10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਲਾਇਟ ਵਲੋਂ ਪੰਜਾਬ 'ਚ ਪਹਿਲੀ ਵਾਰ ਮਖਾਣਿਆਂ ਦੀ ਖੇਤੀ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 21-12-2025

ਲੌਂਗੋਵਾਲ (ਸੰਗਰੂਰ), 20 ਦਸੰਬਰ (ਵਿਨੋਦ, ਖੰਨਾ)-ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਵਲੋਂ ਪੰਜਾਬ 'ਚ ਮਖਾਣਿਆਂ ਦੀ ਖੇਤੀ ਆਰੰਭ ਕਰਨ ਦਾ ਉਪਰਾਲਾ ਅਮਲ ਵਿਚ ਲਿਆਂਦਾ ਗਿਆ ਹੈ | ਇਸੇ ਲੜੀ ਤਹਿਤ ਸਲਾਈਟ ਦੇ ਡਾਇਰੈਕਟਰ ਅਤੇ ਉੱਘੇ ਵਿਗਿਆਨੀ ਪ੍ਰੋ. ਮਨੀ ਕਾਂਤ ਪਾਸਵਾਨ ਦੇ ਮਾਰਗ ਦਰਸ਼ਨ ਹੇਠ ਮਖਾਣਿਆਂ ਦੀ ਖੇਤੀ ਲਈ ਸਲਾਇਟ ਸਥਿਤ ਤਲਾਬ ਝੀਲਾਂ ਵਿਚ ਮਖਾਣੇ ਦਾ ਬੀਜ ਪਾਇਆ ਗਿਆ ਹੈ | ਡਾਇਰੈਕਟਰ ਪ੍ਰੋ. ਪਾਸਵਾਨ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਪੰਜਾਬ ਦੇ ਕਿਸਾਨਾਂ ਲਈ ਨਵਾਂ ਅਧਿਆਇ ਸ਼ੁਰੂ ਹੋ ਸਕੇਗਾ ਅਤੇ ਆਸ-ਪਾਸ ਦੇ ਵਾਤਾਵਰਨ ਦੀ ਸੰਭਾਲ ਵੀ ਕੀਤੀ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਅਨੇਕਾਂ ਮਖਾਣਾ ਖੇਤੀ ਮਾਹਿਰਾਂ ਦੀ ਰਾਏ ਅਤੇ ਵਿਭਾਗੀ ਪਰਵਾਨਗੀਆਂ ਉਪਰੰਤ ਸ਼ੁਰੂਆਤ ਵਿਚ ਮਖਾਣਾ ਵਿਕਾਸ ਕੇਂਦਰ ਦਰਭੰਗਾ ਤੋਂ 50 ਕਿੱਲੋ ਸਰਵੋਤਮ ਕੁਆਲਿਟੀ ਦਾ ਬੀਜ ਮੰਗਵਾਇਆ ਹੈ | ਇਸ ਪ੍ਰੋਜੈਕਟ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੀ.ਪੇਟ. ਦੇ ਵਿਗਿਆਨੀ ਡਾ. ਨਿਚਿਕੇਤ ਨਿਗਰਾਨੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਮਖਾਣੇ ਦੀ ਖੇਤੀ ਮੱਛੀ ਪਾਲਨ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ | ਮੱਛੀ ਪਾਲਨ ਦੇ ਨਾਲ-ਨਾਲ ਮਖਾਣੇ ਦੀ ਖੇਤੀ ਸੋਨੇ ਤੇ ਸੁਹਾਗਾ ਹੈ | ਇਸ ਮੌਕੇ ਪ੍ਰੋ. ਏ.ਐਸ. ਅਰੋੜਾ ਅਤੇ ਪ੍ਰੋ. ਸਵਿਤਾ ਮੈਣੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਬਰਸੀ ਮੌਕੇ ਓਮ ਪ੍ਰਕਾਸ਼ ਚੌਟਾਲਾ ਨੂੰ ਹਜ਼ਾਰਾਂ ਲੋਕਾਂ ਵਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਧਾਰੀਵਾਲ 'ਚ ਕਿ੍ਸਮਸ ਸ਼ੋਭਾ ਯਾਤਰਾ ਕੱਢੀ <br/>
Ad Position 24