07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

8 ਕਰੋੜ ਦੇ ਗਹਿਣੇ ਪਾਉਂਦਾ ਹੈ ਬਿਹਾਰ ਦਾ 'ਗੋਲਡ ਮੈਨ' <br/>

Ad Position 21
No active advertisement
ਅਜੀਤ ਡੈਸਕ 28-12-2025
ਪਟਨਾ ਸਾਹਿਬ, 27 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਗੋਲ਼ਡ ਮੈਨ ਬਿਹਾਰ' ਦੇ ਨਾਮ ਨਾਲ ਮਸ਼ਹੂਰ ਪ੍ਰੇਮ ਸਿੰਘ ਨੇ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗੋਲ਼ਡ ਮੈਨ ਪ੍ਰੇਮ ਸਿੰਘ ਨੇ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਸੀਂ ਬਿਹਾਰ ਵਾਸੀ ਆਪਣੇ ਆਪ 'ਤੇ ਬੇਹੱਦ ਮਾਣ ਮਹਿਸੂਸ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇੱਥੇ ਹੋਇਆ | ਉਸ ਨੇ ਕਿਹਾ ਕਿ ਉਹ ਗੁਰੂ ਘਰ ਪ੍ਰਤੀ ਵੱਡੀ ਆਸਥਾ ਰੱਖਦਾ ਹੈ ਅਤੇ ਇੱਥੋਂ ਹੀ ਉਸ ਦਾ ਸੋਨੇ ਦੇ ਗਹਿਣੇ ਪਹਿਨਣ ਦਾ ਸੁਪਨਾ ਸਾਕਾਰ ਹੋਇਆ ਹੈ | ਕਿਸਾਨ ਪ੍ਰੇਮ ਸਿੰਘ ਨੇ ਕਿਹਾ ਕਿ ਉਹ ਆਪਣੀ ਖੇਤੀਬਾੜੀ ਦੀ ਨੇਕ ਕਮਾਈ ਦਾ ਵੱਡਾ ਹਿੱਸਾ ਗਹਿਣਿਆਂ ਦੀ ਖਰੀਦਦਾਰੀ 'ਤੇ ਖਰਚ ਕਰਕੇ ਆਪਣਾ ਸ਼ੌਕ ਪੂਰਾ ਕਰਦਾ ਹੈ | ਉਸ ਨੇ ਸਭ ਤੋਂ ਪਹਿਲਾਂ 62 ਗ੍ਰਾਮ ਸੋਨੇ ਦੀ ਚੇਨ ਪਾਈ ਸੀ, ਜਿਸ 'ਚ ਲਗਾਤਾਰ ਵਾਧਾ ਹੁੰਦਾ ਗਿਆ ਅਤੇ ਹੁਣ ਇਹ ਸੋਨਾ ਸਾਢੇ 6 ਕਿੱਲੋ ਦੇ ਗਹਿਣਿਆਂ ਦੇ ਕਰੀਬ ਪਹੁੰਚ ਗਿਆ ਹੈ | ਬਿਹਾਰੀ ਬਾਬੂ ਨੇ ਦੱਸਿਆ ਕਿ ਉਹ ਪੰਜਾਬ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਉਥੇ ਦੇ ਸੱਭਿਆਚਾਰ ਦੀ ਨਕਲ ਕਰਕੇ ਦਾੜੀ-ਮੁੱਛ ਅਤੇ ਪੱਗ ਬੰਨਦਾ ਹੈ | ਪ੍ਰੇਮ ਸਿੰਘ ਮੁਤਾਬਿਕ ਖੇਤੀਬਾੜੀ ਖੁਸ਼ਹਾਲ ਕਿੱਤਾ ਹੈ, ਜਿਸ 'ਚੋਂ ਮੁਨਾਫ਼ਾ ਕਮਾਉਣ ਲਈ ਸਖ਼ਤ ਮਿਹਨਤ ਅਤੇ ਇਮਾਨਦਾਰੀ ਬੇਹੱਦ ਜ਼ਰੂਰੀ ਹੈ | ਇਸ ਮੌਕੇ ਪ੍ਰਧਾਨ ਜਗਜੋਤ ਸਿੰਘ, ਮੈਂਬਰ ਜਸਬੀਰ ਸਿੰਘ ਧਾਮ ਵੀ ਮੌਜੂਦ ਸਨ | ਇਸ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ. ਕੇ. ਦੇ ਸਹਿਯੋਗ ਨਾਲ ਲੰਗਰ ਲਗਾਇਆ ਹੋਇਆ ਹੈ | ਇੱਥੇ ਦੇਸੀ ਘਿਓ ਦੇ 100 ਕੁਇੰਟਲ ਤੋਂ ਵਧੇਰੇ ਦੇਸੀ ਘਿਓ ਦੇ ਲੱਡੂਆਂ ਅਤੇ ਜਲੇਬੀਆਂ ਸਮੇਤ ਹੋਰ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਉੱਚ ਮੈਰਿਟ ਦੇ ਬਾਵਜੂਦ ਦਾਖ਼ਲਾ ਰੋਕਣਾ ਗ਼ਲਤ-ਹਾਈ ਕੋਰਟ <br/> ਅਗਲੀ ਖ਼ਬਰ ਵਰਕਿੰਗ ਕਮੇਟੀ ਮੀਟਿੰਗ 'ਚ ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ <br/>
Ad Position 24
No active advertisement