15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜਗਤਾਰ ਸਿੰਘ ਸੇਖਵਾਂ ਦੀ ਸੇਵਾ-ਮੁਕਤੀ 'ਤੇ ਵਿਦਾਇਗੀ ਸਮਾਗਮ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਰਜਿ: ਪੰਜਾਬ ਓ ਤੇ ਐਮ ਸਰਕਲ ਬਠਿੰਡਾ ਦੇ ਆਗੂ ਪ੍ਰਧਾਨ ਜਗਤਾਰ ਸਿੰਘ ਸੇਖਵਾਂ ਪਾਵਰਕਾਮ ਦੇ 66 ਕੇ.ਵੀ. ਸਬ ਸਟੇਸ਼ਨ ਰਾਮੂੰਵਾਲਾ ਨਵਾਂ ਤੋਂ ਸੇਵਾ-ਮੁਕਤ ਹੋਏ ਅਤੇ ਇਨ੍ਹਾਂ ਦਾ ਵਿਦਾਇਗੀ ਸਮਾਗਮ ਸਹਿਜ ਗਿੱਲ ਪੈਲੇਸ ਮੋਗਾ ਵਿਖੇ ਹੋਇਆ | ਜਗਤਾਰ ਸਿੰਘ ਸੇਖਵਾਂ ਦਾ ਜਨਮ ਮਿਤੀ 7 ਮਈ 1967 ਨੂੰ ਪਿੰਡ ਸੇਖਵਾਂ (ਤਲਵੰਡੀ ਭਾਈ) ਫ਼ਿਰੋਜ਼ਪੁਰ ਵਿਖੇ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਮੁਖ਼ਤਿਆਰ ਕੌਰ ਦੇ ਘਰ ਹੋਇਆ | ਆਪ ਨੇ ਮੁਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਅਤੇ ਮੈਟਿ੍ਕ ਤਲਵੰਡੀ ਭਾਈ ਦੇ ਹਾਇਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ | 1986 ਤੋਂ ਮਹਿਕਮਾ ਬਿਜਲੀ ਬੋਰਡ ਵਿਚ ਭਰਤੀ ਹੋ ਕੇ ਵੱਖ-ਵੱਖ ਅਹੁਦਿਆਂ 'ਤੇ ਤਰੱਕੀ ਕਰਦਿਆਂ ਐਸ.ਐਸ.ਏ. ਦੀ ਆਸਾਮੀ ਤੋਂ ਰਿਟਾਇਰ ਹੋਏ | ਜਗਤਾਰ ਸਿੰਘ ਸੇਖਵਾਂ ਭਰਤੀ ਵੇਲੇ ਤੋਂ ਹੀ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਮੁਲਾਜ਼ਮ, ਮਜ਼ਦੂਰ, ਦੱਬੇ ਕੁਚਲੇ ਲੋਕਾਂ ਦੀ ਅਗਵਾਈ ਕਰਦਿਆਂ ਹਮੇਸ਼ਾ ਹੀ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਸਿਧਾਂਤ 'ਤੇ ਚਲਦਿਆਂ ਅਗਵਾਈ ਕੀਤੀ | ਪ੍ਰਧਾਨ ਸੇਖਵਾਂ ਦੇ ਸਨਮਾਨ ਸਮਾਰੋਹ ਵਿਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: 41 ਦੇ ਡਿਪਟੀ ਜਨਰਲ ਸਕੱਤਰ ਦਰਸ਼ਨ ਲਾਲ ਮੋਗਾ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਸੰਧੂ ਮਸੀਤਾਂ, ਜਥੇਦਾਰ ਚੰਦ ਸਿੰਘ ਡੋਡ, ਗੁਰਮੇਲ ਸਿੰਘ ਨਾਹਰ, ਪੱਛਮ ਜ਼ੋਨ ਦੇ ਕਨਵੀਨਰ ਸੁਖਦੇਵ ਸਿੰਘ ਬਾਬਾ, ਮੇਲਾ ਸਿੰਘ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਡਾਲਾ, ਇੰਦਰਜੀਤ ਸਿੰਘ ਫ਼ਰੀਦਕੋਟ, ਅਸ਼ੋਕ ਕੁਮਾਰ ਸੇਠੀ ਸਾਬਕਾ ਪ੍ਰਧਾਨ ਫ਼ਰੀਦਕੋਟ, ਦਰਸ਼ਨ ਸਿੰਘ ਸੇਖਵਾਂ ਪ੍ਰਧਾਨ ਟੀ.ਐਸ.ਯੂ., ਅਵਤਾਰ ਸਿੰਘ ਧੰਨਾ, ਗੋਪਾਲ ਕਿਸ਼ਨ, ਜਗਜੀਤ ਸਿੰਘ, ਸੇਖਵਾਂ ਪਿੰਡ ਅਤੇ ਰਾਮੂੰਵਾਲਾ ਨਵਾਂ ਦੀ ਪੰਚਾਇਤ ਵਲੋਂ ਭਰਵੀਂ ਸ਼ਮੂਲੀਅਤ ਕੀਤੀ | ਸਟੇਜ ਦੀ ਕਾਰਵਾਈ ਪਲਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ ਕੋਟਕਪੂਰਾ ਮੰਡਲ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਰੋਜ਼ਮਾਈਨ ਵਿੱਦਿਅਕ ਅਤੇ ਚੈਰੀਟੇਬਲ ਟਰੱਸਟ ਵਲੋਂ ਮੋਗਾ ਵਿਖੇ ਸੈਮੀਨਾਰ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਨੱਕ 'ਚ ਕੀਤਾ ਦਮ ਨਗਰ ਕੌਂਸਲ ਬਾਘਾ ਪੁਰਾਣਾ 'ਤੇ ਧਿਆਨ ਨਾ ਦੇਣ ਦੇ ਲ...
Ad Position 24