ਕਿ ਯੂ .ਐਸ. ਦਰਜਾਬੰਦੀ-ਆਈ.ਆਈ.ਟੀ. ਦਿੱਲੀ ਵਿਸ਼ਵ ਪੱਧਰ ’ਤੇ ਚੋਟੀ ਦੇ 200 ’ਚ ਸ਼ਾਮਿਲ
ਨਵੀਂ ਦਿੱਲੀ, 16 ਨਵੰਬਰ (ਪੀ. ਟੀ.
ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.) - ‘ਕਿਯੂ.ਐਸ. ਵਰਲਡ ਯੂਨੀਵਰਸਿਟੀ ਸਸਟੇਨੇਬਿਲਟੀ ਰੈਂਕਿੰਗਜ਼ 2027’ ਦੇ ਅਨੁਸਾਰ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਦਿੱਲੀ ਭਾਰਤ ਵਿਚ ਸਭ ਤੋਂ ਉੱਚੀ ਦਰਜਾਬੰਦੀ ਵਾਲਾ ਸੰਸਥਾਨ ਹੈ। ਇਸ ਤੋਂ ਬਾਅਦ ਆਈ.ਆਈ.ਟੀ. ਖੜਗਪੁਰ ਅਤੇ ਦਿੱਲੀ ਯੂਨੀਵਰਸਿਟੀ ਦਾ ਨੰਬਰ ਆਉਂਦਾ ਹੈ।ਆਈ.ਆਈ.ਟੀ. ਦਿੱਲੀ ਰਾਸ਼ਟਰੀ ਪੱਧਰ ‘ਤੇ ਸਭ ਤੋਂ ਉੱਪਰ ਹੈ ਅਤੇ ਵਿਸ਼ਵ ਪੱਧਰ ‘ਤੇ 194ਵੇਂ ਸਥਾਨ ਦੇ ਨਾਲ ਚੋਟੀ ਦੇ 200 ’ਚ ਸ਼ਾਮਿਲ ਹੋ ਗਿਆ ਹੈ। ਇਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਖੜਗਪੁਰ 224ਵੇਂ ਸਥਾਨ ‘ਤੇ ਅਤੇ ਦਿੱਲੀ ਯੂਨੀਵਰਸਿਟੀ 237ਵੇਂ ਸਥਾਨ ‘ਤੇ ਹੈ।ਉੱਚ ਸਿੱਖਿਆ ਪ੍ਰਣਾਲੀਆਂ ਵਿਚ, ਜਿਨ੍ਹਾਂ ਦੀ ਇਸ ਸੂਚੀ ਵਿੱਚ ਸਭ ਤੋਂ ਵੱਧ ਨੁਮਾਇੰਦਗੀ ਹੈ, ਉਨ੍ਹਾਂ ਵਿਚੋਂ ਭਾਰਤ ਨੇ ਇਸ ਸਾਲ ਸਭ ਤੋਂ ਵੱਧ ਸੁਧਾਰ ਕੀਤਾ ਹੈ।ਕੁੱਲ ਮਿਲਾ ਕੇ, ਇਸ ਦਰਜਾਬੰਦੀ ਵਿਚ ਸੰਯੁਕਤ ਰਾਜ ਅਮਰੀਕਾ ਦੀਆਂ 214 ਯੂਨੀਵਰਸਿਟੀਆਂ ਸ਼ਾਮਿਲ ਹਨ। ਇਸ ਤੋਂ ਬਾਅਦ ਚੀਨ ਦੀਆਂ 149 ਅਤੇ ਯੂਨਾਈਟਿਡ ਕਿੰਗਡਮ ਦੀਆਂ 105 ਯੂਨੀਵਰਸਿਟੀਆਂ ਹਨ।ਭਾਰਤ ਦੀਆਂ 99 ਸੰਸਥਾਵਾਂ ਇਸ ਸੂਚੀ ਵਿਚ ਸ਼ਾਮਿਲ ਹਨ, ਜੋ ਕਿ 2026 ਵਿਚ 103 ਸਨ। ਸਭ ਤੋਂ ਵੱਧ ਨੁਮਾਇੰਦਗੀ ਵਾਲੀਆਂ ਚੋਟੀ ਦੀਆਂ ਪੰਜ ਉੱਚ ਸਿੱਖਿਆ ਪ੍ਰਣਾਲੀਆਂ ਵਿੱਚੋਂ, ਇਸ ਸਾਲ ਭਾਰਤ ਦੀ ਹਿੱਸੇਦਾਰੀ (ਸੰਸਥਾਵਾਂ ਦੀ ਗਿਣਤੀ ਦੇ ਲਿਹਾਜ਼ ਨਾਲ) ਸਭ ਤੋਂ ਘੱਟ ਹੈ। ਚੋਟੀ ਦੀਆਂ 1000 ਯੂਨੀਵਰਸਿਟੀਆਂ ਵਿਚ ਭਾਰਤ ਦੀਆਂ 42 ਯੂਨੀਵਰਸਿਟੀਆਂ ਸ਼ਾਮਿਲ ਹਨ। ਸਿਰਫ਼ ਅਮਰੀਕਾ ਅਤੇ ਯੂ.ਕੇ ਦੀਆਂ ਯੂਨੀਵਰਸਿਟੀਆਂ ਦੀ ਗਿਣਤੀ ਇਸ ਤੋਂ ਵੱਧ ਹੈ, ਜੋ ਕ੍ਰਮਵਾਰ 128 ਅਤੇ 84 ਹਨ। ਭਾਰਤ ਦੀਆਂ ਹੋਰ ਮਹੱਤਵਪੂਰਨ ਪ੍ਰਾਪਤੀਆਂ ਵਿਚ ਵੇਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ਦਾ ਪਹਿਲੀ ਵਾਰ ਚੋਟੀ ਦੀਆਂ 300 ਸੰਸਥਾਵਾਂ ਵਿੱਚ ਸ਼ਾਮਲ ਹੋਣਾ; ਮਨੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਦਾ ਚੋਟੀ ਦੀਆਂ 400 ਸੰਸਥਾਵਾਂ ਵਿੱਚ ਦਾਖਲ ਹੋਣਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਤੇ ਸਵੀਥਾ ਇੰਸਟੀਚਿਊਟ ਆਫ਼ ਮੈਡੀਕਲ ਐਂਡ ਟੈਕਨੀਕਲ ਸਾਇੰਸਿਜ਼ ਦੋਵਾਂ ਦਾ ਪਹਿਲੀ ਵਾਰ ਚੋਟੀ ਦੀਆਂ 600 ਸੰਸਥਾਵਾਂ ਵਿੱਚ ਜਗ੍ਹਾ ਬਣਾਉਣਾ। ਇਸ ਤੋਂ ਇਲਾਵਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 2023 ਤੋਂ ਬਾਅਦ ਪਹਿਲੀ ਵਾਰ ਦੁਬਾਰਾ ਚੋਟੀ ਦੀਆਂ 500 ਸੰਸਥਾਵਾਂ ਵਿਚ ਸ਼ਾਮਿਲ ਹੋਈ ਹੈ। 2027 ਦੀ ਦਰਜਾਬੰਦੀ ਵਿਚ, 13 ਭਾਰਤੀ ਸੰਸਥਾਵਾਂ ਚੋਟੀ ਦੀਆਂ 500 ਵਿਚ ਸ਼ਾਮਿਲ ਹਨ, ਜਦੋਂ ਕਿ 2023 ਵਿਚ ਜਦੋਂ ਇਹ ਦਰਜਾਬੰਦੀ ਸ਼ੁਰੂ ਹੋਈ ਸੀ, ਉਦੋਂ ਸਿਰਫ਼ ਪੰਜ ਭਾਰਤੀ ਸੰਸਥਾਵਾਂ ਇਸ ਵਿਚ ਸਨ। ਸਾਲ 2024 ਵਿਚ, ਭਾਰਤ ਦੀਆਂ 9 ਸੰਸਥਾਵਾਂ ਚੋਟੀ ਦੀਆਂ 500 ਵਿਚ ਸ਼ਾਮਿਲ ਸਨ, 2025 ਵਿਚ 11 ਅਤੇ 2026 ਵਿਚ 12 ਸੰਸਥਾਵਾਂ ਇਸ ਸੂਚੀ ਵਿਚ ਸਨ।