11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਭਾਜਪਾ ਨੇ ਸਥਾਨਕ ਸੰਸਥਾਵਾਂ ਚੋਣਾਂ 'ਚ ਰਿਕਾਰਡ ਜਿੱਤ ਹਾਸਿਲ ਕੀਤੀ-ਫੜਨਵੀਸ <br/>

Ad Position 21
No active advertisement
ਅਜੀਤ ਡੈਸਕ 22-12-2025


ਵਿਰੋਧੀ ਧਿਰ ਨੇ ਈ.ਵੀ.ਐਮ. ਨਾਲ ਛੇੜਛਾੜ, ਪੈਸੇ ਦੀ ਤਾਕਤ ਦਾ ਦੋਸ਼ ਲਗਾਇਆ
ਨਾਗਪੁਰ, 21 ਦਸੰਬਰ (ਪੀ. ਟੀ. ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਨੇ ਸਥਾਨਕ ਸੰਸਥਾਵਾਂ ਚੋਣਾਂ 'ਚ ਰਿਕਾਰਡ ਜਿੱਤ ਦਰਜ ਕੀਤੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੇ ਚੋਣ ਚਿਨ੍ਹ 'ਤੇ 48 ਫ਼ੀਸਦੀ ਕੌਂਸਲਰ ਜਿੱਤੇ ਹਨ ਅਤੇ ਇਸ ਦੇ ਉਮੀਦਵਾਰ 129 ਨਗਰ ਕੌਂਸਲ 'ਚ ਪ੍ਰਧਾਨ ਚੁਣੇ ਗਏ ਹਨ¢ ਉਨ੍ਹਾਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 'ਚ 'ਮਹਾਯੁਤੀ ਗੱਠਜੋੜ' ਦੀ ਸਫਲਤਾ ਦਾ ਸਿਹਰਾ ਭਾਜਪਾ ਸੰਗਠਨ ਅਤੇ ਸਰਕਾਰ ਦੇ ਵਿਕਾਸ ਏਜੰਡੇ ਨੂੰ ਦਿੱਤਾ¢ ਫੜਨਵੀਸ ਨੇ ਕਿਹਾ ਕਿ 48 ਫ਼ੀਸਦੀ ਕੌਂਸਲਰ ਭਾਜਪਾ ਦੇ ਚਿੰਨ੍ਹ 'ਤੇ ਚੁਣੇ ਗਏ ਹਨ, ਜੋ ਕਿ ਇਕ ਰਿਕਾਰਡ ਹੈ¢ ਭਾਜਪਾ ਨੇ ਪਾਰਟੀ ਤੋਂ 3,300 ਕੌਂਸਲਰ ਚੁਣੇ ਜਾਣ ਨਾਲ ਇਕ ਹੋਰ ਰਿਕਾਰਡ ਬਣਾਇਆ ਹੈ¢ ਉਨ੍ਹਾਂ ਕਿਹਾ ਕਿ 75 ਫ਼ੀਸਦੀ ਸਥਾਨਕ ਸੰਸਥਾਵਾਂ 'ਚ ਮਹਾਂਯੁਤੀ ਦੇ ਨਾਮਜ਼ਦ ਵਿਅਕਤੀਆਂ ਨੂੰ ਨਗਰਪਾਲਿਕਾ ਪ੍ਰਧਾਨਾਂ ਵਜੋਂ ਚੁਣਿਆ ਗਿਆ ਹੈ | ਦੂਜੇ ਪਾਸੇ, ਵਿਰੋਧੀ ਕਾਂਗਰਸ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਨੇ ਚੋਣਾਂ 'ਚ ਹਾਰ ਸਵੀਕਾਰ ਕਰਦਿਆਂ ਚੋਣ ਕਮਿਸ਼ਨ 'ਤੇ ਸੱਤਾਧਾਰੀ 'ਮਹਾਯੁਤੀ' ਦੀ ਜਿੱਤ ਲਈ ਮਦਦ ਕਰਨ ਦਾ ਦੋਸ਼ ਲਗਾਇਆ¢ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮਹਾਂਯੁਤੀ ਦੀ ਜਿੱਤ ਪਿੱਛੇ ਈ.ਵੀ.ਐਮ. ਨਾਲ ਛੇੜਛਾੜ ਕਰਾਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ 'ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟਰੀਜ਼ ਐਕਟ 2025' ਦਾ ਉਦੇਸ਼ ਜੰਗਲਾਤ ਹੇਠ ਰਕਬੇ 'ਚ ਵਾਧੇ ਨਾਲ ਵਾਤਾਵਰਨ ਸੰਤੁਲਨ ਨੂੰ ਕਾ... ਅਗਲੀ ਖ਼ਬਰ ਸੰਘਣੀ ਧੁੰਦ ਨੇ ਦਿੱਲੀ 'ਚ ਖ਼ਰਾਬ ਕੀਤੀ ਹਵਾ ਦੀ 'ਕਵਾਲਿਟੀ' <br/>
Ad Position 24