ਮੋਗਾ, 1 ਜੂਨ (ਜਸਪਾਲ ਸਿੰਘ ਬੱਬੀ)-ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਉਨ੍ਹਾਂ ਨੂੰ ਮੁਫ਼ਤ ਪੜ੍ਹਾਈ ਕਰਨ ਦਾ ਸੁਨਹਿਰੀ ਮੌਕਾ ਦੇਣ ਲਈ ਰੋਜ਼ਮਾਈਨ ਵਿੱਦਿਅਕ ਅਤੇ ਚੈਰੀਟੇਬਲ ਟਰੱਸਟ ਨੇ ਨਛੱਤਰ ਸਿੰਘ ਹਾਲ ਮੋਗਾ ਵਿਖੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਕਰਮਜੀਤ ਸਿੰਘ ਘੋਲੀਆ, ਗੁਰਜੀਤ ਕੌਰ ਦੀ ਅਗਵਾਈ ਹੇਠ ਸੈਮੀਨਾਰ ਲੱਗਾ, ਜਿਸ ਵਿਚ ਟਰੱਸਟ ਦੇ ਫਾਊਾਡਰ ਅਵੇਸ ਅੰਬਰ, ਲੈਫ਼ਟੀਨੈਂਟ ਜਰਨਲ ਅਜੈ ਸ਼ਰਮਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਐਨ.ਜੀ.ਓ. ਐਸ.ਕੇ. ਬਾਂਸਲ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਨਰਿੰਦਰਪਾਲ ਸਿੰਘ ਸਹਾਰਨ ਚੇਅਰਮੈਨ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਮੋਗਾ, ਭਵਨਦੀਪ ਸਿੰਘ ਪੁਰਬਾ 'ਮਹਿਕ ਵਤਨ ਦੀ', ਭਾਗਵੰਤੀ ਪੁਰਬਾ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਭਜਨ ਸਿਤਾਰਾ ਨੇ ਵੀ ਵਿਚਾਰ ਰੱਖੇ | ਇਸ ਮੌਕੇ ਫਾਊਾਡਰ ਅਵੇਸ ਅੰਬਰ ਨੇ ਦੱਸਿਆ ਕਿ ਬਿਹਾਰ ਦੇ ਇਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋ ਕੇ ਪੰਜਾਬ ਦੇ 19 ਜ਼ਿਲਿ੍ਹਆਂ ਵਿਚ ਇਹ ਕ੍ਰਾਂਤੀ ਫੈਲ ਚੁੱਕੀ ਹੈ | ਰੋਜ਼ਮਾਈਨ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਨੇ ਮਿਸ਼ਨ ਸੰਕਲਪ ਤਹਿਤ ਮੋਗਾ ਪੰਜਾਬ ਵਿਚ ਗਰਾਊਾਡ ਲੈਵਲ ਤੋਂ ਸ਼ੁਰੂਆਤ ਕੀਤੀ ਹੈ | ਅੱਜ ਸਿਰਫ਼ ਪੰਜਾਬ ਦੇ ਹੀ 5000 ਤੋਂ ਜ਼ਿਆਦਾ ਸਟੂਡੈਂਟ ਰੋਜ਼ਮਾਈਨ ਵਲੋਂ ਟੈਕਨੀਕਲ, ਫਾਰਮੇਸੀ ਮੈਨੇਜਮੈਂਟ ਅਤੇ ਮੈਡੀਕਲ ਕੋਰਸਾਂ ਵਿਚ ਪੜ੍ਹਾਈ ਕਰ ਰਹੇ ਹਨ ਅਤੇ ਇਹ ਸਭ 100 ਪ੍ਰਤੀਸ਼ਤ ਸਕਾਲਰਸ਼ਿਪ ਦੇ ਨਾਲ ਕਰ ਰਹੇ ਹਨ | ਇਸ ਮੌਕੇ ਲੈਫ਼ਟੀਨੈਂਟ ਜਰਨਲ ਅਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਰੋਜ਼ਮਾਈਨ ਨਾ ਸਿਰਫ਼ ਕੈਰੀਅਰ ਗਾਈਡੈਂਸ ਅਤੇ ਮੁਫ਼ਤ ਵਿੱਦਿਆ ਦੇ ਰਹੀ ਹੈ, ਸਗੋਂ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਆਪਣੇ ਭਵਿੱਖ ਨੂੰ ਬਣਾਉਣ ਲਈ ਸਹੀ ਦਿਸ਼ਾ ਦਿਖਾ ਰਹੀ ਹੈ | ਸੈਮੀਨਾਰ ਵਿਚ ਕੋਰਸਾਂ ਸਬੰਧੀ ਪੈਂਫ਼ਲਿਟ ਵੀ ਜਾਰੀ ਕੀਤਾ | ਇਸ ਮੌਕੇ ਜੇ.ਪੀ.ਐਸ. ਧਾਲੀਵਾਲ, ਲਛਮਣ ਸਿੰਘ ਮਾਨ ਇੰਚਾਰਜ ਰੋਜ਼ਮਾਈਨ ਪੰਜਾਬ, ਗੁਰਮੇਲ ਸਿੰਘ ਮਾਛੀਕੇ, ਬਲਦੇਵ ਸਿੰਘ ਧੂੜਕੋਟ, ਜਸਵੀਰ ਸਿੰਘ ਸਹਿਗਲ, ਜਗਦੇਵ ਸਿੰਘ ਗਹਿਲ, ਬਲਜੀਤ ਸਿੰਘ, ਅਕਬਰ ਚੜਿੱਕ, ਹਰਜੀਤ ਸਿੰਘ, ਬੂਟਾ ਸਿੰਘ ਦੌਲਤਪੁਰਾ, ਦਿਲਬਾਗ ਸਿੰਘ, ਰਣਜੀਤ ਸਿੰਘ ਧਾਲੀਵਾਲ, ਸੂਬੇਦਾਰ ਮੇਜਰ ਤਰਸੇਮ ਸਿੰਘ, ਕੈਪਟਨ ਕਰਮਜੀਤ ਸਿੰਘ, ਸੂਬੇਦਾਰ ਗੁਰਚਰਨ ਸਿੰਘ ਸੰਧੂ, ਹੌਲਦਾਰ ਦਰਸ਼ਨ ਸਿੰਘ, ਕੈਪਟਨ ਬਹਾਦਰ ਸਿੰਘ, ਕੈਪਟਨ ਨਿਰਮਲ ਸਿੰਘ, ਜਗੀਰ ਸਿੰਘ, ਸੂਬੇਦਾਰ ਕੇਵਲ ਮਸੀਹ ਆਦਿ ਹਾਜ਼ਰ ਸਨ |