11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੈਲੀਫੋਰਨੀਆ ਸਕੂਲ ਖੁਖਰਾਣਾ ਵਿਖੇ ਵਿਸ਼ੇਸ਼ ਅਧਿਆਪਕ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 03-06-2025
ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਅੱਜ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਅਧਿਆਪਕਾਂ ਨੂੰ ਅੱਜ ਦੇ ਜਮਾਤਾਂ ਦੇ ਪ੍ਰਭਾਵਸ਼ਾਲੀ ਵਾਤਾਵਰਨ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਵੇਂ ਹੁਨਰਾਂ ਅਤੇ ਆਧੁਨਿਕ ਤਕਨਾਲੋਜੀ ਨਾਲ ਭਰਪੂਰ ਕਰਨ ਦੇ ਉਦੇਸ਼ ਨਾਲ ਕਿਸ਼ੋਰ ਵਿਵਹਾਰ ਅਤੇ ਜਮਾਤ ਪ੍ਰਬੰਧਨ ਵਿਸ਼ੇ 'ਤੇ ਇਕ ਵਿਸ਼ੇਸ਼ ਅਧਿਆਪਕ ਸੈਸ਼ਨ ਦਾ ਕਰਵਾਇਆ ਗਿਆ | ਅੱਜ ਦੀ ਸਿੱਖਿਆ ਪ੍ਰਣਾਲੀ ਵਿਚ ਇਕ ਬਹੁਤ ਹੀ ਢੁਕਵਾਂ ਅਤੇ ਜ਼ਰੂਰੀ ਵਿਸ਼ਾ ਹੈ, ਕਿਉਂਕਿ ਵਿਦਿਆਰਥੀਆਂ ਦੇ ਵਿਵਹਾਰ ਨੂੰ ਸਮਝਣਾ ਪ੍ਰਭਾਵਸ਼ਾਲੀ ਸਿੱਖਿਆ ਦੀ ਕੁੰਜੀ ਹੈ | ਇਸ ਮਹੱਤਵਪੂਰਨ ਵਿਸ਼ੇ 'ਤੇ ਅਧਿਆਪਕਾਂ ਦਾ ਮਾਰਗ ਦਰਸ਼ਨ ਕਰਨ ਲਈ ਡਾ. ਦਿਸ਼ਾ ਖੰਨਾ ਨੂੰ ਬੁਲਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਅਤੇ ਪਿ੍ੰਸੀਪਲ ਵੇਦ ਪ੍ਰਕਾਸ਼ ਨੇ ਡਾ. ਖੰਨਾ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ | ਡਾ. ਖੰਨਾ ਨੇ ਸੈਸ਼ਨ ਦਾ ਸੰਚਾਲਨ ਪੂਰੇ ਉਤਸ਼ਾਹ ਨਾਲ ਕੀਤਾ | ਉਸ ਨੇ ਆਪਣੇ ਕਰੀਅਰ ਦੇ ਅਸਲ ਜੀਵਨ ਦੇ ਤਜਰਬੇ ਸਾਂਝੇ ਕੀਤੇ, ਕਿਸ਼ੋਰ ਵਿਵਹਾਰ ਦੇ ਪ੍ਰਬੰਧਨ ਵਿਚ ਅਧਿਆਪਕਾਂ ਨਾਲ ਜਮਾਤਾਂ ਦੀਆਂ ਆਮ ਚੁਣੌਤੀਆਂ 'ਤੇ ਚਰਚਾ ਕੀਤੀ | ਸਾਰੇ ਅਧਿਆਪਕਾਂ ਨੇ ਇਸ ਸੈਸ਼ਨ ਤੋਂ ਬਾਖ਼ੂਬੀ ਬਹੁਤ ਕੁਝ ਸਿੱਖਿਆ ਅਤੇ ਜਮਾਤਾਂ ਅਤੇ ਕਿਸ਼ੋਰ ਅਵਸਥਾ 'ਚ ਵਿਦਿਆਰਥੀਆਂ ਨੂੰ ਯੋਗ ਅਗਵਾਈ, ਪਿਆਰ ਅਤੇ ਧਿਆਨ ਦੇਣ ਦੀ ਲੋੜ ਬਾਰੇ ਕਿਹਾ | ਅੰਤ 'ਚ ਪਿ੍ੰਸੀਪਲ ਨੇ ਡਾ. ਦਿਸ਼ਾ ਖੰਨਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ | ਪੂਰੇ ਸਕੂਲ ਪਰਿਵਾਰ ਵਲੋਂ ਉਨ੍ਹਾਂ ਨੂੰ ਸਤਿਕਾਰ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਇਕ ਯਾਦਗਾਰੀ ਚਿੰਨ ਭੇਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਰਜਿੰਦਰਾ ਸਕੂਲ ਦੇ ਬੱਚਿਆਂ ਨੇ ਵਾਟਰ ਪਾਰਕ ਦਾ ਕੀਤਾ ਦੌਰਾ ਅਗਲੀ ਖ਼ਬਰ ਨਰਿੰਦਰ ਕੌਰ ਸਾਇੰਸ ਮਿਸਟ੍ਰੈਸ ਨੂੰ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ
Ad Position 24