28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਜਾਬ 'ਚ ਰੇਲਵੇ ਵਲੋਂ ਚਲਾਏ ਜਾ ਰਹੇ ਹਨ 25 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ-ਰਵਨੀਤ ਸਿੰਘ ਬਿੱਟੂ <br/>

Ad Position 21
No active advertisement
ਅਜੀਤ ਡੈਸਕ 30-12-2025

ਨਵੀਂ ਦਿੱਲੀ, 29 ਦਸੰਬਰ (ਉਪਮਾ ਡਾਗਾ ਪਾਰਥ)-ਪੰਜਾਬ 'ਚ ਇਸ ਵੇਲੇ 25 ਹਜ਼ਾਰ ਕਰੋੜ ਰੁਪਏ ਦੇ ਰੇਲਵੇ ਪ੍ਰਾਜੈਕਟ ਚੱਲ ਰਹੇ ਹਨ ਅਤੇ ਆਉਣ ਵਾਲੇ ਸਾਲਾਂ 'ਚ ਰੇਲਵੇ ਦਾ ਫੋਕਸ ਨਿਸ਼ਚਿਤ ਸਮਾਂ ਹੱਦ ਅੰਦਰ ਪ੍ਰਾਜੈਕਟ ਪੂਰੇ ਕਰਨ ਅਤੇ ਸਾਰੇ ਐਲਾਨਾਂ ਨੂੰ ਹਕੀਕੀ ਰੂਪ 'ਚ ਜ਼ਮੀਨ 'ਤੇ ਉਤਾਰਨ ਦਾ ਹੋਵੇਗਾ | ਉਕਤ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸੰਬੰਧੀ ਰੇਲਵੇ ਪ੍ਰਾਜੈਕਟਾਂ ਦੀ ਜਾਣਕਾਰੀ ਦਿੰਦਿਆਂ ਦਿੱਤੀ | ਬਿੱਟੂ ਨੇ ਕਿਹਾ ਕਿ ਸਾਲ 2025-26 'ਚ ਪੰਜਾਬ 'ਚ ਰੇਲਵੇ ਬੁਨਿਆਦੀ ਢਾਂਚੇ ਦੇ ਲਈ ਇਕ ਅਹਿਮ ਸਾਲ ਸਾਬਿਤ ਹੋਇਆ | ਜਿਸ 'ਚ ਸੂਬੇ ਲਈ ਰੇਲ ਬਜਟ 5421 ਕਰੋੜ ਰਿਹਾ ਅਤੇ ਤਕਰੀਬਨ 25 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ | ਰੇਲਵੇ ਨੇ ਜੂਨ ਤੋਂ ਨਵੰਬਰ ਦਰਮਿਆਨ 3 ਰੇਲ ਸੇਵਾਵਾਂ ਸ਼ੁਰੂ ਕੀਤੀਆਂ, ਕੁਝ ਰੇਲਵੇ ਿਲੰਕਾਂ ਦੀ ਮੁੜ ਬਹਾਲੀ ਹੋਈ, ਦਹਾਕਿਆਂ ਤੋਂ ਲਟਕੇ ਫੈਸਲਿਆਂ ਨੂੰ ਵੀ ਮੁੜ ਸੁਰਜੀਤ ਕੀਤਾ ਗਿਆ ਅਤੇ ਅੰਮਿ੍ਤ ਭਾਰਤ ਸਕੀਮ ਤਹਿਤ 1 ਹਜ਼ਾਰ 122 ਕਰੋੜ ਦੀ ਲਾਗਤ ਨਾਲ ਰੇਲਵੇ ਸਟੇਸ਼ਨਾਂ 'ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ | ਬਿੱਟੂ ਨੇ ਕਿਹਾ ਕਿ 3 ਨਵੀਆਂ ਰੇਲ ਸੇਵਾਵਾਂ ਸਾਲ 2025 'ਚ ਪੰਜਾਬ ਲਈ ਮੁੜ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ 'ਚ ਫਿਰੋਜ਼ਪੁਰ ਕੈਂਟ ਤੋਂ ਹਜ਼ੂਰ ਸਾਹਿਬ ਨਾਂਦੇੜ ਹਫਤਾਵਾਰੀ ਐਕਸਪ੍ਰੈੱਸ13 ਜੂਨ ਤੋਂ ਸ਼ੁਰੂ ਕੀਤੀ ਗਈ | ਜਿਸ ਦੇ ਫੌਰਨ ੁਬਾਅਦ 18 ਜੂਨ ਨੂੰ ਫਿਰੋਜ਼ਪੁਰ ਕੈਂਟ-ਹਰਿਦੁਆਰ ਹਫ਼ਤਾਵਾਰੀ ਐਕਸਪ੍ਰੈੱਸ ਦੀ ਸ਼ੁਰੂਆਤ ਕੀਤੀ ਗਈ | ਜਦਕਿ ਸਭ ਤੋਂ ਅਹਿਮ ਰੇਲ ਸੇਵਾ 8 ਨਵੰਬਰ ਨੂੰ ਫਿਰੋਜ਼ਪੁਰ ਕੈਂਟ ਤੋਂ ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਕਰਨ ਹੋਈ ਜੋ ਕਿ ਮਾਲਵਾ ਖੇਤਰ ਲਈ ਪਹਿਲੀ ਹਾਈ ਸਪੀਡ ਰੇਲ ਸੇਵਾ ਬਣੀ | ਇਹ ਰੇਲ ਸੇਵਾ ਹਫ਼ਤੇ ਦੇ 7 ਦਿਨ ਬੁੱਧਵਾਰ ਤੋਂ ਇਲਾਵਾ ਚਲਦੀ ਹੈ | ਨਵੀਆਂ ਰੇਲ ਸੇਵਾਵਾਂ ਤੋਂ ਇਲਾਵਾ ਗੁਰਦਾਸਪੁਰ-ਮੁਕੇਰੀਆਂ ਰੇਲ ਿਲੰਕ ਲਈ ਅੰਤਿਮ ਸਥਾਨ ਸਰਵੇਖਣ ਨੂੰ , ਰਾਜਪੁਰਾ-ਮੁਹਾਲੀ ਰੇਲ ਲਾਈਨ ਨੂੰ ਅਤੇ ਫਿਰੋਜ਼ਪੁਰ-ਪੱਟੀ ਰੇਲ ਿਲੰਕ ਪ੍ਰਾਜੈਕਟ ਨੂੰ ਵੀ ਮਾਨਤਾ ਦਿੱਤੀ ਗਈ ਹੈ | ਫਿਰੋਜ਼ਪੁਰ-ਪੱਟੀ ਰੇਲ ਿਲੰਕ ਪ੍ਰਾਜੈਕਟ ਲਈ ਪੂਰੀ ਫਡਿੰਗ ਰੇਲਵੇ ਵਲੋਂ ਕੀਤੀ ਗਈ ਹੈ ਅਤੇ ਜ਼ਮੀਨ ਹਾਸਿਲ ਕਰਨ ਲਈ ਰਕਮ ਵੀ ਪੰਜਾਬ ਸਰਕਾਰ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ | ਇਸ ਦੇ ਨਾਲ ਮਾਲਵਾ ਅਤੇ ਮਾਝਾ ਖੇਤਰ 'ਚ ਰੇਲ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਲਈ ਰੇਲਵੇ ਵਲੋਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੋਲ 188 ਕਰੋੜ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੋਲ 56 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ | ਰੇਲਵੇ ਰਾਜ ਮੰਤਰੀ ਨੇ ਕਿਹਾ ਕਿ ਕਾਦੀਆਂ-ਬਿਆਸ ਰੇਲ ਲਾਈਨ ਪ੍ਰਾਜੈਕਟ ਦੀ ਸਾਲਾਂ ਤੋਂ ਰੁਕੀ ਹੋਈ ਤਕਰੀਬਨ 40 ਕਿਲੋਮੀਟਰ ਲਾਈਨ ਦਾ ਨਿਰਮਾਣ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਨੂੰ 7 ਰੁਪਏ ਦੀ ਲਾਟਰੀ 'ਚੋਂ 1 ਕਰੋੜ ਦਾ ਮਿਲਿਆ ਇਨਾਮ <br/> ਅਗਲੀ ਖ਼ਬਰ ਸੰਘਣੀ ਧੁੰਦ ਕਰਕੇ ਰੇਲਾਂ ਦੀ ਰਫ਼ਤਾਰ ਮੱਧਮ ਪੈਣ ਦਾ ਸਿਲਸਿਲਾ ਜਾਰੀ <br/>
Ad Position 24