14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੁੱਧ ਨਿਰ੍ਹਾ ਸਿਆਸੀ ਡਰਾਮਾ-ਕਾਲੇਕੇ <br/>

Ad Position 21
No active advertisement
ਅਜੀਤ ਡੈਸਕ 02-06-2025
ਨੱਥੂਵਾਲਾ ਗਰਬੀ, 1 ਜੂਨ (ਨਵਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਯੁੱਧ ਨਸ਼ਿਆਂ ਵਿਰੁੱਧ ਇਕ ਸਿਆਸੀ ਡਰਾਮਾ ਹੀ ਖੇਡਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਲੈ ਕੇ ਹਲਕਾ ਵਿਧਾਇਕ ਬਾਘਾ ਪੁਰਾਣਾ ਵਲੋਂ ਪਿਛਲੀ ਕਾਂਗਰਸ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਦੇ ਹੀ ਉਦਘਾਟਨ ਦੁਬਾਰਾ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹਲਕੇ ਦੇ ਇਕ ਪਿੰਡ ਵਿਚ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸਕੂਲ ਦੀ ਕੰਧ ਜੋ ਕਿ 2021 'ਚ ਕੱਢੀ ਗਈ ਸੀ, ਉਸ ਦਾ ਉਦਘਾਟਨ ਕਰਨ ਲਈ ਹਲਕਾ ਵਿਧਾਇਕ ਨੇ ਉੱਥੇ ਪਹੁੰਚਣਾ ਸੀ ਪਰ ਜਦ ਇਸ ਗੱਲ ਦਾ ਪਤਾ ਪਿੰਡ ਨਿਵਾਸੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਕੱਠ ਕਰਕੇ ਕਿਹਾ ਕਿ ਜੇ ਹਲਕਾ ਵਿਧਾਇਕ ਇਸ ਕੰਧ ਦਾ ਉਦਘਾਟਨ ਕਰਨ ਆਉਣਗੇ ਤਾਂ ਉਹ ਵਿਰੋਧ ਕਰਨਗੇ | ਜਦ ਇਸ ਗੱਲ ਦੀ ਭਿਣਕ ਹਲਕਾ ਵਿਧਾਇਕ ਨੂੰ ਪਈ ਤਾਂ ਉਹ ਉੱਥੇ ਉਸ ਦਾ ਉਦਘਾਟਨ ਕਰਨ ਹੀ ਨਹੀਂ ਪਹੁੰਚੇ, ਸਗੋਂ ਆਪਣੀ ਜਗ੍ਹਾ 'ਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਉੱਥੇ ਭੇਜ ਦਿੱਤਾ | ਜਗਸੀਰ ਸਿੰਘ ਕਾਲੇਕੇ ਨੇ ਕਿਹਾ ਕਿ ਜੇ ਇਸ ਸਰਕਾਰ ਨੇ ਇਹ ਵਿਕਾਸ ਕਾਰਜ ਕੀਤੇ ਸਨ ਤਾਂ ਹਲਕਾ ਵਿਧਾਇਕ ਨੂੰ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਸੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਯੂਨਾਈਟਿਡ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਬੈਟਰ ਫਿਊਚਰ ਮੋਗਾ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ-ਹਠੂਰ
Ad Position 24