13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੰਡਰ-19 ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

ਅੰਡਰ-19 ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

Ad Position 21
No active advertisement
ਅਜੀਤ ਡੈਸਕ 14-11-2026


ਨਵੀਂ ਦਿੱਲੀ, 13 ਨਵੰਬਰ (ਯੂ.ਐੱਨ.ਆਈ.)-ਅੰਡਰ-19 ਏਸ਼ੀਆ ਕੱਪ ਦੇ ਫਾਈਨਲ ’ਚ ਸ਼ਨੀਵਾਰ ਨੂੰ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਟੀਮ ਨੂੰ ਨੌਵੀਂ ਵਾਰ ਇਹ ਖਿਤਾਬ ਜਿੱਤਣ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ’ਚ ਮਿਲ ਕੇ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੇ ਫਾਈਨਲ ਤੱਕ ਪਹੁੰਚਣ ਲਈ ਚੰਗੀ ਫਾਰਮ ’ਚ ਚੱਲ ਰਹੇ ਸਲਾਮੀ ਬੱਲੇਬਾਜ਼ ਆਰਿਆਵੀਰ ਸਹਿਵਾਗ ਤੇ ਤੇਜ਼ ਗੇਂਦਬਾਜ਼ ਈਸ਼ਾਨ ਸੂਦ ’ਤੇ ਕਾਫੀ ਭਰੋਸਾ ਕੀਤਾ ਹੈ। ਪਰ ਪਾਕਿਸਤਾਨ ਨੂੰ ਹਰਾਉਣ ਲਈ ਬਾਕੀ ਖਿਡਾਰੀਆਂ ਨੂੰ ਵੀ ਆਪਣਾ ਯੋਗਦਾਨ ਦੇਣਾ ਪਵੇਗਾ। ਪਿਛਲੇ ਸਾਲ ਦੇ ਫਾਈਨਲ ’ਚ ਪਾਕਿਸਤਾਨ ਨੇ ਭਾਰਤ ਨੂੰ 151 ਦੌੜਾਂ ਨਾਲ ਹਰਾਇਆ ਸੀ। ਅਲ ਅਮਰਾਤ ਦੇ ਅਮਰਾਤ ਕ੍ਰਿਕਟ ਗਰਾਊਂਡ (ਮਿਨਿਸਟਰੀ ਟਰਫ਼ 2) ’ਚ ਹੋਣ ਵਾਲਾ ਇਹ ਫਾਈਨਲ ਭਾਰਤ ਨੂੰ 2025 ਦੀ ਹਾਰ ਦਾ ਬਦਲਾ ਲੈਣ ਤੇ ਮੁੜ ਖਿਤਾਬ ਆਪਣੇ ਨਾਮ ਕਰਨ ਦਾ ਮੌਕਾ ਦੇਵੇਗਾ। ਦੂਜੇ ਪਾਸੇ ਪਾਕਿਸਤਾਨ ਦੀ ਨਜ਼ਰ ਤੀਜੀ ਵਾਰ ਖਿਤਾਬ ਜਿੱਤਣ ਤੇ ਲਗਾਤਾਰ ਦੂਜੇ ਸਾਲ ਚੈਂਪੀਅਨ ਬਣਨ ’ਤੇ ਹੋਵੇਗੀ। ਆਰਿਆਵੀਰ ਭਾਰਤ ਦਾ ਸਭ ਤੋਂ ਸਫਲ ਬੱਲੇਬਾਜ਼ ਰਿਹਾ ਹੈ। ਉਸ ਨੇ ਚਾਰ ਮੈਚਾਂ ’ਚ 101 ਦੀ ਔਸਤ ਨਾਲ 303 ਦੌੜਾਂ ਬਣਾਈਆਂ ਹਨ। ਇਸ ਵਿਚ ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਈਸ਼ਾਨ ਸੂਦ ਨੇ ਵੀ ਗੇਂਦਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਚਾਰ ਮੈਚਾਂ ’ਚ 11 ਵਿਕਟਾਂ ਹਾਸਲ ਕੀਤੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਇਸ ਵਾਰ ਬਿਨਾਂ ਮੁਕਾਬਲਾ ਹੋਵੇਗੀ ਚੋਣ? ਅਗਲੀ ਖ਼ਬਰ ਸ਼ੱਕੀ ਮਰੀਜ਼ਾਂ ਦੀ ਜਲਦ ਪਛਾਣ ਤੇ ਤੁਰੰਤ ਇਲਾਜ ਹੀ ਟੀ.ਬੀ. ਖ਼ਾਤਮੇ ਦੀ ਕੁੰਜੀ-ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ
Ad Position 24