ਬਲਾਕ ਸੰਮਤੀ ਘੁੰਗਰਾਣਾ ਜ਼ੋਨ ਤੋਂ ਗੋਗੀ ਧੂਲਕੋਟ ਨੇ ਕਾਂਗਰਸੀ ਉਮੀਦਵਾਰ ਸਰਪੰਚ ਮੇਜਰ ਸਿੰਘ ਘੁੰਗਰਾਣਾ ਨੂੰ 700 ਤੋਂ ਵੱਧ ਵੋਟਾਂ ਨਾਲ ਹਰਾਇਆ¢ ਲਤਾਲਾ ਜ਼ੋਨ ਤੋਂ ਅਮਨਦੀਪ ਕੌਰ ਖੰਗੂੜਾ ਇਯਾਲੀ ਸਮਰਥਕ ਨੇ ਕਾਂਗਰਸੀ ਉਮੀਦਵਾਰ ਨਰਿੰਦਰ ਕੌਰ ਲਤਾਲਾ ਨੂੰ 340 ਵੋਟਾਂ ਦੇ ਫ਼ਰਕ ਨਾਲ ਹਰਾਇਆ¢ ਬਲਾਕ ਸੰਮਤੀ ਗੁੱਜਰਵਾਲ ਜ਼ੋਨ ਤੋਂ ਇਯਾਲੀ ਸਮਰਥਕ ਗੁਰਵਿੰਦਰ ਸਿੰਘ ਕੁਲਾਰ ਨੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਸਰਾਭਾ ਨੂੰ 400 ਵੋਟਾਂ ਦੇ ਫ਼ਰਕ ਨਾਲ ਹਰਾਇਆ¢
ਸਮਰਾਲਾ ਪੰਚਾਇਤ ਸੰਮਤੀ ਚੋਣਾਂ 'ਚ ਆਪ ਦੇ 9, ਕਾਂਗਰਸ ਦੇ ਤਿੰਨ, ਅਕਾਲੀ ਦਲ ਦੇ ਦੋ ਤੇ ਭਾਜਪਾ ਦਾ ਇੱਕ ਉਮੀਦਵਾਰ ਜੇਤੂ ਰਹੇ
ਸਮਰਾਲਾ, (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਹੋਈਆਂ ਚੋਣਾਂ ਉਪਰੰਤ ਅੱਜ ਹੋਈ ਵੋਟਾਂ ਦੀ ਗਿਣਤੀ ਵਿਚ ਸਮਰਾਲਾ ਬਲਾਕ ਵਿਚ ਆਮ ਆਦਮੀ ਪਾਰਟੀ ਦੇ 14 ਜ਼ੋਨਾਂ ਵਿਚੋਂ 8 ਜ਼ੋਨਾਂ ਵਿਚ ਜਿੱਤ ਪ੍ਰਾਪਤ ਕਰਦਿਆਂ ਨਿਰਵਿਰੋਧ ਚੁਣੀ ਇਕ ਉਮੀਦਵਾਰ ਸਮੇਤ 9 ਜੇਤੂ ਹੋਏ ਇਨ੍ਹਾਂ ਉਮੀਦਵਾਰਾਂ ਸਦਕਾ ਪੰਚਾਇਤ ਸੰਮਤੀ ਵਿਚ ਦੋ ਤਿਹਾਈ ਬਹੁਮਤ ਪ੍ਰਾਪਤ ਕਰ ਲਿਆ ਹੈ ¢ ਜਦਕਿ ਕਾਂਗਰਸ ਦੇ 3, ਅਕਾਲੀ ਦਲ ਦੇ 2 ਅਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਉਮੀਦਵਾਰ ਜੇਤੂ ਹੋਏ ਹਨ¢ ਸਮਰਾਲਾ ਪੰਚਾਇਤ ਸੰਮਤੀ ਦੇ ਕੁੱਲ 15 ਜ਼ੋਨ ਹਨ, ਪਰ ਉਟਾਲਾਂ ਜ਼ੋਨ ਤੋਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਜਾਣ ਕਾਰਨ ਉੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜੇਤੂ ਕਰਾਰ ਦੇ ਦਿੱਤੀ ਗਈ ਸੀ ¢ ਅੱਜ ਸੈਕਰਟ ਹਾਰਟ ਸਕੂਲ ਉਟਾਲਾਂ ਵਿਖੇ ਹੋਈ ਵੋਟਾਂ ਦੀ ਗਿਣਤੀ ਵਿਚ ਨਤੀਜਿਆਂ ਅਨੁਸਾਰ ਕਾਂਗਰਸੀ ਆਗੂ ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਪਿਛਲੇ 25 ਸਾਲਾਂ ਤੋਂ ਕਾਂਗਰਸ ਦਾ ਝੰਡਾ ਉੱਚਾ ਕੀਤਾ ਹੋਇਆ ਹੈ ਅਤੇ ਇਸ ਵਾਰ ਉਸ ਦੀ ਪਤਨੀ ਪੂਰੇ ਬਲਾਕ ਦੇ ਸਾਰੇ ਜ਼ੋਨਾਂ ਦੇ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਨਾਲ ਜੇਤੂ ਰਹੀ¢ ਇਨ੍ਹਾਂ ਚੋਣਾਂ ਵਿਚ ਜਿੱਥੇ ਅਕਾਲੀ ਦਲ ਪਹਿਲਾਂ ਨਾਲੋਂ ਹਲਕੇ ਵਿਚ ਮਜ਼ਬੂਤ ਹੋਇਆ ਹੈ, ਉੱਥੇ ਭਾਰਤੀ ਜਨਤਾ ਪਾਰਟੀ ਨੇ ਸਥਾਨਕ ਹਲਕੇ ਦੇ ਆਗੂ ਨੀਸ਼ੂ ਚਹਿਲਾਂ ਦੀ ਅਗਵਾਈ ਹੇਠ ਸਮਰਾਲਾ ਵਰਗੇ ਦਿਹਾਤੀ ਖੇਤਰ ਵਿਚ ਪਹਿਲੀ ਵਾਰ ਇੱਕ ਸੀਟ ਜਿੱਤ ਕੇ ਪਿੰਡਾਂ ਵਿਚ ਕਮਲ ਖਿੜਨ ਲਾ ਦਿੱਤਾ ਹੈ ¢ ਸਥਾਨਕ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਦੀ ਨਿਗਰਾਨੀ ਹੇਠ ਗਿਣਤੀ ਉਪਰੰਤ ਐਲਾਨੇ ਗਏ ਨਤੀਜੇ ਅਨੁਸਾਰ ਸਮਰਾਲਾ ਬਲਾਕ ਦੇ ਮਹਿਦੂਦਾਂ ਜ਼ੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ 1413 ਵੋਟਾਂ ਲੈ ਕੇ ਅਕਾਲੀ ਦਲ ਦੀ ਅਮਰਜੀਤ ਕੌਰ ਨੂੰ ਵੱਡੇ ਫ਼ਰਕ ਨਾਲ ਹਰਾ ਕੇ 965 ਵੋਟਾਂ 'ਤੇ ਜੇਤੂ ਰਹੀ ¢ ਘੁਲਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜੋਰਾ ਸਿੰਘ ਨੇ 1140 ਵੋਟਾਂ ਲੈ ਅਕਾਲੀ ਦਲ ਦੇ ਹਰਮਿੰਦਰ ਸਿੰਘ ਨੂੰ 339 ਵੋਟਾਂ ਨਾਲ ਹਰਾਇਆ, ਚਹਿਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਸਿੰਘ ਨੇ 1051 ਵੋਟਾਂ ਲੈ ਕੇ ਭਾਜਪਾ ਦੇ ਮਨਦੀਪ ਸਿੰਘ ਨੂੰ 250 ਵੋਟਾਂ 'ਤੇ ਹਾਰ ਦਿੱਤੀ, ਘੁੰਗਰਾਲੀ ਸਿੱਖਾਂ ਜ਼ੋਨ ਤੋਂ ਅਕਾਲੀ ਦਲ ਦੀ ਪ੍ਰੇਮਜੀਤ ਕੌਰ ਨੇ 1185 ਵੋਟਾਂ ਲੈ ਕੇ ਆਦਮੀ ਪਾਰਟੀ ਦੀ ਬਲਜੀਤ ਕੌਰ ਨੂੰ 205 ਵੋਟਾਂ ਨਾਲ ਹਰਾਇਆ, ਕੋਟਲਾ ਭੜੀ ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ 788 ਵੋਟਾਂ ਲੈ ਕੇ ਆਪ ਦੇ ਗੁਰਪ੍ਰੀਤ ਸਿੰਘ ਚੌਹਾਨ ਨੂੰ 246 ਵੋਟਾਂ ਨਾਲ ਹਰਾਇਆ, ਸੇਹ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਇਕਬਾਲ ਸਿੰਘ ਨੇ 1005 ਵੋਟਾਂ ਲੈ ਕੇ ਅਕਾਲੀ ਦਲ ਦੇ ਰਾਜਿੰਦਰ ਸਿੰਘ ਨੂੰ 237 ਵੋਟਾਂ 'ਤੇ ਹਾਰ ਦਿੱਤੀ, ਮਾਣਕੀ ਜ਼ੋਨ ਤੋਂ ਆਪ ਦੀ ਚਰਨਜੀਤ ਕੌਰ ਨੇ 635 ਵੋਟਾਂ ਲੈ ਕੇ ਕਾਂਗਰਸ ਦੀ ਹਰਜਿੰਦਰ ਕੌਰ ਨੂੰ 87 ਵੋਟਾਂ ਨਾਲ ਹਰਾਇਆ, ਸ਼ਮਸ਼ਪੁਰ ਜ਼ੋਨ ਤੋਂ ਬੀ. ਜੇ. ਪੀ. ਦੀ ਪਰਮਜੀਤ ਕੌਰ ਨੇ 904 ਵੋਟਾਂ ਲੈ ਕੇ ਅਕਾਲੀ ਦਲ ਦੀ ਚਰਨਜੀਤ ਕੌਰ ਨੂੰ 47 ਵੋਟਾਂ ਨਾਲ ਹਾਰ ਦਿੱਤੀ ਹੈ¢ ਇਸੇ ਤਰ੍ਹਾਂ ਨਾਗਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਖਬੀਰ ਸਿੰਘ ਨੇ 984 ਵੋਟਾਂ ਲੈ ਕੇ ਕਾਂਗਰਸ ਦੇ ਸਰਬਜੀਤ ਸਿੰਘ ਨੂੰ 291 ਵੋਟਾਂ 'ਤੇ, ਮਾਦਪੁਰ ਤੋਂ ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ ਨੇ 912 ਵੋਟਾਂ ਲੈ ਕੇ ਅਕਾਲੀ ਦਲ ਦੇ ਗਗਨਪ੍ਰੀਤ ਸਿੰਘ ਨੂੰ 239 ਵੋਟਾਂ 'ਤੇ, ਰੁਪਾਲੋਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਣਜੋਤ ਸਿੰਘ ਨੇ 883 ਵੋਟਾਂ ਲੈ ਕੇ ਕਾਂਗਰਸ ਦੇ ਅਵਤਾਰ ਸਿੰਘ ਨੂੰ 233 ਵੋਟਾਂ ਨਾਲ, ਬਗ਼ਲੀ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਮਨਦੀਪ ਸਿੰਘ ਨੇ 1132 ਵੋਟਾਂ ਲੈ ਕੇ ਕਾਂਗਰਸ ਦੇ ਸੰਦੀਪ ਕੁਮਾਰ ਨੂੰ 334 ਵੋਟਾਂ 'ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ¢ ਲਲੌੜੀ ਕਲਾਂ ਤੋਂ ਆਮ ਪਾਰਟੀ ਦੀ ਸੁਰਿੰਦਰ ਕੌਰ ਨੇ 1087 ਵੋਟਾਂ ਪ੍ਰਾਪਤ ਕਰ ਕੇ ਕਾਂਗਰਸ ਦੀ ਸੁਖਵਿੰਦਰ ਕੌਰ ਨੂੰ 334 ਵੋਟਾਂ 'ਤੇ ਅਤੇ ਸਲੌਦੀ ਜ਼ੋਨ ਤੋਂ ਕਾਂਗਰਸ ਦੀ ਸਤਵਿੰਦਰ ਕੌਰ ਨੇ 1108 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੀ ਕੁਲਵੰਤ ਕੌਰ ਨੂੰ 364 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ¢ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਪਵਨਦੀਪ ਮਾਦਪੁਰ ਨੇ ਆਪਣੇ ਪਿੰਡ ਮਾਦਪਰ ਵਿਚੋਂ 658 ਵੋਟਾਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਪਵਾ ਕੇ 486 ਵੋਟਾਂ 'ਤੇ ਸ਼ਾਨਦਾਰ ਜਿੱਤ ਦਿਵਾਈ ਹੈ | ਜਦਕਿ ਇੱਥੋਂ ਅਕਾਲੀ ਦਲ ਨੂੰ 172 ਅਤੇ ਕਾਂਗਰਸ ਨੂੰ ਸਿਰਫ਼ 109 ਵੋਟਾਂ ਹੀ ਮਿਲੀਆਂ ਹਨ¢ ਉਸੇ ਤਰ੍ਹਾਂ ਸਥਾਨ ਇੱਕ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਚੇਅਰਮੈਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਆਪਣੇ ਪਿੰਡ ਕਲਾਲ ਮਾਜਰਾ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ 327 ਵੋਟਾਂ 'ਤੇ ਸ਼ਾਨਦਾਰ ਜਿੱਤ ਨਸੀਬ ਕਰਵਾਉਣ ਵਿਚ ਸਫਲ ਰਹੇ | ਉਨ੍ਹਾਂ ਦੇ ਪਿੰਡ ਵਿਚੋਂ ਅਕਾਲੀ ਦਲ ਨੂੰ 192 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 139 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਹੈ¢
ਦਿਲਾਵਰ ਸਿੰਘ ਲਹਿਰਾ ਦੀ ਅਗਵਾਈ ਹੇਠ ਬੀਬੀ ਖੇੜਾ ਦੀ ਜਿੱਤ 'ਤੇ ਲੱਡੂ ਵੰਡੇ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਸੰਮਤੀ ਚੋਣਾਂ ਦੌਰਾਨ ਬਲਾਕ ਡੇਹਲੋਂ ਦੇ ਪੋਹੀੜ ਜ਼ੋਨ ਤੋਂ ਕਾਂਗਰਸ ਪਾਰਟੀ ਉਮੀਦਵਾਰ ਬੀਬੀ ਦਵਿੰਦਰ ਕੌਰ ਖੇੜਾ ਦੀ ਜਿੱਤ 'ਤੇ ਸੀਨੀਅਰ ਕਾਂਗਰਸ ਆਗੂ ਦਿਲਾਵਰ ਸਿੰਘ ਲਹਿਰਾ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਨਵੀਂ ਬਣੀ ਸੰਮਤੀ ਮੈਂਬਰ ਬੀਬੀ ਖੇੜਾ ਦਾ ਸਨਮਾਨ ਕੀਤਾ ਗਿਆ¢ ਇਸ ਸਮੇਂ ਦਿਲਾਵਰ ਸਿੰਘ ਲਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਜਿੱਤ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ¢ ਕਾਂਗਰਸੀ ਆਗੂ ਲਹਿਰਾ ਨੇ ਕਿਹਾ ਕਿ ਸੰਮਤੀ ਜ਼ੋਨ ਪੋਹੀੜ ਅਧੀਨ ਤਿੰਨ ਪਿੰਡ ਖੇੜਾ, ਲਹਿਰਾ ਤੇ ਪੋਹੀੜ ਤੋਂ ਕਾਂਗਰਸ ਉਮੀਦਵਾਰ ਬੀਬੀ ਦਵਿੰਦਰ ਕੌਰ ਖੇੜਾ ਦੀ ਜਿੱਤ ਲਈ ਸਾਰੇ ਵਰਗਾਂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਦੀ ਜਿੱਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਹਾਈ ਹੋਵੇਗੀ¢ ਇਸ ਸਮੇਂ ਸਾਬਕਾ ਯੂਥ ਵਿੰਗ ਕਾਂਗਰਸ ਦੇ ਹਲਕਾ ਪ੍ਰਧਾਨ ਪ੍ਰਮਿੰਦਰ ਸਿੰਘ ਗਾਬੀ ਪੋਹੀੜ, ਸਾਬਕਾ ਸਰਪੰਚ ਰਵਦੀਪ ਸਿੰਘ ਬਿੱਟੂ ਪੋਹੀੜ, ਗੁਰਤੇਜ ਸਿੰਘ, ਸਰਪੰਚ ਬੀਬੀ ਕਵਿਤਾ ਖੇੜਾ, ਗੁਰੀ, ਸੂਬੇਦਾਰ ਚਰਨ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਭੋਲਾ, ਬਿੱਟਾ ਲਹਿਰਾ, ਸਮਨਦੀਪ ਸਿੰਘ ਲਹਿਰਾ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ¢
ਕੈਂਡ ਵਿਖੇ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਦੀ ਜਿੱਤ 'ਤੇ ਨਗਰ ਵਲੋਂ ਸਨਮਾਨ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕੈਂਡ ਵਿਖੇ ਕਾਂਗਰਸ ਪਾਰਟੀ ਵਲੋਂ ਸੰਮਤੀ ਜ਼ੋਨ ਆਲਮਗੀਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨਾ ਦੀ ਜਿੱਤ ਤੇ ਕਾਂਗਰਸ ਸਮਰਥਕਾਂ ਵਲੋਂ ਨੰਬਰਦਾਰ ਪ੍ਰਦੀਪ ਸਿੰਘ ਕੈਂਡ ਦੀ ਅਗਵਾਈ ਹੇਠ ਲੱਡੂ ਵੰਡੇ ਅਤੇ ਨਵੇਂ ਬਣੇ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ¢ਇਸ ਸਮੇਂ ਨੰਬਰਦਾਰ ਪ੍ਰਦੀਪ ਸਿੰਘ ਕੈਂਡ ਨਾਲ ਸਾਬਕਾ ਸਰਪੰਚ ਬਲਦੇਵ ਸਿੰਘ, ਮਨਜੀਤ ਸਿੰਘ , ਮਨੀ ਕੈਂਡ, ਭੋਲਾ ਕੈਂਡ, ਅਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ, ਦਲਵੀਰ ਸਿੰਘ, ਬਲਦੇਵ ਸਿੰਘ ਢਿੱਲੋਂ, ਗੁਰੀ ਢਿੱਲੋਂ ਸਮੇਤ ਹੋਰ ਹਾਜ਼ਰ ਸਨ¢ਇਸ ਸਮੇਂ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਨੇ ਆਲਮਗੀਰ ਅਤੇ ਕੈਂਡ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਕੇ.ਡੀ.ਵੈਦ ਸਮੇਤ ਸੀਨੀਅਰ ਆਗੂਆਂ ਵਲੋਂ ਮੇਰੇ ਤੇ ਕੀਤੇ ਭਰੋਸੇ ਨੂੰ ਹਮੇਸ਼ਾ ਮਾਣ ਦੇਵੇਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇਗੀ¢
ਰੌਣੀ ਜ਼ੋਨ ਤੋਂ ਅਕਾਲੀ ਉਮੀਦਵਾਰ ਅਮਰੀਕ ਸਿੰਘ ਨੇ ਜਿੱਤ ਪ੍ਰਾਪਤ ਕੀਤੀ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਬਲਾਕ ਸੰਮਤੀ ਵਲੋਂ ਦੌਰਾਨ ਰੌਣੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅਮਰੀਕ ਸਿੰਘ ਡੇਅਰੀ ਵਾਲਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਅਮਰੀਕ ਸਿੰਘ ਨੂੰ 1197 ਵੋਟਾਂ ਪਈਆਂ, ਜਦੋਂ ਕਾਂਗਰਸ ਦੇ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ ਨੂੰ 1041 ਵੋਟਾਂ ਪਈਆਂ | ਜਰਗੜੀ ਜ਼ੋਨ ਤੋਂ ਅਕਾਲੀ ਉਮੀਦਵਾਰ ਜਗਪਾਲ ਕੌਰ ਜੇਤੂ ਰਹੇ | ਜਰਗ ਜ਼ੋਨ ਤੋਂ ਆਪ ਦੇ ਉਮੀਦਵਾਰ ਮਨਜੀਤ ਸਿੰਘ ਮੰਡੇਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇੱਥੇ ਇਹ ਦੱਸਣਯੋਗ ਹੈ ਕਿ ਪਿੰਡ ਜਰਗ ਚੋਂ ਸ਼ੋ੍ਰਮਣੀ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੀ ਨੂੰ ਆਪ ਦੇ ਉਮੀਦਵਾਰ ਨਾਲੋਂ 22 ਵੋਟਾਂ ਵੱਧ ਪ੍ਰਾਪਤ ਹੋਈਆਂ | ਮਨਜੀਤ ਸਿੰਘ ਜਰਗ ਚੋਂ 462 ਜਦੋਂ ਅਕਾਲੀ ਦਲ ਦੇ ਯਾਦਵਿੰਦਰ ਸਿੰਘ 484 ਵੋਟਾਂ ਪ੍ਰਾਪਤ ਹੋਈਆਂ | ਭਾਵੇਂ ਯਾਦਵਿੰਦਰ ਸਿੰਘ ਜ਼ੋਨ 'ਚੋਂ ਹਾਰ ਗਿਆ, ਪਰ ਜਰਗ ਪਿੰਡ ਚੋਂ ਅਕਾਲੀ ਦਲ ਭਾਰੂ ਰਿਹਾ |
ਬਗਲੀ ਕਲਾਂ ਜ਼ੋਨ ਤੋਂ ਮਨਦੀਪ ਸਿੰਘ ਮੋਨੂੰ ਬਣੇ ਬਲਾਕ ਸੰਮਤੀ ਦੇ ਮੈਂਬਰ ਤੇ ਨਗਰ 'ਚ ਥਾਂ-ਥਾਂ ਕੀਤਾ ਸਵਾਗਤ
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਬਲਾਕ ਸੰਮਤੀ ਜ਼ੋਨ ਬਗ਼ਲੀ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਮੋਨੂੰ ਨੇ 334 ਵੋਟਾਂ ਦੀ ਲੀਡ ਲੈ ਕੇ ਜਿੱਤ ਪ੍ਰਾਪਤ ਕਰ ਲਈ ਹੈ | ਮਨਦੀਪ ਸਿੰਘ ਮੋਨੂੰ ਨੇ ਬਗ਼ਲੀ ਕਲਾਂ, ਚਾਵਾ, ਰੂਪਾ, ਹਰਬੰਸਪੁਰਾ, ਬਗ਼ਲੀ ਖ਼ੁਰਦ ਪਿੰਡਾਂ ਚੋਂ 1132ਵੋਟਾਂ ਪ੍ਰਾਪਤ ਕਰਕੇ ਆਪਣੇ ਕਾਂਗਰਸ ਪਾਰਟੀ ਦੇ ਸੰਦੀਪ ਕੁਮਾਰ (798 ਵੋਟਾਂ) ਨੂੰ ਹਰਾ ਕੇ ਆਪ ਦੀ ਝੋਲੀ ਵਿਚ ਸੀਟ ਜਿੱਤ ਕੇ ਪਾ ਦਿੱਤੀ ਹੈ | ਜਦੋਂ ਆਪ ਪਾਰਟੀ ਦੇ ਵਰਕਰਾਂ ਨੂੰ ਮੋਨੂੰ ਦੀ ਜਿੱਤ ਦੀ ਖ਼ਬਰ ਮਿਲੀ ਤਾਂ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ | ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਮਨਦੀਪ ਸਿੰਘ ਮੋਨੂੰ ਨੂੰ ਹਾਰ ਪਾ ਕੇ ਨਗਰ ਚ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ | ਜਿੱਤ ਦੀ ਖ਼ੁਸ਼ੀ ਵਿੱਚ ਮਨਦੀਪ ਸਿੰਘ ਮੋਨੂੰ ਨੇ ਕਾਫ਼ਲੇ ਦੇ ਰੂਪ ਵਿਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਨਦੀਪ ਸਿੰਘ ਮੋਨੂੰ ਨੇ ਕਿਹਾ ਕਿ ਉਹ ਨਗਰ ਦੀ ਤਰੱਕੀ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਰ ਸਮੇਂ ਹਾਜਰ ਰਹਿਣਗੇ | ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ 375 ਵੋਟਾਂ ਪ੍ਰਾਪਤ ਕਰਕੇ ਤੀਸਰੇ ਨੰਬਰ 'ਤੇ ਰਿਹਾ | ਜਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਪੱਤ ਸਿਰਫ਼ ਹਰਬੰਸਪੁਰਾ ਦੇ ਅਕਾਲੀ ਵਰਕਰਾਂ ਨੇ 208 ਦੇ ਕਰੀਬ ਵੋਟਾਂ ਪਾ ਕੇ ਰੱਖੀ | ਜਦੋਂ ਕਿ ਬਾਕੀ ਪਿੰਡਾਂ ਚੋਂ ਬਹੁਤ ਹੀ ਘੱਟ ਵੋਟਾਂ ਮਿਲੀਆਂ | ਨਗਰ 'ਚ ਚਰਚਾ ਹੈ ਕਿ ਅਕਾਲੀ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਨਾਲ ਸਥਿਤੀ ਡਾਵਾਂਡੋਲ ਹੋਈ ਹੈ | ਇਹ ਵੀ ਚਰਚਾ ਹੈ ਕਿ ਭਾਜਪਾ ਦੇ ਉਮੀਦਵਾਰ ਨੇ ਵੀ ਬਗ਼ਲੀ ਕਲਾਂ ਤੋਂ 200 ਦੇ ਕਰੀਬ ਵੋਟਾਂ ਲੈ ਕੇ ਕਾਂਗਰਸ ਪਾਰਟੀ ਦੇ ਵੋਟਾਂ ਨੂੰ ਸੰਨ੍ਹ ਲਾਈ ਹੈ | ਰੁਪਾਲੋਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਣਯੋਧ ਸਿੰਘ 233ਵੋਟਾਂ ਦੀ ਲੀਡ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਨੂੰ ਹਰਾਉਣ 'ਚ ਸਫਲ ਰਹੇ | ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਲਖਵੀਰ ਸਿੰਘ ਲੱਖੀ 243ਵੋਟਾਂ ਦੀ ਲੀਡ ਪ੍ਰਾਪਤ ਕਰਕੇ ਕਾਂਗਰਸ ਦੇ ਸਰਬਜੀਤ ਸਿੰਘ ਨੂੰ ਹਰਾਇਆ |
ਬਲਾਕ ਸੰਮਤੀ ਜ਼ੋਨ ਜਰਗ ਤੋਂ ਮਨਜੀਤ ਸਿੰਘ ਜੇਤੂ ਰਿਹਾ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਬਲਾਕ ਸੰਮਤੀ ਜ਼ੋਨ ਜਰਗ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਜਰਗ 149 ਵੋਟਾਂ ਨਾਲ ਜੇਤੂ ਰਹੇ, ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਯਾਦੀ ਨੂੰ ਹਰਾਇਆ | ਜਿਕਰਯੋਗ ਹੈ ਕਿ ਜਰਗ ਜ਼ੋਨ ਤੋਂ ਆਪ ਦੇ ਜੇਤੂ ਰਹੇ ਮਨਜੀਤ ਸਿੰਘ ਨੂੰ 963 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਯਾਦੀ ਨੂੰ 814 ਅਤੇ ਕਾਂਗਰਸ ਦੇ ਅਮਰਜੀਤ ਸਿੰਘ ਬੋਪਾਰਾਏ ਨੂੰ 709 ਵੋਟਾਂ ਮਿਲੀਆਂ | ਜਰਗ ਤੋਂ ਜੇਤੂ ਰਹੇ ਮਨਜੀਤ ਸਿੰਘ ਜਰਗ ਨੂੰ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਰਬੀ ਮੰਡੇਰ ਸਮੂਹ ਗ੍ਰਾਮ ਪੰਚਾਇਤ ਤੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਅਮਨ ਮੰਡੇਰ ਜਰਗ ਸਮੇਤ ਸਮੂਹ ਆਪ ਲੀਡਰਸ਼ਿਪ ਵੱਲੋ ਸਨਮਾਨਿਤ ਕੀਤਾ ਗਿਆ | ਜਿੱਤ ਉਪਰੰਤ ਨਵਨਿਯੁਕਤ ਮੈਬਰ ਬਲਾਕ ਸੰਮਤੀ ਮਨਜੀਤ ਸਿੰਘ ਜਰਗ ਨੇ ਜ਼ੋਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਜ਼ੋਨ ਦੇ ਸਮੂਹ ਪਿੰਡਾਂ ਦੀ ਨੁਹਾਰ ਬਦਲਣ ਲਈ ਪੂਰੇ ਜੀਅ ਜਾਨ ਨਾਲ ਕੰਮ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸਰਬੀ ਜਰਗ, ਆਪ ਦੇ ਸਰਕਲ ਇੰਚਾਰਜ ਅਮਨ ਮੰਡੇਰ ਜਰਗ, ਅਮਰਜੀਤ ਸਿੰਘ ਝੱਜ, ਹਰਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |
ਸੰਮਤੀ ਚੋਣਾਂ ਦੌਰਾਨ ਬਲਾਕ ਡੇਹਲੋਂ ਦੇ 20 ਸੰਮਤੀ ਜ਼ੋਨਾਂ ਦੇ ਨਤੀਜੇ ਐਲਾਨੇ
ਡੇਹਲੋਂ, 17 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਹਲਕਾ ਗਿੱਲ ਦੇ ਬਲਾਕ ਡੇਹਲੋਂ ਦੇ 20 ਜ਼ੋਨਾਂ ਵਿਚ ਜਿੱਥੇ ਆਮ ਆਦਮੀ ਪਾਰਟੀ ਦੇ ਪਹਿਲਾਂ ਹੀ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਸੰਮਤੀ ਮੈਂਬਰ ਚੁਣੇ ਗਏ ਸਨ | ਬਲਾਕ ਡੇਹਲੋਂ ਨਾਲ ਸੰਬੰਧਿਤ ਅੱਜ ਆਏ 17 ਜ਼ੋਨਾਂ ਦੇ ਨਤੀਜਿਆਂ ਦੌਰਾਨ ਵੀ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜੇਤੂ ਤੇ ਕਾਂਗਰਸ ਪਾਰਟੀ ਦੇ 7 ਉਮੀਦਵਾਰ ਜੇਤੂ ਬਣੇ | ਜਦਕਿ ਸ਼੍ਰੋਮਣੀ ਅਕਾਲੀ ਦਲ ਵੀ ਭੁੱਟਾ ਜ਼ੋਨ ਤੋਂ ਚੋਣ ਜਿੱਤ ਕੇ ਆਪਣਾ ਖਾਤਾ ਖੋਲ੍ਹਣ ਵਿਚ ਕਾਮਯਾਬ ਰਿਹਾ ਹੈ¢ ਬਲਾਕ ਡੇਹਲੋਂ ਦੇ ਚੋਣ ਨਤੀਜਿਆਂ ਦੌਰਾਨ ਜ਼ੋਨ ਨੰਬਰ-1 ਜਸਪਾਲਬਾਂਗਰ (ਜਨਰਲ) ਤੋਂ ਆਪ ਉਮੀਦਵਾਰ ਰਣਜੀਤ ਸਿੰਘ 270 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-2 ਨਾਰੰਗਵਾਲ (ਇਸਤਰੀ) ਆਪ ਉਮੀਦਵਾਰ ਇੰਦਰਜੀਤ ਕੌਰ ਬਿਨਾਂ ਮੁਕਾਬਲਾ ਜੇਤੂ ਹਨ, ਜ਼ੋਨ ਨੰਬਰ-3 ਧਰੌੜ (ਇਸਤਰੀ) ਆਪ ਉਮੀਦਵਾਰ ਬਲਜਿੰਦਰ ਕੌਰ 377 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-4 ਖੱਟੜਾ ਚੁਹਾਰਮ (ਜਨਰਲ) ਤੋਂ ਆਪ ਵਲੋਂ ਜਸਵੰਤ ਸਿੰਘ ਮੁਕੰਦਪੁਰ 43 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-5 ਜੱਸੋਵਾਲ (ਇਸਤਰੀ) ਤੋਂ ਆਪ ਉਮੀਦਵਾਰ ਸੁਰਿੰਦਰ ਕੌਰ 600 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-6 ਜਰਖੜ (ਜਨਰਲ) ਤੋਂ ਸਾਹਿਬਜੀਤ ਸਿੰਘ ਸਾਬੀ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਹੋਏ ਹਨ, ਜ਼ੋਨ ਨੰਬਰ-7 ਕਿਲ੍ਹਾ ਰਾਏਪੁਰ (ਇਸਤਰੀ) ਆਪ ਵਲੋਂ ਮਨਜੀਤ ਕੌਰ ਜੇਤੂ 215 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-8 ਪੋਹੀੜ (ਇਸਤਰੀ) ਤੋਂ ਕਾਂਗਰਸ ਦੇ ਦਵਿੰਦਰ ਕੌਰ 60 ਵੋਟਾਂ ਨਾਲ ਜੇਤੂ ਬਣੇ, ਜ਼ੋਨ ਨੰਬਰ-9 ਗੁਰਮ (ਜਨਰਲ) ਤੋਂ ਆਪ ਦੇ ਹਰਜੋਧ ਸਿੰਘ 337 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-10 ਭੁੱਟਾ (ਐੱਸ. ਸੀ.) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੇਜਰ ਸਿੰਘ 6 ਵੋਟਾਂ ਦੇ ਫ਼ਰਕ ਨਾਲ ਜੇਤੂ ਬਣੇ, ਜ਼ੋਨ ਨੰਬਰ-11 ਕਾਲਖ (ਐੱਸ. ਸੀ.) ਤੋਂ ਕਾਂਗਰਸ ਦੇ ਸ਼ਿੰਦਰ ਸਿੰਘ ਫ਼ੌਜੀ 118 ਵੋਟਾਂ ਨਾਲ ਜੇਤੂ ਬਣੇ, ਜ਼ੋਨ ਨੰਬਰ-12 ਰੁੜਕਾ (ਐੱਸ. ਸੀ. ਇਸਤਰੀ) ਅਧੀਨ ਆਪ ਦੀ ਰਣਜੀਤ ਕੌਰ 91 ਵੋਟਾਂ ਨਾਲ ਜੇਤੂ ਰਹੀ , ਜ਼ੋਨ ਨੰਬਰ-13 ਖ਼ਾਨਪੁਰ (ਐੱਸ. ਸੀ. ਇਸਤਰੀ) ਤੋਂ ਕਾਂਗਰਸ ਦੀ ਅਮਰਜੀਤ ਕੌਰ 240 ਵੋਟਾਂ ਨਾਲ ਜੇਤੂ ਰਹੀ, ਜ਼ੋਨ ਨੰਬਰ-14 ਡੇਹਲੋਂ (ਜਨਰਲ) ਤੋਂ ਆਪ ਦੇ ਜਗਰੂਪ ਸਿੰਘ 415 ਵੋਟਾਂ ਦੇ ਫ਼ਰਕ ਨਾਲ ਜੇਤੂ, ਜ਼ੋਨ ਨੰਬਰ-15 ਰੰਗੀਆਂ (ਇਸਤਰੀ) ਤੋਂ ਆਪ ਉਮੀਦਵਾਰ ਅਮਨਦੀਪ ਕੌਰ 270 ਵੋਟਾਂ ਨਾਲ ਜੇਤੂ, ਜ਼ੋਨ ਨੰਬਰ-16 ਜੱਸੜ (ਐੱਸ. ਸੀ. ਇਸਤਰੀ) ਤੋਂ ਕਾਂਗਰਸ ਪਾਰਟੀ ਦੀ ਸੁਖਦੀਪ ਕੌਰ 347 ਵੋਟਾਂ ਨਾਲ ਜੇਤੂ , ਜ਼ੋਨ ਨੰਬਰ-17 ਆਲਮਗੀਰ (ਐੱਸ. ਸੀ.) ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨਾ 50 ਵੋਟਾਂ ਨਾਲ ਜ
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੇ 2027 'ਚ ਅਕਾਲੀ ਸਰਕਾਰ ਦਾ ਮੁੱਢ ਬੰਨਿ੍ਹਆ-ਬੋਪਾਰਾਏ, ਮਦਨੀਪੁਰ, ਜੱਲ੍ਹਾ, ਬਿੱਲ... ਅਗਲੀ ਖ਼ਬਰ ਦੁਸ਼ਮਣ ਦੇਸ਼ਾਂ ਨੇ ਬੌਂਡੀ ਗੋਲੀਬਾਰੀ ਤੋਂ ਬਾਅਦ ਪਾਕਿ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼-ਤਰਾਰ
Ad Position 24