17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਸ਼ਾਖੋਰੀ ਖ਼ਤਮ ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ- ਡੀ.ਐਸ.ਪੀ. ਬਾਘਾ ਪੁਰਾਣਾ

Ad Position 21
No active advertisement
ਅਜੀਤ ਡੈਸਕ 02-06-2025
ਸਮਾਲਸਰ, 1 ਜੂਨ (ਗੁਰਜੰਟ ਕਲਸੀ ਲੰਡੇ)-ਅੱਜ ਪਿੰਡ ਲੰਡੇ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਚੇਅਰਮੈਨ ਵਿਕਰਮਜੀਤ ਸਿੰਘ ਸਿੱਧੂ ਸੁਖਾਨੰਦ ਮੁੱਖ ਮਹਿਮਾਨ ਸਨ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿਚੋਂ ਨਸ਼ਾਖੋਰੀ ਤਾਂ ਹੀ ਖ਼ਤਮ ਹੋ ਸਕਦੀ ਹੈ ਜੇਕਰ ਸਮਾਜ ਦੇ ਲੋਕ ਸਹਿਯੋਗ ਦੇਣ | ਇਸ ਮੌਕੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਸ਼ਾ ਕਰਨ ਵਾਲਿਆਂ ਦਾ ਵੱਖ-ਵੱਖ ਹਸਪਤਾਲਾਂ, ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫ਼ਤ ਇਲਾਜ ਕਰਵਾ ਰਹੇ ਹਾਂ | ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋਕ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰਨ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਗ਼ਲਤਾਨ ਹੋ ਕੇ ਸਮਾਜ ਦੀ ਲੀਹ ਤੋਂ ਲੈ ਰਹੀ ਹੈ | ਇਸ ਨੂੰ ਬਚਾਉਣ ਦੀ ਲੋੜ ਹੈ | ਇਸ ਮੌਕੇ ਚੇਅਰਮੈਨ ਵਿਕਰਮਜੀਤ ਸਿੰਘ ਵਿੱਕੀ, ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਸਰਪੰਚ ਗੁਰਸੇਵਕ ਸਿੰਘ ਬਰਾੜ, ਪੰਚ ਕੁਲਵਿੰਦਰ ਸਿੰਘ ਕਲਸੀ, ਪੰਚ ਕੇਵਲ ਸਿੰਘ, ਪੰਚ ਨੈਬ ਸਿੰਘ, ਪੰਚ ਨਛਿੰਦਰ ਸ਼ਰਮਾ, ਪੰਚ ਅਮਰਜੀਤ ਕੌਰ, ਪੰਚ ਵੀਰਪਾਲ ਕੌਰ, ਪੰਚ ਕਰਮਜੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਮਨਜੀਤ ਕੌਰ, ਪੰਚ ਅਵਤਾਰ ਸਿੰਘ, ਪੰਚ ਰਵਿੰਦਰ ਸਿੰਘ, ਪ੍ਰਧਾਨ ਤੇਜ ਸਿੰਘ ਸਰਾਂ, ਇਕਬਾਲ ਸਰਾਂ, ਜਸਕਰਨ ਲੰਡੇ, ਕੁਲਦੀਪ ਸਿੰਘ ਕਲਸੀ, ਸਾਬਕਾ ਸੁਪਰਡੈਂਟ ਨਰਿੰਜਨ ਸਿੰਘ ਬਰਾੜ, ਸਿਹਤ ਕਰਮਚਾਰੀਆਂ ਵਿਚੋਂ ਰਮਨਦੀਪ ਕੌਰ ਸੀ.ਐਚ.ਓ., ਪਰਮਜੀਤ ਕੌਰ ਏ.ਐਨ.ਐਮ., ਸ਼ਿੰਦਰਪਾਲ ਕੌਰ ਟੀਡੀ, ਮਨਜੀਤ ਸਿੰਘ, ਪਰਮਜੀਤ ਕੌਰ ਆਸ਼ਾ ਵਰਕਰ, ਨਿਰਮਲਾ ਦੇਵੀ ਆਸ਼ਾ ਵਰਕਰ, ਹਰਤੇਜ ਕੌਰ, ਹਰਵਿੰਦਰ ਕੌਰ, ਮੇਜਰ ਕੌਰ, ਚਮਨਦੀਪ ਕੌਰ, ਗੁਰਮੀਤ ਕੌਰ, ਜਸਪਾਲ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਈਬਰ ਸੁਰੱਖਿਆ ਅਤੇ ਮਾਨਸਿਕ ਸਿਹਤ ਵਿਸ਼ਿਆਂ 'ਤੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਗਰਲਜ਼ ਸਕੂਲ ਸੁਖਾਨੰਦ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24