11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੰਘਣੀ ਧੁੰਦ ਨੇ ਦਿੱਲੀ 'ਚ ਖ਼ਰਾਬ ਕੀਤੀ ਹਵਾ ਦੀ 'ਕਵਾਲਿਟੀ' <br/>

Ad Position 21
No active advertisement
ਅਜੀਤ ਡੈਸਕ 22-12-2025

ਨਵੀਂ ਦਿੱਲੀ, 21 ਦਸੰਬਰ (ਉਪਮਾ ਡਾਗਾ ਪਾਰਥ)-ਰਾਜਧਾਨੀ ਦਿੱਲੀ 'ਚ ਲਗਾਤਾਰ ਵਧ ਰਹੀ ਠੰਢ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਐਤਵਾਰ ਨੂੰ ਦਿੱਲੀ ਲਈ 'ਕੋਲਡ ਡੇ' ਦੀ ਚਿਤਾਵਨੀ ਜਾਰੀ ਕੀਤੀ | ਵਿਭਾਗ ਮੁਤਾਬਿਕ ਰਾਜਧਾਨੀ 'ਚ ਘੱਟ ਤੋਂ ਘੱਟ ਤਾਪਮਾਨ ਡਿੱਗ ਕੇ 8 ਡਿਗਰੀ ਸੈਲੀਅਸ ਹੋ ਗਿਆ ਹੈ, ਇਸਦੇ ਨਾਲ ਵਧ ਰਹੀ ਧੁੰਦ ਕਾਰਨ ਹਵਾਈ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਅਤੇ ਤਕਰੀਬਨ 150 ਉਡਾਣਾਂ ਰੱਦ ਕਰਨੀਆਂ ਪਈਆਂ | ਘਟ ਰਹੇ ਤਾਪਮਾਨ ਦੇ ਪ੍ਰਭਾਵ ਕਾਰਨ ਹਵਾ ਦੀ ਕਵਾਲਿਟੀ 'ਤੇ ਵੀ ਪ੍ਰਭਾਵ ਪੈਣ ਕਾਰਨ ਦਿੱਲੀ ਦੀ ਹਵਾ 'ਗੰਭੀਰ' ਵਰਗ 'ਚ ਪਹੁੰਚ ਗਈ | ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਆਉਣ ਵਾਲੇ 4 ਦਿਨਾਂ 'ਚ ਦਿੱਲੀ ਦਾ ਤਾਪਮਾਨ 2-3 ਡਿਗਰੀ ਸੈਲਸੀਅਸ ਤੱਕ ਡਿਗੇਗਾ | ਮੌਸਮ ਵਿਭਾਗ ਨੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਸੀ ਅਤੇ ਅੰਸ਼ਕ ਤੌਰ 'ਤੇ ਅਸਮਾਨ 'ਚ ਬੱਦਲਵਾਈ ਬਣੇ ਰਹਿਣ ਦੀ ਵੀ ਚਿਤਾਵਨੀ ਦਿੱਤੀ ਸੀ | ਅਜਿਹੇ ਮੌਸਮ ਦੇ ਕਾਰਨ ਜ਼ਿਆਦਾਤਰ ਲੋਕ ਘਰਾਂ 'ਚ ਹੀ ਰਹੇ ਅਤੇ ਸੜਕਾਂ ਤਕਰੀਬਨ ਖ਼ਾਲੀ ਰਹੀਆਂ | ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਹਵਾ ਦੀ ਕਵਾਲਿਟੀ 'ਬਹੁਤ ਖ਼ਰਾਬ' ਦਰਜ ਕੀਤੀ ਗਈ ਅਤੇ ਸ਼ਹਿਰ ਦਾ ਸਮੁੱਚਾ ਹਵਾ ਦੀ ਕਵਾਲਿਟੀ ਬਾਰੇ ਸੂਚਕ ਅੰਕ 'ਬਹੁਤ ਖ਼ਰਾਬ' ਵਰਗ 'ਚ ਦਰਜ ਕੀਤਾ ਗਿਆ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਦਿੱਲੀ 'ਚ ਸ਼ਹਿਰ ਦਾ ਸਮੁੱਚਾ ਏ.ਕਿਊ.ਆਈ. 386 ਰਿਹਾ | ਸੀ.ਪੀ.ਸੀ.ਬੀ. ਮੁਤਾਬਿਕ ਸ਼ਹਿਰ ਦੇ 10 ਨਿਗਰਾਨੀ ਕੇਂਦਰਾਂ 'ਚ ਹਵਾ ਦੀ ਕਵਾਲਿਟੀ ਗੰਭੀਰ ਵਰਗ 'ਚ ਦਰਜ ਕੀਤੀ ਗਈ | ਜਦਕਿ ਬਾਕੀ ਕੇਂਦਰਾਂ 'ਤੇ ਇਹ 'ਬਹੁਤ ਖ਼ਰਾਬ' ਵਰਗ 'ਚ ਰਹੀ | ਲਗਾਤਾਰ ਖ਼ਰਾਬ ਹੋ ਰਹੀ ਹਵਾ ਦੀ ਕਵਾਲਿਟੀ ਦੇ ਕਾਰਨ ਲੋਕਾਂ ਵਲੋਂ ਸਿਹਤ ਸਰੋਕਾਰ, ਖ਼ਾਸ ਤੌਰ 'ਤੇ ਬਜ਼ੁਰਗ, ਬੱਚਿਆਂ ਅਤੇ ਬਿਮਾਰ ਲੋਕਾਂ ਪ੍ਰਤੀ ਚਿੰਤਾ ਦਾ ਪ੍ਰਗਟਾਅ ਕੀਤਾ ਗਿਆ | ਰਾਜਧਾਨੀ 'ਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ 'ਚ ਚਾਂਦਨੀ ਚੌਕ (455) ਵਜੀਰਪੁਰ (449), ਰੋਹਿਣੀ (444), ਆਨੰਦ ਵਿਹਾਰ (438) ਅਤੇ ਮੁੰਡਕਾ (486) ਰਹੇ ਜੋ ਕਿ ਗੰਭੀਰ ਪ੍ਰਦੂਸ਼ਣ ਦੀ ਕੈਟੇਗਰੀ 'ਚ ਆਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਸਥਾਨਕ ਸੰਸਥਾਵਾਂ ਚੋਣਾਂ 'ਚ ਰਿਕਾਰਡ ਜਿੱਤ ਹਾਸਿਲ ਕੀਤੀ-ਫੜਨਵੀਸ <br/> ਅਗਲੀ ਖ਼ਬਰ ਪੰਜਾਬ ਦੇ ਪਿੰਡਾਂ 'ਚ ਸਰਕਾਰੀ ਯੋਜਨਾਵਾਂ ਦੇ ਬਾਵਜੂਦ ਖ਼ਤਮ ਹੋ ਰਹੇ ਨੇ ਛੱਪੜ <br/>
Ad Position 24