27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

30 ਦੀ ਮਹਾਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਜਨਸੰਕਲਪ ਦਾ ਬਣੇਗੀ ਵਿਸ਼ਾਲ ਮੰਚ - ਸਤੀਸ਼ ਪੂਨੀਆ

ਜਲੰਧਰ, 27 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਵਲੋਂ 30 ਸਤੰਬਰ ਨੂੰ ਜਲੰਧਰ ਵਿਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਪ੍ਰਸਤਾਵਿਤ “ਨਸ਼ਾ ਮੁਕਤ ਪੰਜਾਬ ਮਹਾਰੈਲੀ” ਨੂੰ ਲੈ ਕੇ ਤਿਆਰੀਆਂ ਅੰਤਿਮ ਪੜਾਅ ਵਿਚ ਪਹੁੰਚ ਚੁੱਕੀਆਂ ਹਨ । ਇਸੇ ਸਬੰਧੀ ਭਾਜਪਾ ਪੰਜਾਬ ਦੇ ਪ੍ਰਭਾਰੀ ਅਤੇ ਰਾਸ਼ਟਰੀ ਮਹਾਮੰਤਰੀ ਸ੍ਰੀ ਸਤੀਸ਼ ਪੂਨੀਆ ਨੇ ਜਲੰਧਰ ਦੇ ਇੱਕ ਸਥਾਨਕ ਹੋਟਲ ਵਿਚ ਵੱਖ-ਵੱਖ ਪ੍ਰਬੰਧਨ ਕਮੇਟੀਆਂ ਅਤੇ ਪ੍ਰਦੇਸ਼ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ।

Ad Position 21
No active advertisement
ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਵਲੋਂ 30 ਸਤੰਬਰ ਨੂੰ ਜਲੰਧਰ ਵਿਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਪ੍ਰਸਤਾਵਿਤ “ਨਸ਼ਾ ਮੁਕਤ ਪੰਜਾਬ ਮਹਾਰੈਲੀ” ਨੂੰ ਲੈ ਕੇ ਤਿਆਰੀਆਂ ਅੰਤਿਮ ਪੜਾਅ ਵਿਚ ਪਹੁੰਚ ਚੁੱਕੀਆਂ ਹਨ । ਇਸੇ ਸਬੰਧੀ ਭਾਜਪਾ ਪੰਜਾਬ ਦੇ ਪ੍ਰਭਾਰੀ ਅਤੇ ਰਾਸ਼ਟਰੀ ਮਹਾਮੰਤਰੀ ਸ੍ਰੀ ਸਤੀਸ਼ ਪੂਨੀਆ ਨੇ ਜਲੰਧਰ ਦੇ ਇੱਕ ਸਥਾਨਕ ਹੋਟਲ ਵਿਚ ਵੱਖ-ਵੱਖ ਪ੍ਰਬੰਧਨ ਕਮੇਟੀਆਂ ਅਤੇ ਪ੍ਰਦੇਸ਼ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ । ਮੀਟਿੰਗ ਦੀ ਪ੍ਰਧਾਨਗੀ ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕੀਤੀ । ਮੀਟਿੰਗ ਦੌਰਾਨ ਰੈਲੀ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨਾਲ ਜੁੜੇ ਸਾਰੇ ਪੱਖਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ । ਇਸ ਮੌਕੇ ਸਤੀਸ਼ ਪੂਨੀਆ ਨੇ ਕਿਹਾ ਕਿ 30 ਸਤੰਬਰ ਦੀ ਨਸ਼ਾ ਮੁਕਤੀ ਮਹਾਰੈਲੀ ਸਿਰਫ਼ ਇਕ ਰਾਜਨੀਤਿਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਵਾਉਣ ਲਈ ਜਨਜਾਗਰੂਕਤਾ ਦੀ ਇੱਕ ਵੱਡੀ ਮੁਹਿੰਮ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁੰਨ ਇਸ ਮਹਾਰੈਲੀ ਨੂੰ ਕਾਮਯਾਬ ਬਣਾਉਣ ਲਈ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਹੈ। ਭਾਜਪਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੱਜ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਭਾਜਪਾ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਲੋਕਾਂ ਵਿਚ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਲੰਧਰ ਦੀ ਧਰਤੀ ਤੋਂ ਉੱਠਣ ਵਾਲੀ ਇਹ ਆਵਾਜ਼ ਪੂਰੇ ਸੂਬੇ ਵਿਚ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ । ਮੀਟਿੰਗ ਵਿਚ ਸੰਗਠਨ ਮਹਾਮੰਤਰੀ ਸ੍ਰੀਨਿਵਾਸੁਲੂ, ਪ੍ਰਦੇਸ਼ ਮਹਾਮੰਤਰੀ ਪਰਮਿੰਦਰ ਸਿੰਘ ਬਰਾੜ, ਪ੍ਰਦੇਸ਼ ਮਹਾਮੰਤਰੀ ਰਾਜੇਸ਼ ਬਾਗਾ, ਪ੍ਰਦੇਸ਼ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਤੇ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸ਼ੀਤਲ ਅੰਗੁਰਾਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਵਿਨਾਸ਼ ਚੰਦਰ ਕਲੇਰ, ਦਿਨੇਸ਼ ਢੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਰਵੀ ਮਹਿੰਦਰੂ, ਪੁਨੀਤ ਸ਼ੁਕਲਾ, ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਕਪੂਰ, ਜ਼ਿਲ੍ਹਾ ਮੀਡੀਆ ਇੰਚਾਰਜ ਅਮਿਤ ਭਾਟੀਆ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਅਸ਼ਵਨੀ ਭੰਡਾਰੀ, ਜ਼ਿਲ੍ਹਾ ਸਕੱਤਰ ਸ਼ਿਆਮ ਸ਼ਰਮਾ, ਗੋਪਾਲ ਕ੍ਰਿਸ਼ਨ ਸੋਨੀ, ਯੋਗੇਸ਼ ਮਲਹੋਤਰਾ, ਬ੍ਰਿਜੇਸ਼ ਸ਼ਰਮਾ, ਸੰਜੀਵ ਸ਼ਰਮਾ ਮਨੀ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਕਾਰਕੁਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਹਲੀ ਨੇ ਜੜਿਆ 55ਵਾਂ ਇਕ ਦਿਨਾਂ ਸੈਂਕੜਾ, ਗਿੱਲ ਵਲੋਂ ਵੀ ਸ਼ਾਨਦਾਰ 110 ਦੌੜਾਂ ਅਗਲੀ ਖ਼ਬਰ ਜੈਸ਼ੰਕਰ ਦੇ ਸੰਯੁਕਤ ਰਾਸ਼ਟਰ ਵਿਚ ਸੰਬੋਧਨ ਵੇਲੇ ਖ਼ਾਲਿਸਤਾਨ ਤੇ ਬੰਦੀ ਸਿੰਘਾਂ ਦੇ ਹੱਕ ਵਿਚ ਜ਼ੋਰਦਾਰ ਪ੍ਰਦਰਸ਼ਨ
Ad Position 24