ਪੰਜਗਰਾੲੀਂ ਕਲਾਂ, 18 ਦਸੰਬਰ (ਸੁਖਮੰਦਰ ਸਿੰਘ ਬਰਾੜ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋਨਾਂ ਉਮੀਦਵਾਰ ਭੁਪਿੰਦਰ ਸਿੰਘ ਲਾਲੀ ਬਾਦਲ ਤੇ ਗੁਰਮੇਲ ਸਿੰਘ ਬਰਾੜ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਇਲਾਕੇ 'ਚ ਖ਼ਸ਼ੀ ਦੀ ਲਹਿਰ ਦੌੜ ਗਈ | ਜਿੱਤ ਦੀ ਖ਼ਸ਼ੀ 'ਚ ਖੀਵੇ ਹੋਏ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੁੰਜਾ ਦਿੱਤਾ ਤੇ ਆਤਿਸ਼ਬਾਜ਼ੀ ਕੀਤੀ | ਖੁੱਲ੍ਹੀ ਜੀਪ ਸਿੰਘ ਸਵਾਰ ਜੇਤੂ ਉਮੀਦਵਾਰਾਂ ਵਲੋਂ ਪੰਜਗਰਾੲੀਂ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ | ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਪੰਜਗਰਾੲੀਂ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਤੇ ਆਪਣੇ ਸਵ. ਪਿਤਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਲਾਲੀ ਬਾਦਲ ਵੀ ਆਪਣੇ ਦਾਦੇ ਦੇ ਨਕਸ਼-ਏ-ਕਦਮਾਂ 'ਤੇ ਚੱਲਦਾ ਹੋਇਆ ਇਲਾਕੇ ਦੇ ਲੋਕਾਂ ਦੀ ਸੇਵਾ ਕਰੇਗਾ | ਇਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ, ਸਾਬਕਾ ਸਰਕਲ ਪ੍ਰਧਾਨ ਮਨਦੀਪ ਸਿੰਘ ਰੂਬੀ ਅਤੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਗਿੱਲ ਵਲੋਂ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਦਲ ਸਿੰਘ ਬਰਾੜ, ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ ਬਰਾੜ, ਸਾਬਕਾ ਸਰਕਲ ਮੀਤ ਪ੍ਰਧਾਨ ਬਲਵਿੰਦਰ ਸਿੰਘ ਬੱਬਲੀ ਗਿੱਲ, ਸੁਰਜੀਤ ਸਿੰਘ ਬਰਾੜ, ਸਾਬਕਾ ਪੰਚ ਸੁਖਦੇਵ ਸਿੰਘ ਭੋਲਾ ਸੰਧੂ, ਸਰਪੰਚ ਬਲਜੀਤ ਸਿੰਘ ਘਣੀਏ ਵਾਲਾ, ਹਰਦੀਪ ਸਿੰਘ ਮੰਤਰੀ, ਪੰਚ ਬਰਜਿੰਦਰ ਸਿੰਘ ਮਾਕ੍ਹਾ, ਸਾਬਕਾ ਸਰਪੰਚ ਬਲਜੀਤ ਸਿੰਘ ਔਲਖ, ਲਛਮਣ ਸਿੰਘ ਯੋਧਾ, ਸਾਬਕਾ ਪ੍ਰਧਾਨ ਇਕਬਾਲ ਸਿੰਘ ਪਾਲ ਅਕਾਲੀ, ਜਗਸੀਰ ਸਿੰਘ ਬਰਾੜ, ਸਾਬਕਾ ਸਰਪੰਚ ਮਹਿੰਦਰ ਸਿੰਘ ਜਿਉਣ ਵਾਲਾ, ਤਰਲੋਚਨ ਸਿੰਘ ਪੱਪਾ ਸਰਾਂ, ਜਗਤਾਰ ਸਿੰਘ ਸਰਾਂ, ਅਮਰਜੀਤ ਸਿੰਘ ਜੀਤਾ ਮਾੜੀ ਵਾਲਾ, ਮੰਦਰ ਸਿੰਘ ਸਰਪੰਚ ਬਾਬਾ ਜੀਵਨ ਸਿੰਘ ਨਗਰ, ਪ੍ਰਧਾਨ ਸੁਖਮੰਦਰ ਸਿੰਘ ਬਰਾੜ, ਮੀਤ ਜਥੇਦਾਰ, ਸਤਨਾਮ ਸਿੰਘ ਚਾਨਾ, ਪੱਪਾ ਸੰਧੂ, ਜਗਸੀਰ ਸਿੰਘ ਬਰਾੜ, ਸਾਬਕਾ ਪੰਚ ਆਤਮਾ ਸਿੰਘ ਬਰਾੜ ਆਦਿ ਹਾਜ਼ਰ ਸਨ |