10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਧਾਰੀਵਾਲ 'ਚ ਕਿ੍ਸਮਸ ਸ਼ੋਭਾ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 21-12-2025

ਧਾਰੀਵਾਲ (ਬਟਾਲਾ), 20 ਦਸੰਬਰ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਦੇ 2025 ਸਾਲਾ ਜਨਮ ਦਿਨ ਨੂੰ ਸਮਰਪਿਤ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ 'ਚ ਕੈਥੋਲਿਕ ਚਰਚ ਦੀ ਅਗਵਾਈ ਹੇਠ ਸਾਰੀਆਂ ਮਸੀਹ ਕਲੀਸੀਆਵਾਂ, ਚਰਚਾਂ ਦੇ ਪਾਦਰੀ ਅਤੇ ਪਾਸਟਰ ਸਾਹਿਬਾਨਾਂ ਵਲੋਂ ਸਾਂਝੇ ਤੌਰ 'ਤੇ ਇਕ ਵਿਸ਼ਾਲ ਕਿ੍ਸਮਸ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਮੁੱਖ ਪ੍ਰਬੰਧਕ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪ੍ਰੈਰਿਸ ਪ੍ਰੀਸ਼ਟ ਤੇ ਡੀਨ ਰੈਵ.ਫਾਦਰ ਜੋਸ਼ ਪਡਿਆਟੀ, ਕੈਥੋਲਿਕ ਚਰਚ ਕਾਹਨੂੰਵਾਨ ਦੇ ਪੈਰਿਸ਼ ਪ੍ਰੀਸ਼ਟ ਤੇ ਕਨਵੀਨਰ ਫਾਦਰ ਵਿਲੀਅਮ ਸਹੋਤਾ, ਰੈਵ. ਫਾਦਰ ਰੂਬੀ, ਸਹਾਇਕ ਫਾਦਰ ਮਤਿਆਸ, ਕੋਆਰਡੀਨੇਟਰ ਰਾਕੇਸ਼ ਵਿਲੀਅਮ ਤੇ ਸੀ.ਐੱਨ.ਆਈ. ਚਰਚ ਦੇ ਪਾਦਰੀ ਰੈਵ. ਰੋਬਿਨ ਵਰਗਿਸ, ਬਲੀਵਰਜ਼ ਚਰਚ ਦੇ ਰੈਵ. ਫਾਦਰ ਵਿਲਸਨ ਡੈਨੀਅਲ, ਸਾਲਵੇਸ਼ਨ ਆਰਮੀ ਮਿਸ਼ਨ ਹਸਪਤਾਲ ਦੇ ਐਡਮਨਿਸਟ੍ਰੇਟਰ ਥੋਸਮ ਸਾਦਕ, ਮੈਥੋਡਿਸਟ ਚਰਚ ਦੇ ਰੈਵ. ਡੀ.ਐੱਸ. ਮੋਹਿੰਦਰ ਮਸੀਹ, ਪ੍ਰੈਰਿਸ ਕੌਂਸਲ ਦੇ ਪ੍ਰਧਾਨ ਜੌਨ ਰਣੀਆ ਅਤੇ ਵੱਖ-ਵੱਖ ਪੈਂਤੀਕਾਸਟਲ ਚਰਚ ਦੇ ਪਾਦਰੀ ਪਾਸਟਰ ਸਾਹਿਬਾਨ ਦੀ ਅਗਵਾਈ ਵਿਚ ਕੱਢੀ ਗਈ | ਵੱਖ-ਵੱਖ ਗਿਰਜਾਘਰਾਂ ਵਲੋਂ ਝਾਕੀਆਂ ਤਿਆਰ ਕਰ ਕੇ ਸ਼ੋਭਾ ਯਾਤਰਾ ਦੀ ਸ਼ਾਨ ਨੂੰ ਵਧਾਇਆ ਗਿਆ | ਇਹ ਸ਼ੋਭਾ ਯਾਤਰਾ ਮਿਸ਼ਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਤੋਂ ਮੁੱਖ ਮਹਿਮਾਨ ਵਿਕਰ ਜਨਰਲ ਫਾਦਰ ਮਾਈਕਲ ਐਨੀ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਅੱਗੇ ਦੇਸ਼ ਦੁਨੀਆਂ ਵਿਚ ਅਮਨ ਸ਼ਾਂਤੀ ਦੀ ਵਿਵਸਥਾ ਬਹਾਲ ਰੱਖਣ ਅਤੇ ਹਰੇਕ ਘਰ ਕਿ੍ਸਮਸ ਮੌਕੇ ਬਹੁਤਾਇਤ ਨਾਲ ਬਰਕਤਾਂ ਲਈ ਦੁਆ ਕਰ ਕੇ ਆਰੰਭ ਕੀਤਾ, ਜੋ ਮਿਸ਼ਨ ਹਸਪਤਾਲ ਫਾਟਕ ਤੋਂ ਹੋ ਕੇ ਯਿਸੂ ਰਾਜਾ ਗਿਰਜਾਘਰ ਫਤਿਹ ਨੰਗਲ ਤੋਂ ਹੁੰਦੀ ਹੋਈ ਮੇਨ ਜੀ.ਟੀ. ਰੋਡ, ਬਿਜਲੀ ਘਰ, ਨਵਾਂ ਬੱਸ ਸਟੈਂਡ ਪਹੁੰਚੀ | ਸ਼ੋਭਾ ਯਾਤਰਾ ਦੌਰਾਨ ਮਾਸਟਰ ਜੋਸਫ ਗੋਰਾ ਦੀ ਅਗਵਾਈ ਹੇਠ ਬੈਂਡ ਟੀਮ ਵਲੋਂ ਆਪਣੀ ਕਲਾ ਕੇ ਜੌਹਰ ਵਿਖਾਏ ਗਏ | ਇਸ ਤੋਂ ਬਾਅਦ ਇਹ ਸ਼ੋਭਾ ਯਾਤਰਾ ਡਡਵਾਂ ਚੌਂਕ, ਪੁਰਾਣਾ ਬੱਸ ਸਟੈਂਡ, ਰਣੀਆਂ, ਤਰੀਜਾਨਗਰ ਹਾਈਵੇ ਤੋਂ ਹੁੰਦੀ ਹੋਈ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ ਪਹੁੰਚੀ | ਸੰਤਨੀ ਤਰੇਜਾ ਕੈਥੋਲਿਕ ਚਰਚ ਦੇ ਪ੍ਰੈਰਿਸ ਪ੍ਰੀਸ਼ਟ ਰੈਵ. ਫਾਦਰ ਜੋਸ਼ ਪਡਿਆਟੀ ਨੇ ਸੰਬੋਧਨ ਕਰਦਿਆਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਸਭ ਨਾਲ ਵਧਾਈ ਸਾਂਝੀ ਕੀਤੀ | ਇਸ ਮੌਕੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਸਿਸਟਰ ਦਿਵਿਆ, ਸਿਸਟਰ ਟੀਨਾ, ਸਿਸਟਰ ਗਰੇਸ, ਸਿਸਟਰ ਐਨਸ ਮਰੀਆ, ਸਿਸਟਰ ਜੋਤੀ, ਬਾਬੂ ਪਤਰਸ, ਬਾਬੂ ਕਰਮਾ, ਬਾਬੂ ਵਾਰਿਸ, ਬਾਬੂ ਮਨੀ, ਸ਼ਮਾਉਨ ਜੋਸਫ ਸੰਧੂ, ਚਰਚ ਮੀਡੀਆ ਇੰਚਾਰਜ ਜੇਮਸ ਨਾਹਰ, ਸੰਤ ਐਂਡਰਿਊਸ ਬਲੀਵਰਜ਼ ਈਸਟਨ ਚਰਚ ਕਾਦੀਆਂ ਦੇ ਫਾਦਰ ਅਤੇ ਡਾਇਓਸੀਸ ਸੈਕਟਰੀ ਗੁਰਦਾਸਪੁਰ ਰੈਵ. ਫਾਦਰ ਵਿਲੀਸਨ ਡੈਨੀਅਲ, ਸੰਤ ਪਾਲ ਬਲੀਵਰਜ਼ ਈਸਟਨ ਚਰਚ ਕੰਗ ਦੇ ਰੈਵ. ਫਾਦਰ ਅਸ਼ੋਕ ਭੱਟੀ, ਸੰਤ ਜੌਨ ਬਲੀਵਰਜ਼ ਈਸਟਨ ਚਰਚ ਅਗਾਨ ਦੇ ਰੈਵ. ਫਾਦਰ ਯੂਸਫ, ਸੰਤ ਪਾਲ ਬਲੀਵਰਜ਼ ਚਰਚ ਸੋਹਲ ਦੇ ਰੈਵ. ਸੁਰਿੰਦਰਪਾਲ, ਸੰਤ ਥੌਸਮ ਬਲੀਵਰਜ਼ ਈਸਟਨ ਚਰਚ ਨੌਸ਼ਹਿਰਾ ਬਹਾਦੁਰ ਦੇ ਫਾਦਰ ਤਰਸੇਮ ਮਸੀਹ, ਪਾਸਟਰ ਸੇਥ ਰੰਧਾਵਾ, ਪਾਸਟਰ ਬਲਬੀਰ, ਪਾਸਟਰ ਸੱਤਪਾਲ, ਪਿ੍ੰਸੀਪਲ ਯਾਕੂਬ, ਪਿ੍ੰਸੀਪਲ ਸੁਨੀਲ, ਪਾਸਟਰ ਸਤਪਾਲ ਅਤੇ ਪਾਸਟਰ ਐਸੋਸੀਏਸ਼ਨ ਦੇ ਸਮੂਹ ਪਾਸਟਰ, ਸਰਪੰਚ ਰਾਖਲ, ਯੂਥ ਪ੍ਰਧਾਨ ਰਿਤਿਕ ਮੱਟੂ, ਕੌਂਸਲਰ ਇੰਦਰੀਆਸ ਹੰਸ, ਪਿ੍ੰਸੀਪਲ ਸਲਵਿੰਦਰ ਤੇਜਾ, ਮੈਡਮ ਸਰੀਤਾ ਤੇਜਾ, ਡੈਨੀਅਲ ਸਿੱਧੂ, ਡਾ. ਐੱਸ ਯੂਸਫ, ਲੰਗਰ ਕਮੇਟੀ ਦੇ ਪ੍ਰਧਾਨ ਜ਼ੋਨ ਮਸੀਹ ਤਰੀਜਾਨਗਰ, ਰਾਜੇਸ਼ ਖੋਖਰ, ਸਟੀਫ਼ਨ ਮਸੀਹ ਤਿਲਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਲਾਇਟ ਵਲੋਂ ਪੰਜਾਬ 'ਚ ਪਹਿਲੀ ਵਾਰ ਮਖਾਣਿਆਂ ਦੀ ਖੇਤੀ ਦੀ ਸ਼ੁਰੂਆਤ <br/> ਅਗਲੀ ਖ਼ਬਰ ਐਨ.ਐਚ.ਏ.ਆਈ. ਸ਼ੁਰੂ ਕਰੇਗਾ 'ਸਮਾਰਟ ਹਾਈਵੇ ਲਾਈਟਿੰਗ' ਯੋਜਨਾ <br/>
Ad Position 24