ਜਲੰਧਰ, 20 ਦਸੰਬਰ (ਜਸਪਾਲ ਸਿੰਘ)-ਉੱਘੇ ਲੇਖਕ ਤੇ ਚਿੰਤਕ ਇੰਜ. ਡੀ. ਐਮ. ਸਿੰਘ ਨੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰਾਂ ਦੇ ਮਾਮਲੇ 'ਚ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਵਲੋਂ ਭਾਰਤੀ ਸਾਹਿਤ ਅਕਾਦਮੀ ਦਿੱਲੀ ਜੋ ਕਿ ਇਕ ਆਜ਼ਾਦ ਅਦਾਰਾ (ਆਟੋਨਮਸ) ਹੈ, ਨੂੰ ਸਾਲਾਨਾ ਪੁਰਸਕਾਰ ਐਲਾਨਣ ਤੋਂ ਚੰਦ ਘੜੀਆਂ ਪਹਿਲਾਂ ਹੀ ਇਨਾਮਾਂ ਦਾ ਐਲਾਨ ਭਾਰਤ ਸਰਕਾਰ ਤੋਂ ਪ੍ਰਵਾਨਗੀ ਲੈਣ ਉਪਰੰਤ ਕਰਨ ਲਈ ਕਿਹਾ ਗਿਆ ਹੈ, ਜੋ ਪਾਰਲੀਮੈਂਟਰੀ ਐਕਟ ਦੁਆਰਾ ਬਣਾਈ ਗਈ ਵੱਕਾਰੀ ਸੰਸਥਾ ਦੇ ਕੰਮ-ਕਾਜ 'ਚ ਸੱਤਾਧਾਰੀ ਪਾਰਟੀ ਦੀ ਸਿੱਧੀ ਰਾਜਨੀਤਕ ਦਖਲ ਅੰਦਾਜ਼ੀ ਹੈ |