10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਰਤੀ ਆਈ.ਟੀ. ਕੰਪਨੀਆਂ ਵਲੋਂ ਗ੍ਰੀਨ ਕਾਰਡ ਲਈ ਅਰਜ਼ੀਆਂ ਵਿਚ ਕਮੀ

ਵਾਸ਼ਿੰਗਟਨ, 10 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 11-10-2026
ਵਾਸ਼ਿੰਗਟਨ, 10 ਅਕਤੂਬਰ (ਪੀ.ਟੀ.ਆਈ.)-ਅਮਰੀਕਾ ਦੇ ਸਥਾਈ ਕਿਰਤ ਸਰਟੀਫਿਕੇਟ ਪ੍ਰੋਗਰਾਮ ਤੋਂ ਮੁਅੱਤਲੀ ਦਾ ਸਾਹਮਣਾ ਕਰ ਰਹੀਆਂ ਭਾਰਤੀ ਆਈ.ਟੀ. ਕੰਪਨੀਆਂ ਨੇ ਇਸ ਸਾਲ ਗ੍ਰੀਨ ਕਾਰਡ ਲਈ ਘੱਟ ਅਰਜ਼ੀਆਂ ਦਿੱਤੀਆਂ ਹਨ।ਸਥਾਈ ਕਿਰਤ ਸਰਟੀਫਿਕੇਟ ਅਰਜ਼ੀਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਅਮਰੀਕੀ ਵਿੱਤੀ ਸਾਲ 2026 ਵਿਚ ਸਿਰਫ਼ ਦੋ ਅਰਜ਼ੀਆਂ ਦਾਖਲ ਕੀਤੀਆਂ, ਜਦਕਿ 2025 ਵਿਚ ਇਹ ਗਿਣਤੀ 513 ਅਤੇ 2024 ਵਿਚ 1,804 ਸੀ। ਇਸੇ ਤਰ੍ਹਾਂ ਐਚ.ਸੀ.ਐਲ. ਨੇ 2026 ਵਿਚ 59 ਅਰਜ਼ੀਆਂ ਦਾਖਲ ਕੀਤੀਆਂ, ਜੋ 2025 ਦੀਆਂ 323 ਅਰਜ਼ੀਆਂ ਦੇ ਮੁਕਾਬਲੇ ਘੱਟ ਹਨ। ਵਿਪਰੋ ਨੇ 2024 ਵਿਚ 257 ਅਤੇ 2025 ਵਿਚ 523 ਅਰਜ਼ੀਆਂ ਦਾਖਲ ਕੀਤੀਆਂ ਸਨ। 2024 ਵਿਚ ਵਿਪਰੋ ਵਲੋਂ ਦਾਖਲ ਕੀਤੀਆਂ ਗਈਆਂ 257 ਅਰਜ਼ੀਆਂ ਵਿਚੋਂ 169 ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ 88 ਅਰਜ਼ੀਆਂ ਕੰਪਨੀ ਵਲੋਂ ਵਾਪਸ ਲੈ ਲਈਆਂ ਗਈਆਂ ਸਨ। ਇਨਫੋਸਿਸ ਨੇ 2024 ਵਿਚ 87 ਅਰਜ਼ੀਆਂ ਦਾਖਲ ਕੀਤੀਆਂ ਸਨ। 2025 ਅਤੇ 2026 ਲਈ ਅਰਜ਼ੀਆਂ ਦੇ ਅੰਕੜੇ ਉਪਲਬਧ ਨਹੀਂ ਸਨ।
Ad Position 22
No active advertisement
ਪਿਛਲੀ ਖ਼ਬਰ ਪੁਣਛ ’ਚ ਸਰਹੱਦ ਨੇਡ਼ਿਓਂ 5 ਬਾਰੂਦੀ ਸੁਰੰਗਾਂ ਕੀਤੀਆਂ ਨਕਾਰਾ ਅਗਲੀ ਖ਼ਬਰ ਭਾਰਤ ’ਚ 300 ਮੈਂਬਰੀ ਵਪਾਰਕ ਵਫ਼ਦ ਭੇਜੇਗਾ ਕੈਨੇਡਾ
Ad Position 24