ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਮਾਤਾ ਸ਼ਾਂਤੀ ਦੇਵੀ-ਬੁਲਾਰੇ
ਬਾਘਾ ਪੁਰਾਣਾ (ਮੋਗਾ), 18 ਦਸੰਬਰ (ਟਿੰਕੂ ਕਾਠਪਾਲ)-ਦੇਸ਼ ਵਿਦੇਸ਼ਾਂ 'ਚ ਪ੍ਰਸਿੱਧ ਕਾਰੋਬਾਰੀ ਕੇਵਲ ਕਿ੍ਸ਼ਨ ਗਰਗ ਅਤੇ ਪ੍ਰਧਾਨ ਬਾਲ ਕਿ੍ਸ਼ਨ ਗਰਗ ਬਾਲੀ ਸ਼ੋ੍ਰਮਣੀ ਅਕਾਲੀ ਦਲ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਵਰਕਿੰਗ ਕਮੇਟੀ ਮੈਂਬਰ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨਮਿਤ ਪਾਠ ਦਾ ਭੋਗ ਕੋਟਕਪੂਰਾ ਰੋਡ ਮਿੱਤਲ ਰੀਜ਼ੋਰਟ ਵਿਚ ਹੋਇਆ | ਸਮਾਗਮ ਦੌਰਾਨ ਪੰਡਤ ਦਰਸ਼ਨ ਲਾਲ ਸ਼ਰਮਾ ਵਲੋਂ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਪਾਏ ਗਏ ਅਤੇ ਵੈਰਾਗਮਈ ਸਤਿਸੰਗ ਕੀਤਾ ਗਿਆ ਅਤੇ ਸ੍ਰੀਮਤੀ ਸ਼ਾਂਤੀ ਦੇਵੀ ਦੀ ਅੰਤਿਮ ਸ਼ਾਂਤੀ ਦੀ ਅਰਦਾਸ ਕੀਤੀ | ਸਮਾਗਮ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਵਿਜੇ ਸ਼ਰਮਾ ਨੇ ਬਖ਼ੂਬੀ ਨਿਭਾਈ | ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਕਮਲਜੀਤ ਸਿੰਘ ਬਰਾੜ ਸਪੁੱਤਰ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਸੁਆਮੀ ਨੀਰਜਾ ਨੰਦ ਦਿਵਿਆ ਜੋਤੀ ਜਾਗਰਨ ਸੰਸਥਾਨ ਮੋਗਾ ਨੇ ਕਿਹਾ ਕਿ ਸ਼੍ਰੀਮਤੀ ਸ਼ਾਂਤੀ ਦੇਵੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਉਨ੍ਹਾਂ ਦੇ ਸਦੀਵੀ ਵਿਛੋੜੇ ਦੇ ਨਾਲ ਨਾਲ ਗਰਗ ਪਰਿਵਾਰ ਲਈ ਵੱਡਾ ਘਾਟਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਬੇਟੇ ਹਨ ਵੱਡਾ ਬੇਟਾ ਕੇਵਲ ਕਿ੍ਸ਼ਨ ਗਰਗ ਉੱਘੇ ਕਾਰੋਬਾਰੀ ਅਤੇ ਦੂਸਰਾ ਬੇਟਾ ਬਾਲ ਕਿ੍ਸ਼ਨ ਗਰਗ ਬਾਲੀ ਪ੍ਰਧਾਨ ਬਾਸਮਤੀ ਰਾਈਸ ਐਸੋਸੀਏਸ਼ਨ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਵਰਕ ਕਮੇਟੀ ਦੇ ਮੈਂਬਰ ਅਤੇ ਵੱਡੇ ਕਾਰੋਬਾਰੀ ਹ | ਇਸ ਮੌਕੇ ਪਰਿਵਾਰ ਵਲੋਂ ਸ਼ਹਿਰ ਅੰਦਰ ਬਣਨ ਵਾਲੀ ਅਗਰਵਾਲ ਧਰਮਸ਼ਾਲਾ ਨੂੰ 21 ਲੱਖ ਰੁਪਏ ਅਤੇ ਸ੍ਰੀ ਸਾਲਾਸਰ ਵਿਖੇ ਬਣਨ ਵਾਲੀ ਸ੍ਰੀ ਸ਼ਿਵ ਧਰਮਸ਼ਾਲਾ ਨੂੰ 5 ਲੱਖ ਰੁਪਏ ਇਲਾਕੇ ਅੰਦਰ ਆਉਂਦੇ ਗੁਰਦੁਆਰਾ ਮੰਦਰ ਸ਼ਮਸ਼ਾਨ ਘਾਟ ਨੂੰ 11-11 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿਚ ਬਾਊ ਰਜਿੰਦਰ ਕੁਮਾਰ ਗਰਗ ਸੁਖਨੰਦਨ ਅਗਰਵਾਲ ਭਾਰਤੀ ਜਨਤਾ ਪਾਰਟੀ ਹਲਕਾ ਬਾਘਾ ਪੁਰਾਣਾ ਤੇ ਹੋਰਨਾਂ ਆਗੂਆਂ ਵਿਚ ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਨ ਮਿੰਟਾਂ, ਗੁਰਿੰਦਰ ਸਿੰਘ ਢਿੱਲੋਂ ਡੀ.ਆਈ.ਜੀ., ਖਣਮੁੱਖ ਭਾਰਤੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਮੋਗਾ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਨੀ ਗਿੱਲ ਹਲਕਾ ਇੰਚਾਰਜ ਮੋਗਾ, ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਜਗਤਾਰ ਸਿੰਘ ਰਾਜੇਆਣਾ, ਪ੍ਰਧਾਨ ਰਜਿੰਦਰ ਕੁਮਾਰ ਬੰਸੀ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ ਗਿੱਲ, ਸੁਖਦਰਸ਼ਨ ਸਿੰਘਲਾ, ਅਸ਼ੋਕ ਗਰਗ, ਰਜੀਵ ਮਿੱਤਲ, ਗੌਰਵ ਖੁਰਾਣਾ ਡਿਵਾਈਨ ਦਸਤਾਰ, ਸੰਜੀਵ ਕੁਮਾਰ ਬਿੱਟੂ ਰੋਡੇ, ਸਰਪੰਚ ਹਰਜਿੰਦਰ ਸਿੰਘ ਰੋਡੇ, ਅਸ਼ਵਨੀ ਸ਼ਰਮਾ ਚੇਅਰਮੈਨ ਰਾਮ-ਲੀਲ੍ਹਾ ਉਤਸਵ ਕਮੇਟੀ, ਰੌਸ਼ਨ ਲਾਲ ਰੋਸ਼ੀ ਠੇਕੇਦਾਰ, ਨੰਦ ਪਾਲ ਗਰਗ, ਅਭਿਲਾਸ਼ ਚੰਦ ਗਰਗ, ਯਸ਼ਪਾਲ ਬਿੱਟੂ ਸ਼ਿਵਾ ਇਨਕਲੇਵ, ਪ੍ਰਧਾਨ ਹਰਪ੍ਰੀਤ ਸਿੰਘ ਕਾਲੇਕੇ, ਸੰਦੀਪ ਗੋਇਲ ਠੰਡੂ, ਸੁਰਿੰਦਰ ਬਾਂਸਲ ਡੀ.ਐਮ., ਮੈਨੇਜਰ ਸਤਨਾਮ ਸਿੰਘ ਬਰਾੜ, ਪ੍ਰਧਾਨ ਵਿਜੇ ਗੁਪਤਾ, ਬਲਵਿੰਦਰ ਗਰਗ, ਕਿ੍ਸ਼ਨ ਗਰਗ, ਤਰੁਣ ਮਿੱਤਲ ਕੌਂਸਲਰ, ਸੋਨੀਆ ਗੁਪਤਾ ਪ੍ਰਧਾਨ ਨਗਰ ਕੌਂਸਲਰ, ਗੁਰਪ੍ਰੀਤ ਮਨਚੰਦਾ ਕੌਂਸਲਰ, ਪਿ੍ਥੀ ਸਿੰਘ ਕੌਂਸਲਰ, ਅਰਵਿੰਦਰ ਸਿੰਘ ਭਾਟੀਆ, ਅੰਮਿ੍ਤਪਾਲ ਸਿੰਘ, ਪ੍ਰਧਾਨ ਡਾ. ਅਜੇ ਕਾਂਸਲ ਅਗਰਵਾਲ ਸਭਾ ਜ਼ਿਲ੍ਹਾ ਮੋਗਾ, ਰਾਜੂ ਸੇਤੀਆ ਪ੍ਰਵੀਨ ਸੇਤੀਆ ਸੇਤੀਆ ਮਨੀ ਚੇਂਜਰ, ਡਾਇਰੈਕਟਰ ਅਜੇਪਾਲ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਡਾਇਰੈਕਟਰ ਨਵਦੀਪ ਬਰਾੜ, ਚੇਅਰਮੈਨ ਨਰ ਸਿੰਘ ਬਰਾੜ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪ੍ਰਧਾਨ ਬਾਲ ਕਿ੍ਸ਼ਨ ਬਾਲੀ ਦੀ ਮਾਤਾ ਸ਼ਾਂਤੀ ਦੇਵੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>
ਅਜੀਤ ਡੈਸਕ
19-12-2025