ਰਾਜਾਸਾਂਸੀ, 18 ਦਸੰਬਰ (ਹਰਦੀਪ ਸਿੰਘ ਖੀਵਾ)-ਮਾਰਕੀਟ ਕਮੇਟੀ ਚੋਗਾਵਾਂ ਦੇ ਸਾਬਕਾ ਵਾਈਸ ਚੇਅਰਮੈਨ ਤੇ ਅਕਾਲੀ ਆਗੂ ਰਵਿੰਦਰ ਸਿੰਘ ਬਿੰਦਾ ਪ੍ਰਧਾਨ ਰਾਜਾਸਾਂਸੀ ਦਾ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਅਚਾਨਕ ਦਿਹਾਂਤ ਗਿਆ ਸੀ, ਉਨ੍ਹਾਂ ਨਮਿਤ ਪਰਿਵਾਰ ਵਲੋਂ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਸਾਹਿਬ ਰਾਜਾਸਾਂਸੀ ਵਿਖੇ ਹੋਈ | ਅੰਤਿਮ ਅਰਦਾਸ 'ਚ ਹਾਜ਼ਰੀ ਭਰਨ ਪੁੱਜੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਸ਼ੋ੍ਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਡਾ: ਸੁਖਪ੍ਰੀਤ ਸਿੰਘ ਉੱਦੋਕੇ ਵਲੋਂ ਸਵ: ਰਵਿੰਦਰ ਸਿੰਘ ਬਿੰਦਾ ਪ੍ਰਧਾਨ ਰਾਜਾਸਾਂਸੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਵਲੋਂ ਪੜਿ੍ਹਆ ਗਿਆ ਅਤੇ ਪਾਰਟੀ ਪ੍ਰਧਾਨ ਵਲੋਂ ਭੇਜੀ ਗਈ ਦਸਤਾਰ ਉਕਤ ਆਗੂਆਂ ਵਲੋਂ ਉਨ੍ਹਾਂ ਦੇ ਵੱਡੇ ਸਪੁੱਤਰ ਨਵਰਾਜ ਸਿੰਘ ਰਾਜਾਸਾਂਸੀ ਨੂੰ ਭੇਟ ਕੀਤੀ ਗਈ | ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ, ਸਾਬਕਾ ਆਈ. ਜੀ. ਜੰਮੂ ਕਸ਼ਮੀਰ ਪੁਲਿਸ ਜੇ.ਪੀ. ਸਿੰਘ, ਪ੍ਰਧਾਨ ਅਮਨਦੀਪ ਸਿੰਘ ਲਾਰਾ, ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਭੱਟੀ, ਨਗਰ ਪੰਚਾਇਤ ਦੇ ਸਾਬਕਾ ਹਰਿੰਦਰ ਸਿੰਘ ਵਿੱਕੀ, ਕੌਂਸਲਰ ਕੁਲਵਿੰਦਰ ਸਿੰਘ ਔਲਖ, ਸੰਮਤੀ ਮੈਂਬਰ ਹਰਜੀਤ ਸਿੰਘ ਸਾਬਕਾ ਸਰਪੰਚ ਵਰਨਾਲੀ, ਕੌਂਸਲਰ ਸੁਖਦਿਆਲ ਸਿੰਘ ਸੋਢੀ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਠੇਕੇਦਾਰ, ਸਾਬਕਾ ਪ੍ਰਧਾਨ ਤਜਿੰਦਰ ਸਿੰਘ ਕੁੱਕੂ, ਮਨਜਿੰਦਰ ਸਿੰਘ ਮੱਤੇਨੰਗਲ, ਡਾ: ਬਿਕਰਮ ਸਿੰਘ ਭੰਗੂ, ਨਗਰ ਪੰਚਾਇਤ ਦੇ ਸੀ: ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਰਾਜਾਸਾਂਸੀ, ਸਾਬਕਾ ਕੌਂਸਲਰ ਪਰਮਪਾਲ ਸਿੰਘ ਸੰਧਾਵਾਲੀਆ, ਦਵਿੰਦਰ ਸਿੰਘ ਨੰਬਰਦਾਰ ਬੂਆਨੰਗਲੀ, ਸਾਬਕਾ ਸਰਪੰਚ ਗੁਰਦੀਪ ਸਿੰਘ ਅਦਲੀਵਾਲਾ, ਹਰਦੀਪ ਸਿੰਘ ਰਾਜੂ, ਸੁਖਚੈਨ ਸਿੰਘ ਵੜੈਚ, ਡਾ: ਅੰਮਿ੍ਤਪਾਲ ਸਿੰਘ, ਬਲਵਿੰਦਰ ਸਿੰਘ ਜੇ. ਈ., ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ, ਹਨੀ ਪਹਿਲਵਾਨ, ਰੂੜ ਸਿੰਘ ਰਾਜਾਸਾਂਸੀ, ਟੀਟੂ ਪ੍ਰਧਾਨ ਰਾਜਾਸਾਂਸੀ, ਸਮੇਤ ਰਾਜਾਸਾਂਸੀ ਸ਼ਹਿਰ ਦੇ ਹੋਰ ਸਮੂਹ ਮੁਹਤਬਰਾਂ, ਸਿਆਸੀ, ਸਮਾਜਿਕ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਸ਼ਮਸ਼ੇਰ ਸਿੰਘ ਰਾਜਾਸਾਂਸੀ ਵਲੋਂ ਨਿਭਾਈ ਗਈ ਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਉਨ੍ਹਾਂ ਦੇ ਸਪੁੱਤਰਾਂ 'ਚ ਸ: ਨਵਰਾਜ ਸਿੰਘ ਭੱਟੀ, ਸ: ਨਵਤੇਜ ਸਿੰਘ ਭੱਟੀ ਤੇ ਸ: ਕਨਵਰਸ਼ੇਰ ਸਿੰਘ ਰਾਜਾਸਾਂਸੀ ਵਲੋਂ ਕੀਤਾ ਗਿਆ |
ਅਕਾਲੀ ਆਗੂ ਰਵਿੰਦਰ ਸਿੰਘ ਬਿੰਦਾ ਪ੍ਰਧਾਨ ਰਾਜਾਸਾਂਸੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ <br/>
ਅਜੀਤ ਡੈਸਕ
19-12-2025