11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਆਂਗਣਵਾੜੀ ਯੂਨੀਅਨ (ਏਟਕ) ਨੇ ਕੇਂਦਰੀ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 03-06-2025
ਧਰਮਕੋਟ, 2 ਜੂਨ (ਪਰਮਜੀਤ ਸਿੰਘ)-ਅੱਜ ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਵਲੋਂ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਉਨ੍ਹਾਂ ਸੀ.ਡੀ.ਪੀ.ਓ. ਧਰਮਕੋਟ ਰਾਹੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰੀ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਦਿੱਲੀ, ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਬਾਲ ਭਾਗ ਪੰਜਾਬ, ਸਕੱਤਰ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ, ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੰਗ ਪੱਤਰ ਵਿਚ ਆਂਗਣਵਾੜੀ ਵਰਕਰਾਂ ਵਲੋਂ ਮੰਗ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਕੋਲੋਂ ਲਾਭਪਾਤਰੀਆਂ ਨਾਲ ਸੰਬੰਧਿਤ ਓ.ਟੀ.ਪੀ. ਦਾ ਕੰਮ ਨਾ ਕਰਵਾਇਆ ਜਾਵੇ ਕਿਉਂਕਿ ਆਂਗਣਵਾੜੀ ਵਰਕਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲਾਭਪਾਤਰੀ ਆਪਣਾ ਓ.ਟੀ.ਪੀ. ਦੇਣ ਤੋਂ ਨਾ ਕਰਦੇ ਹਨ, ਉਨ੍ਹਾਂ ਨੂੰ ਡਰ ਹੈ ਕਿ ਸਾਡੇ ਖਾਤਿਆਂ ਨਾਲ ਛੇੜਛਾੜ ਨਾ ਹੋ ਜਾਵੇ, ਜਿਸ ਦੇ ਚਲਦਿਆਂ ਆਂਗਣਵਾੜੀ ਵਰਕਰਾਂ ਨੂੰ ਇਨ੍ਹਾਂ ਮੁਸ਼ਕਿਲਾਂ ਵਿਚੋਂ ਨਿਕਲਣ ਲਈ ਵਾਦ ਵਿਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਆਂਗਣਵਾੜੀ ਵਰਕਰਜ਼ ਹੈਲਪਰਜ਼ ਨੂੰ ਹਰ ਮਹੀਨੇ 7 ਤਰੀਕ ਤੋਂ ਪਹਿਲਾਂ-ਪਹਿਲਾਂ ਮਾਣ ਭੱਤਾ ਮਿਲ ਜਾਣਾ ਚਾਹੀਦਾ ਹੈ, ਪਰ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਸ ਸਮੇਂ ਤੋਂ ਕਦੇ ਵੀ ਪੰਜਾਬ ਸਰਕਾਰ ਦਾ ਅਤੇ ਕਦੇ ਕੇਂਦਰ ਸਰਕਾਰ ਦਾ ਬਜਟ ਨਹੀਂ ਹੁੰਦਾ, ਇਸ ਕਰਕੇ ਚਾਰ ਪੰਜ ਮਹੀਨੇ ਤੱਕ ਵੀ ਮਾਣ ਭੱਤਾ ਟਾਈਮ ਸਰ ਨਹੀਂ ਮਿਲਦਾ | ਜਥੇਬੰਦੀ ਮੰਗ ਕਰਦੀ ਹੈ ਕਿ ਦੋਵੇਂ ਸਰਕਾਰਾਂ ਵਲੋਂ ਬਣਦਾ ਮਾਣ ਭੱਤਾ ਹਰ ਮਹੀਨੇ ਦਿੱਤਾ ਜਾਵੇ ਅਤੇ ਜਿੰਨਾ ਚਿਰ ਸਰਕਾਰ ਵਲੋਂ ਸਰਕਾਰੀ ਨੰਬਰ ਅਤੇ ਸਰਕਾਰੀ ਸਮਾਰਟ ਫ਼ੋਨ ਨਹੀਂ ਦਿੱਤੇ ਜਾਂਦੇ ਤਦ ਤੱਕ ਪੋਸ਼ਣ ਟਰੈਕ 'ਤੇ ਕੰਮ ਨਹੀਂ ਕੀਤਾ ਜਾਵੇਗਾ | ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਭੇਜ ਕੇ ਬੱਚਿਆਂ ਵਿਚ ਪੈ ਰਹੀ ਦੁਵਿਧਾ ਨੂੰ ਖ਼ਤਮ ਕੀਤਾ ਜਾਵੇ | ਇਸ ਮੌਕੇ ਸੂਬਾ ਸਕੱਤਰ ਬਲਵਿੰਦਰ ਕੌਰ ਖੋਸਾ, ਰਾਜਵਿੰਦਰ ਕੌਰ ਜਲਾਲਾਬਾਦ, ਗੁਰਮੇਲ ਕੌਰ, ਰਾਜਵੀਰ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਰੁਪਿੰਦਰ ਕੌਰ, ਨਵਨੀਤ ਕੌਰ, ਵੀਰਪਾਲ ਕੌਰ, ਕਿਰਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਗੁਰਜੀਤ ਕੌਰ ਧਰਮਕੋਟ, ਕੁਲਜੀਤ ਕੌਰ ਧਰਮਕੋਟ, ਸੁਰਜੀਤ ਕੌਰ ਲੁਹਾਰਾ ਤੋਂ ਇਲਾਵਾ ਹੋਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਖਵਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਬੰਦ ਪਏ ਸੀਵਰੇਜ ਨੂੰ ਖੁਲ੍ਹਵਾਉਣ ਦੇ ਮਾਮਲੇ 'ਚ ਮੇਅਰ ਤੇ ਠੇਕੇਦਾਰ 'ਚ ਤਿੱਖੀ ਬਹਿਸ
Ad Position 24