ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ 'ਚ ਹਰ ਵਿਸ਼ੇ ਦੇ ਵਿਸ਼ਾ ਮੁਖੀਆਂ ਵਲੋਂ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ, ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਰਾਸ਼ਟਰੀ ਪਾਠਕ੍ਰਮ ਵਿਚ ਆ ਰਹੀਆਂ ਤਬਦੀਲੀਆਂ, ਅਧਿਆਪਨ ਦੇ ਨਵੇਂ-ਨਵੇਂ ਢੰਗਾਂ ਬਾਰੇ ਜਾਣਕਾਰੀ ਦੇਣਾ ਸੀ | ਵਿਭਾਗ ਮੁਖੀ ਸੀਮਾ ਸ਼ਰਮਾ ਅਤੇ ਪਰਮਜੀਤ ਕੌਰ ਦੀ ਅਗਵਾਈ 'ਚ ਇਹ ਵਰਕਸ਼ਾਪ ਲਗਾਈ ਗਈ, ਜਿਸ 'ਚ ਇੰਗਲਿਸ਼ ਵਿਸ਼ੇ ਨੂੰ ਆਸਾਨ ਬਣਾਉਣ, ਕਹਾਣੀ ਸੁਣਾਉਣਾ, ਕਲਾ ਨੂੰ ਵਿਸ਼ੇ ਨਾਲ ਜੋੜਨਾ ਅਤੇ ਇੰਗਲਿਸ਼ ਭਾਸ਼ਾ ਦੇ ਬੋਲਣ ਕੌਸ਼ਲ ਨੂੰ ਸੁਧਾਰਨ ਦੇ ਦਿਲਚਸਪ ਤਰੀਕੇ ਦੱਸੇ ਗਏ | ਪੰਜਾਬੀ ਵਿਭਾਗ ਦੇ ਮੁਖੀ ਸਰਬਜੀਤ ਕੌਰ ਵਲੋਂ ਅਧਿਆਪਕਾਂ ਨੂੰ ਬੱਚੇ ਦੀ ਮੁਢਲੀ ਸਿੱਖਿਆ (ਫਾਊਾਡੇਸ਼ਨਲ ਅਤੇ ਪ੍ਰੈਪਰੇਟਰੀ ਸਟੇਜ) ਵਿਚ ਪੰਜਾਬੀ ਭਾਸ਼ਾ ਸਿਖਾਉਣ ਦੀ ਟਰੇਨਿੰਗ ਦਿੱਤੀ ਗਈ | ਹਿੰਦੀ ਵਿਸ਼ੇ 'ਚ ਮੈਡਮ ਮਮਤਾ ਸ਼ਰਮਾ ਅਤੇ ਕਰਮਜੀਤ ਕੌਰ ਦੀ ਅਗਵਾਈ ਵਿਚ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ | ਵਿਗਿਆਨ ਵਿਸ਼ੇ ਦੀ ਵਰਕਸ਼ਾਪ ਸਤੀਸ਼ ਭਾਰਦਵਾਜ ਅਤੇ ਰਮਨਦੀਪ ਵਲੋਂ ਲਗਾਈ ਗਈ ਜਿਸ ਵਿਚ ਉਨ੍ਹਾਂ ਨੇ ਯੋਗਤਾ ਆਧਾਰਿਤ ਪ੍ਰਸ਼ਨ, ਵਿਸ਼ੇ ਨੂੰ ਕਲਾ ਨਾਲ ਜੋੜਨਾ, ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਆਦਿ ਬਾਰੇ ਦੱਸਿਆ | ਸਮਾਜਿਕ ਵਿਗਿਆਨ ਦੇ ਮੁਖੀ ਫਰਾਂਸਿਸ ਮਸੀਹ ਅਤੇ ਜਸਪ੍ਰੀਤ ਕੌਰ ਵਲੋਂ ਸਮਾਜਿਕ ਵਿਸ਼ੇ ਨੂੰ ਮਨੋਰੰਜਨ ਭਰਪੂਰ ਬਣਾਉਣ ਲਈ ਵਰਕਸ਼ਾਪ ਲਗਾਈ ਗਈ | ਗਣਿਤ ਵਿਸ਼ੇ ਦੀ ਵਰਕਸ਼ਾਪ ਪਰਮਿੰਦਰ ਸਿੰਘ ਅਤੇ ਵਰਿੰਦਰ ਕੌਰ ਵਲੋਂ ਲਗਾਈ ਗਈ | ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਅਧਿਆਪਕਾਂ ਲਈ ਅਕਾਊਾਟੈਂਸੀ ਵਿਸ਼ੇ ਦੀ ਵਰਕਸ਼ਾਪ ਭਰਤ ਸ਼ਰਮਾ ਅਤੇ ਨਿਸ਼ੂ ਬਾਲਾ ਵਲੋਂ ਲਗਾਈ ਗਈ | ਇਕਨਾਮਿਕਸ ਵਿਸ਼ੇ ਦੀ ਵਰਕਸ਼ਾਪ ਪੂਨਮ ਰਾਣੀ ਵਲੋਂ ਬਿਜ਼ਨਸ ਸਟੱਡੀਜ਼ ਦੀ ਵਰਕਸ਼ਾਪ ਮੁਸਕਾਨ ਵਧਵਾ, ਬਿਜ਼ਨਸ ਐਡਮਨਿਸਟਰੇਸ਼ਨ ਦੀ ਵਰਕਸ਼ਾਪ ਸੋਨੀਆ ਗਰਗ ਅਤੇ ਫਿਜ਼ੀਕਲ ਐਜੂਕੇਸ਼ਨ ਦੀ ਵਰਕਸ਼ਾਪ ਨੀਲਮ ਸ਼ਰਮਾ ਵਲੋਂ ਲਗਾਈ ਗਈ | ਸਕੂਲ ਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਅਤੇ ਵਾਈਸ ਪ੍ਰੈਜ਼ੀਡੈਂਟ ਡਾ. ਇਕਬਾਲ ਸਿੰਘ ਅਤੇ ਮੈਡਮ ਹਰਪ੍ਰੀਤ ਕੌਰ ਨੇ ਸਾਰੇ ਵਿਸ਼ਿਆਂ ਦੀ ਵਰਕਸ਼ਾਪ 'ਚ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਨੇ ਹਰ ਵਰਕਸ਼ਾਪ ਵਿਚ ਹਾਜ਼ਰੀ ਭਰੀ | ਸਕੂਲ ਦੇ ਕੁੱਲ 83 ਅਧਿਆਪਕਾਂ ਨੇ ਇਸ ਵਰਕਸ਼ਾਪ 'ਚ ਹਿੱਸਾ ਲਿਆ | ਵਰਕਸ਼ਾਪ ਲਾਉਣ ਵਾਲੇ 17 ਅਧਿਆਪਕਾਂ ਨੂੰ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |