24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਲਾਲੀ ਬਾਦਲ ਦੀ ਜਿੱਤ ਸੰਬੰਧੀ ਬਰਗਾੜੀ ਦੇ ਅਕਾਲੀ ਵਰਕਰਾਂ ਨੇ ਖ਼ੁਸ਼ੀ ਪ੍ਰਗਟਾਈ

Ad Position 21
No active advertisement
ਅਜੀਤ ਡੈਸਕ 19-12-2025
ਬਰਗਾੜੀ, 18 ਦਸੰਬਰ (ਲਖਵਿੰਦਰ ਸ਼ਰਮਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੰਜਗਰਾਈਾ ਤੋਂ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਲਾਲੀ ਬਾਦਲ ਸਪੁੱਤਰ ਸੂਬਾ ਸਿੰਘ ਬਾਦਲ ਦੀ ਜਿੱਤ ਦੀ ਖ਼ੁਸ਼ੀ ਸਾਂਝੀ ਕਰਨ ਲਈ ਬਰਗਾੜੀ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਦੇ ਘਰ ਹੋਈ, ਜਿਸ 'ਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਗੁਰਚੇਤ ਸਿੰਘ ਢਿੱਲੋਂ ਨੇ ਸਮੂਹ ਵਰਕਰਾਂ ਨੂੰ ਵਧਾਈ ਦਿੰਦਿਆਂ ਸਭਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਸਬਾ ਬਰਗਾੜੀ ਦੇ ਸਮੂਹ ਵਰਕਰਾਂ ਦੀ ਮਿਹਨਤ ਕਾਰਨ ਕਸਬਾ ਬਰਗਾੜੀ ਤੋਂ ਅਕਾਲੀ ਦਲ ਨੂੰ ਕਰੀਬ 250 ਤੋਂ ਵਧੇਰੇ ਵਾਧੂ ਵੋਟ ਪਈ ਹੈ | ਉਨ੍ਹਾਂ ਦੱਸਿਆ ਕਿ ਬਰਗਾੜੀ ਤੋਂ ਅਕਾਲੀ ਦਲ ਨੂੰ ਕਰੀਬ 1544 ਵੋਟਾਂ, ਕਾਂਗਰਸ ਨੂੰ ਕਰੀਬ 1294 ਅਤੇ ਆਮ ਆਦਮੀ ਪਾਰਟੀ ਨੂੰ ਕਰੀਬ 430 ਵੋਟਾਂ ਪਈਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਪਈਆਂ ਵੋਟਾਂ ਤੋਂ ਸਾਫ਼ ਜ਼ਾਹਿਰ ਹੈ ਕਿ ਬਲਾਕ ਸੰਮਤੀ ਬਰਗਾੜੀ ਵੀ ਅਕਾਲੀ ਦਲ ਜਿੱਤ ਸਕਦਾ ਸੀ, ਪਰ ਆਮ ਆਦਮੀ ਪਾਰਟੀ ਨੇ ਆਪਣੀ ਪ੍ਰਤੱਖ ਹਾਰ ਨੂੰ ਦੇਖਦਿਆਂ ਬਲਾਕ ਸੰਮਤੀ ਬਰਗਾੜੀ ਤੋਂ ਬਾਕੀ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ | ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਕਾਰਾਂ ਦਾ ਮਾੜਾ ਰਾਜ ਵੇਖ ਲਿਆ ਹੈ ਤੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਲੋਕ ਹੁਣ ਫਿਰ ਅਕਾਲੀ ਦਲ ਦਾ ਰਾਜ ਵੇਖਣਾ ਚਾਹੁੰਦੇ ਹਨ | ਇਸ ਮੌਕੇ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਪੰਚ ਗੁਰਦਿੱਤ ਸਿੰਘ ਢਿੱਲੋਂ, ਪੰਚ ਮੱਖਣ ਸਿੰਘ, ਜਗਵਿੰਦਰ ਢਿੱਲੋਂ ਪੰਚ ਮਲਕੀਤ ਸਿੰਘ, ਚਮਕੌਰ ਸਿੰਘ, ਪੰਚ ਰੇਸ਼ਮ ਸਿੰਘ, ਨਾਇਬ ਸਿੰਘ ਢਿੱਲੋਂ, ਜਲੌਰ ਸਿੰਘ ਬਰਾੜ, ਜਗਸੀਰ ਸੀਵੀਆ, ਮਾ. ਅਜੈਬ ਸਿੰਘ, ਬਿੱਲੂ ਖੋਖਰ, ਕੁਲਦੀਪ ਗੋਂਦਾਰਾ, ਜੱਗਾ ਗੋਂਦਾਰਾ, ਅਮਰਜੀਤ ਗੋਂਦਾਰਾ, ਪ੍ਰਗਟ ਸਿੰਘ, ਪਾਲਾ ਨੰਬਰਦਾਰ, ਸੁਖਪ੍ਰੀਤ ਬਰਾੜ, ਕੁਲਵੰਤ ਢਿੱਲੋਂ, ਦਲਜੀਤ ਢਿੱਲੋਂ, ਟੋਚੀ ਨੰਬਰਦਾਰ, ਸੇਵਕ ਸਿੰਘ, ਗੁਰਮੇਲ ਢਿੱਲੋਂ, ਹਰਬੰਸ ਢਿੱਲੋਂ, ਹਰਭਜਨ ਢਿੱਲੋਂ, ਗੁਰਜੰਟ ਸਿੰਘ, ਮੱਸਾ ਸਿੰਘ, ਰਣਧੀਰ ਗੋਂਦਾਰਾ, ਸ਼ਿਵਦੱਤ ਢਿੱਲੋਂ, ਬਲਵਿੰਦਰ ਢਿੱਲੋਂ, ਸੁਖਚੈਨ ਢਿੱਲੋਂ, ਗੁਰਮੇਲ ਗੋਂਦਾਰਾ, ਹਾਕਮ ਸਿੰਘ, ਰਣਧੀਰ ਸ਼ਰਮਾ, ਧੰਨਾ ਸ਼ਰਮਾ, ਮਨੀ ਸਿਵੀਆ, ਹੈਪੀ ਤਾਂਗੜੀ, ਸੀਰਾ ਸਿੰਘ, ਗੁਰਾ ਸਿੰਘ, ਸੁੱਖਾ ਢਿੱਲੋਂ, ਜੱਸਾ ਸਿੰਘ, ਮਾ. ਗੁਰਮੀਤ ਢਿੱਲੋਂ, ਕੇਵਲ ਸ਼ਰਮਾ, ਜਰਨੈਲ ਢਿੱਲੋਂ, ਮੇਵਾ ਸਿੰਘ ਖ਼ਾਲਸਾ, ਜੱਗਾ ਢਿੱਲੋਂ, ਕੁਲਵੰਤ ਗੋਂਦਾਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ 'ਚ ਸੰਮਤੀ ਚੋਣਾਂ 'ਚ ਜਿੱਤ ਦੀ ਖ਼ੁਸ਼ੀ 'ਚ ਅਕਾਲੀਆਂ ਨੇ ਮਨਾਏ ਜਸ਼ਨ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਪੰਜਗਰਾੲੀਂ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋਵੇਂ ਉਮੀਦਵਾਰ ਜੇਤੂ
Ad Position 24