27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕੋਹਲੀ ਨੇ ਜੜਿਆ 55ਵਾਂ ਇਕ ਦਿਨਾਂ ਸੈਂਕੜਾ, ਗਿੱਲ ਵਲੋਂ ਵੀ ਸ਼ਾਨਦਾਰ 110 ਦੌੜਾਂ

ਤਿਰੂਵਨੰਤਪੁਰਮ, 27 ਸਤੰਬਰ (ਯੂ. ਐਨ.

Ad Position 21
No active advertisement
55ਵਾਂ ਇਕ ਦਿਨਾਂ ਸੈਂਕੜਾ ਜੜਨ ਉਪਰੰਤ ਵਿਰਾਟ ਕੋਹਲੀ। (ਸੱਜੇ) ਸ਼ੁਭਮਨ ਗਿੱਲ ਸੈਂਕੜਾ ਪੂਰਾ ਕਰਨ ਉਪਰੰਤ। 28-09-2026

ਤਿਰੂਵਨੰਤਪੁਰਮ, 27 ਸਤੰਬਰ (ਯੂ. ਐਨ. ਆਈ.)-ਭਾਰਤ ਨੇ ਵੈਸਟ ਇੰਡੀਜ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਧੂੰਅਧਾਰ ਅਜੇਤੂ ਸੈਂਕੜੇ (ਦੌੜਾਂ: 139, ਗੇਂਦਾਂ: 88, ਚੌਕੇ: 10, ਛੱਕੇ: 9), ਜਦੋਂਕਿ ਕਪਤਾਨ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ (ਦੌੜਾਂ: 110, ਗੇਂਦਾਂ: 108, ਚੌਕੇ: 13, ਛੱਕੇ: 1) ਦੀ ਬਦੌਲਤ 8 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ 50 ਗੇਂਦਾਂ ਬਾਕੀ ਰਹਿੰਦਿਆਂ 296 ਦੌੜਾਂ ਦਾ ਟੀਚਾ ਹਾਸਲ ਕੀਤਾ।ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ’ਚ 7 ਵਿਕਟਾਂ ’ਤੇ 295 ਦੌੜਾਂ ਬਣਾਈਆਂ ਸਨ। ਜਸਟਿਨ ਗ੍ਰੀਵਸ ਨੇ 101 ਦੌੜਾਂ (ਗੇਂਦਾਂ: 108, ਚੌਕੇ: 12), ਜਦੋਂਦਿ ਜਾੱਨ ਕੈਂਪਬੈੱਲ ਨੇ 62 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ 10 ਓਵਰਾਂ ’ਚ 40 ਦੌੜਾਂ ਦਿੰਦਿਆਂ 4 ਵਿਕਟਾਂ ਹਾਸਿਲ ਕੀਤੀਆਂ। ਵਿਰਾਟ ਕੋਹਲੀ ਵਲੋਂ ਸਭ ਤੋਂ ਤੇਜ਼ ਇਕ ਦਿਨਾਂ 15,000 ਦੌੜਾਂ ਵਿਰਾਟ ਕੋਹਲੀ (37) ਨੇ 74 ਗੇਂਦਾਂ ’ਤੇ ਸੈਂਕੜਾ ਜੜਿਆ। ਇਹ ਉਨ੍ਹਾਂ ਦਾ ਇਕ ਦਿਨਾਂ ਕਰੀਅਰ ਦਾ 55ਵਾਂ ਅਤੇ ਅੰਤਰਰਾਸ਼ਟਰੀ ਕ੍ਰਿਕਟ ’ਚ 86ਵਾਂ ਸੈਂਕੜਾ ਹੈ। ਕੋਹਲੀ ਨੇ 38ਵੇਂ ਓਵਰ ’ਚ ਛੱਕਾ ਲਗਾ ਕੇ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਇਕ ਦਿਨਾ ਕ੍ਰਿਕਟ ਵਿਚ 15,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਇਤਿਹਾਸ ਦੇ ਸਿਰਫ਼ ਦੂਜੇ ਖਿਡਾਰੀ ਬਣ ਗਏ ਹਨ। ਉਨ੍ਹਾਂ ਦੀਆਂ ਹੁਣ 15,080 ਦੌੜਾਂ ਹੋ ਗਈਆਂ ਹਨ। ਇਸ ਦੇ ਨਾਲ ਹੀ ਕੋਹਲੀ ਨੇ ਸਚਿਨ ਤੇਂਦੁਲਕਰ (18,426) ਦੇ ਨਾਲ ਉਨ੍ਹਾਂ ਦੋ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ, ਜਿਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਕੋਹਲੀ ਨੇ ਇਹ ਉਪਲਬਧੀ ਸਿਰਫ਼ 315 ਮੈਚਾਂ ਦੌਰਾਨ 303 ਪਾਰੀਆਂ ਖੇਡ ਕੇ ਹਾਸਿਲ ਕੀਤੀ ਹੈ, ਜਦਕਿ ਤੇਂਦੁਲਕਰ ਨੇ ਭਾਰਤ ਲਈ ਆਪਣੇ 350ਵੇਂ ਇਕ ਦਿਨਾ ਮੈਚ ਵਿਚ ਇਹ ਅੰਕੜਾ ਪਾਰ ਕੀਤਾ ਸੀ।

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ ਝੋਨੇ ਦੀ ਆਮਦ ਸ਼ੁਰੂ ਅਗਲੀ ਖ਼ਬਰ 30 ਦੀ ਮਹਾਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਜਨਸੰਕਲਪ ਦਾ ਬਣੇਗੀ ਵਿਸ਼ਾਲ ਮੰਚ - ਸਤੀਸ਼ ਪੂਨੀਆ
Ad Position 24