ਕੋਟ ਈਸੇ ਖਾਂ, 2 ਜੂਨ (ਗੁਰਮੀਤ ਸਿੰਘ ਖ਼ਾਲਸਾ)-ਡਾ. ਐਸ.ਪੀ. ਓਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਨਾਲ ਜੁੜ ਕੇ ਸਮਾਜ ਸੇਵਾ ਕਾਰਜਾਂ 'ਚ ਯੋਗਦਾਨ ਪਾਉਣ ਵਾਲੇ ਪਿੰਡ ਭਾਗਪੁਰ ਗਗੜਾ ਦੇ ਸਮਾਜ ਸੇਵੀ ਆਗੂ ਗੁਰਬਚਨ ਸਿੰਘ ਢੇਸੀ, ਜੋ ਬੀਤੀ 27 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ੋਂ ਪਰਤਣ ਉਪਰੰਤ ਅੱਜ ਪਿੰਡ ਦੇ ਸ਼ਮਸ਼ਾਨਘਾਟ 'ਚ ਵੱਡੀ ਇਕੱਤਰਤਾ ਨੇ ਅੰਤਿਮ ਸੰਸਕਾਰ ਸਮੇਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਜਨੇਰ ਟਕਸਾਲ ਵਲੋਂ ਗ੍ਰਹਿ ਵਿਖੇ ਗੁਰਬਾਣੀ ਕੀਰਤਨ ਹੋਇਆ | ਉਪਰੰਤ ਅੰਤਿਮ ਯਾਤਰਾ ਦੌਰਾਨ ਸਤਿਨਾਮ ਵਾਹਿਗੁਰੂ ਦੇ ਜਾਪ ਕਰਦੇ ਹੋਏ ਮਿ੍ਤਕ ਦੇਹ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਅਤੇ ਜਨੇਰ ਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਨੇ ਅਰਦਾਸ ਕੀਤੀ | ਇਸ ਗਹਿਰੇ ਦੁੱਖ ਦੀ ਘੜੀ ਵਿਚ ਸਵ: ਗੁਰਬਚਨ ਸਿੰਘ ਢੇਸੀ ਦੇ ਭਰਾ ਭਜਨ ਸਿੰਘ, ਬੇਅੰਤ ਸਿੰਘ ਤੇ ਗੁਰਜੰਟ ਸਿੰਘ, ਪੁੱਤਰ ਜਗਦੇਵ ਸਿੰਘ, ਸੁਖਦੇਵ ਸਿੰਘ, ਭਤੀਜੇ ਸੇਵਕ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਵਾਲਿਆਂ ਵਿਚ ਬਾਬਾ ਮਹਿੰਦਰ ਸਿੰਘ ਜਨੇਰ, ਸੀਨੀ: ਅਕਾਲੀ ਆਗੂ ਗੁਰਮੀਤ ਸਿੰਘ ਗਗੜਾ, ਸਾਬਕਾ ਚੇਅਰਮੈਨ ਵਿਜੇ ਧੀਰ, ਹਰਭਿੰਦਰ ਸਿੰਘ ਜਾਨੀਆ ਜ਼ਿਲ੍ਹਾ ਪ੍ਰਧਾਨ ਰੂਰਲ ਐਨ.ਜੀ.ਓ., ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਬਾਬਾ ਜਸਵੀਰ ਸਿੰਘ ਲੁਹਾਰਾ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਅਕਾਲੀ ਆਗੂ, ਜਸਵਿੰਦਰ ਸਿੰਘ ਸਿੱਧੂ ਡਾਇ: ਗਮਾਡਾ, ਸਚਿਨ ਧੀਰ ਵਾਈਸ ਚੇਅਰਮੈਨ ਪੀ.ਏ.ਡੀ.ਬੀ. ਬੈਂਕ ਧਰਮਕੋਟ, ਅਕਾਲੀ ਆਗੂ ਜਸਵੀਰ ਸਿੰਘ ਸੀਰਾ ਖੋਸਾ, ਗੁਰਮੇਲ ਸਿੰਘ ਧਰਮਕੋਟ, ਗੁਰਦੇਵ ਸਿੰਘ ਭੋਲਾ ਫ਼ਤਹਿਗੜ੍ਹ ਪੰਜਤੂਰ, ਬਲਜੀਤ ਸਿੰਘ ਕੰਗ, ਗੋਕਲ ਚੰਦ ਮੋਗਾ, ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਜਗਤਾਰ ਸਿੰਘ ਜਾਨੀਆ, ਡਾ. ਸੁਰਜੀਤ ਸਿੰਘ ਰਾਮਗੜ੍ਹ, ਹਰਜਿੰਦਰ ਸਿੰਘ ਚੁਗਾਵਾਂ, ਸੁਰਜੀਤ ਸਿੰਘ ਢੇਸੀ, ਕਰਨਪਾਲ ਸਿੰਘ ਭੁੱਲਰ, ਰਣਜੀਤ ਸਿੰਘ ਮਾੜੀ ਮੁਸਤਫ਼ਾ, ਸਾਬਕਾ ਡੀ.ਐਸ.ਪੀ. ਸੁਖਦੇਵ ਸਿੰਘ ਬਰਾੜ, ਭਵਨਦੀਪ ਪੁਰਬਾ, ਮੇਹਰ ਸਿੰਘ ਪੰਜਾਬ ਪੁਲਿਸ, ਬਲਜੀਤ ਸੰਧੂ ਗਗੜਾ ਕਾਲਜ, ਕਾਮਰੇਡ ਸੁਰਜੀਤ ਸਿੰਘ ਗਗੜਾ, ਗੁਰਜੰਟ ਸਿੰਘ ਰਾਮੂੰਵਾਲਾ, ਲਖਵਿੰਦਰ ਅਰੋੜਾ, ਇਕਬਾਲ ਸਿੰਘ ਸਾਬਕਾ ਸਰਪੰਚ ਘਲੋਟੀ, ਬਲਵੀਰ ਬੱਲੀ ਸਰਪੰਚ, ਗੁਰਜੰਟ ਸਿੰਘ ਧਾਲੀਵਾਲ, ਰਸ਼ਪਾਲ ਨਗਰ ਪੰਚਾਇਤ, ਅਰਸ਼ਜੋਤ ਸੇਖੋਂ, ਦਰਸ਼ਨ ਸਿੰਘ ਨੰਬਰਦਾਰ, ਪ੍ਰਭ ਚੀਮਾ ਜਨੇਰ, ਗੁਰਵਿੰਦਰ ਸੇਖੋਂ, ਅਮਨਦੀਪ ਸਿੱਧੂ, ਹਰਵਿੰਦਰ ਸਿੰਘ ਪੰਜਾਬ ਪੁਲਿਸ, ਆਤਮਾ ਸਿੰਘ ਔਗੜ, ਕੁਲਦੀਪ ਗਰੋਵਰ, ਸਤਿੰਦਰਪਾਲ ਸਿੰਘ ਸੋਨੂੰ, ਤਰਲੋਕ ਸਿੰਘ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ, ਰੂਰਲ ਐਨ.ਜੀ.ਓ. ਮੋਗਾ ਦੇ ਮੈਂਬਰ ਅਤੇ ਵੱਡੀ ਗਿਣਤੀ 'ਚ ਪਿੰਡ, ਇਲਾਕਾ ਨਿਵਾਸੀ, ਸਾਕ-ਸਬੰਧੀ ਸ਼ਾਮਿਲ ਸਨ | ਸਵ: ਗੁਰਬਚਨ ਸਿੰਘ ਗਗੜਾ ਦੇ ਅੰਗੀਠੇ ਦੀ ਸੰਭਾਲ ਅੱਜ 3 ਜੂਨ 2025 ਮੰਗਲਵਾਰ ਸਵੇਰੇ 9 ਵਜੇ ਸ਼ਮਸ਼ਾਨਘਾਟ ਗਗੜਾ ਵਿਖੇ ਹੋਵੇਗੀ |