14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ਼੍ਰੋਮਣੀ ਅਕਾਲੀ ਯੂਨਾਈਟਿਡ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ ਧਰਮ ਯੁੱਧ ਮੋਰਚੇ ਦੀਆਂ ਹੱਕੀ ਮੰਗਾਂ ਮਨਾਉਣ ਲਈ ਸਿੱਖ ਸੰਗਤਾਂ ਦਾ ਭਾਰੀ ਵਿਰੋਧ ਦਾ ਸਾਹਮਣਾ ਕਰਨ ਕਰ ਕੇ ਕੇਂਦਰ ਸਰਕਾਰ ਡਰ ਗਈ ਹੈ ਅਤੇ ਇੰਦਰਾ ਗਾਂਧੀ ਨੇ 1984 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਤੇ 1 ਜੂਨ ਤੋਂ 6 ਜੂਨ ਤੱਕ ਦੇਸ਼ ਦੀਆਂ ਫ਼ੌਜਾਂ ਨੇ ਆਪਣੇ ਹੀ ਲੋਕਾਂ 'ਤੇ ਹਮਲਾ ਕੀਤਾ | ਉਨ੍ਹਾਂ ਕਿਹਾ ਸਾਡੀ ਪਾਰਟੀ ਵਲੋਂ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਹਫ਼ਤਾ ਘੱਲੂਘਾਰਾ ਮਨਾਇਆ ਜਾਵੇਗਾ | ਮੀਟਿੰਗ ਵਿਚ ਮਤੇ ਪਾਸ ਕੀਤੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਨ 2 ਜੂਨ ਨੂੰ ਪਿੰਡ ਰੋਡੇ ਵਿਖੇ ਮਨਾਇਆ ਜਾਵੇਗਾ | ਕੇਂਦਰ ਸਰਕਾਰ ਵਲੋਂ ਝੋਨੇ ਦੇ ਭਾਅ ਮਮੂਲੀ ਵਧਾ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਝੋਨੇ ਦੇ ਰੇਟ ਵਿਚ 200 ਰੁਪਏ ਘੱਟੋ ਘੱਟ ਵਾਧਾ ਕੀਤਾ ਜਾਵੇ | ਇਸ ਮੌਕੇ ਹਰਪ੍ਰੀਤ ਸਿੰਘ ਧੱਲੇਕੇ, ਭੁਪਿੰਦਰ ਸਿੰਘ ਵੜੈਚ ਮੋਗਾ, ਬਲਜੀਤ ਸਿੰਘ ਅਕਾਲੀਆਂ ਵਾਲਾ, ਸੁਖਚੈਨ ਸਿੰਘ, ਕੁਲਵੰਤ ਸਿੰਘ, ਗੁਰਦੇਵ ਸਿੰਘ ਘਾਰੂ, ਕੇਵਲ ਸਿੰਘ ਰੋਡੇ, ਲਖਵੀਰ ਸਿੰਘ ਰੋਡੇ, ਬਖਤੌਰ ਸਿੰਘ, ਹਰਮੇਲ ਸਿੰਘ, ਗੁਰਦੀਪ ਸਿੰਘ ਕਪੂਰੇ, ਪਰਮਜੀਤ ਸਿੰਘ ਧੱਲੇਕੇ, ਲਖਬੀਰ ਸਿੰਘ, ਭਜਨ ਸਿੰਘ, ਹਰਸ਼ਦੀਪ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਸਾਧੂ ਸਿੰਘ, ਇਕੱਤਰ ਸਿੰਘ, ਚਮਕੌਰ ਸਿੰਘ, ਗੁਰਦੇਵ ਸਿੰਘ ਛੋਟਾ ਘਰ, ਗੁਰਸ਼ਰਨਪ੍ਰੀਤ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਸਾਬਕਾ ਕੌਂਸਲਰ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਪੰਜਾਬ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੁੱਧ ਨਿਰ੍ਹਾ ਸਿਆਸੀ ਡਰਾਮਾ-ਕਾਲੇਕੇ <br/>
Ad Position 24