ਅੰਮਿ੍ਤਸਰ/ਫ਼ਿਰੋਜ਼ਪੁਰ, 20 ਦਸੰਬਰ (ਗਗਨਦੀਪ ਸ਼ਰਮਾ, ਰਾਕੇਸ਼ ਚਾਵਲਾ)-ਰੇਲਵੇ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਅਤੇ ਯਾਤਰੀਆਂ ਦੀ ਸਹੂਲਤ ਲਈ ਅੰਮਿ੍ਤਸਰ-ਮਡਗਾਂਓ ਵਿਚਾਲੇ ਰਾਖਵੀਂ ਸੁਪਰਫਾਸਟ ਸਪੈਸ਼ਲ ਐਕਸਪ੍ਰੈੱਸ ਦਾ ਸੰਚਾਲਨ ਕਰਨ ਦਾ ਫੈਸਲਾ ਲਿਆ ਗਿਆ ਹੈ | ਰੇਲ ਗੱਡੀ ਨੰਬਰ (04694) ਅੰਮਿ੍ਤਸਰ-ਮਡਗਾਓ ਸਪੈਸ਼ਲ 22, 27 ਦਸੰਬਰ 2025 ਅਤੇ 1 ਜਨਵਰੀ 2026 ਨੂੰ ਅੰਮਿ੍ਤਸਰ ਤੋਂ ਸਵੇਰੇ 5.10 ਵਜੇ ਚੱਲ ਕੇ ਅਗਲੇ ਦਿਨ ਰਾਤ 23.55 ਵਜੇ (42 ਘੰਟੇ 45 ਮਿੰਟ) ਮਡਗਾਂਓ ਪੁੱਜੇਗੀ | ਵਾਪਸੀ ਦਿਸ਼ਾ ਵਿਚ (04693) ਮਡਗਾਂਓ-ਅੰਮਿ੍ਤਸਰ ਸਪੈਸ਼ਲ 24,29 ਦਸੰਬਰ 2025 ਅਤੇ 3 ਜਨਵਰੀ 2026 ਨੂੰ ਮਡਗਾਂਓ ਤੋਂ ਸਵੇਰੇ 8.00 ਵਜੇ ਚੱਲ ਕੇ ਅਗਲੇ ਦਿਨ ਸ਼ਾਮ 16.30 ਵਜੇ ਅੰਮਿ੍ਤਸਰ ਪੁੱਜੇਗੀ | ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਉਕਤ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਇਹ ਵੀ ਦੱਸਿਆ ਕਿ ਸੰਬੰਧਿਤ ਰੇਲ ਗੱਡੀ ਦੋਵੇਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਅੰਬਾਲਾ ਛਾਉਣੀ, ਪਾਨੀਪਤ, ਦਿੱਲੀ ਸਫਦਰਗੰਜ, ਮûਰਾ, ਗੰਗਾਪੁਰ ਸ਼ਹਿਰ, ਸਵਾਈ, ਮਾਧੋਪੁਰ, ਕੋਟਾ, ਰਤਲਾਮ, ਵਡੋਦਰਾ, ਸੂਰਤ, ਵਸਈ ਰੋਡ, ਪਨਵੇਲ, ਰੋਹਾ, ਮਾਣਾਗਾਂਵ, ਖੇਡ, ਚਿਪਲੂਨ, ਸੰਗਮੇਸ਼ਵਰ ਰੋਡ, ਰਤਨਾਗਿਰੀ, ਰਾਜਾਪੁਰ ਰੋਡ, ਕਣਕਵਲੀ, ਕੁਡਾਲ, ਸਾਂਵਤਵਾਡੀ ਰੋਡ, ਥਿਵਿਮ ਅਤੇ ਕਰਮਲੀ ਰੇਲਵੇ ਸਟੇਸ਼ਨ 'ਤੇ ਰੁਕੇਗੀ |