ਕਿਸ਼ਨਪੁਰਾ ਕਲਾਂ, 2 ਜੂਨ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਚੱਲ ਰਹੇ ਸਮਰ ਕੈਂਪ ਦੌਰਾਨ ਭਾਸ਼ਾਵਾਂ ਦੀ ਸਾਂਝ ਪਾਉਂਦੇ ਹੋਏ ਸਿੱਖਿਆਦਾਇਕ ਇਕ ਹਰਿਆਣਵੀ ਫ਼ਿਲਮ ਦੇਖੀ ਜੋ ਕਿ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਸੀ | ਵਿਦਿਆਰਥੀ ਨੇ ਇਸ ਤੋਂ ਉਨ੍ਹਾਂ ਦੀ ਕਲਾ ਅਤੇ ਭਾਸ਼ਾ ਨੂੰ ਨੇੜਿਉਂ ਹੋ ਕੇ ਜਾਣਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਵਿਦਿਆਰਥੀ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਫ਼ਿਲਮਾਂ ਬਣੀਆਂ ਹਨ ਜਿਸ ਵਿੱਚ ਉਨ੍ਹਾਂ ਨੂੰ ਮਿਹਨਤ ਦਾ ਪਾਠ ਪੜਨ ਦੀ ਸਿੱਖਿਆ ਦਿੱਤੀ ਗਈ ਹੈ | ਉਸੇ ਆਧਾਰਤ ਅੱਜ ਅਸੀਂ ਸਮਰ ਕੈਂਪ ਦੇ ਪੰਜਵੇਂ ਦਿਨ ਬੱਚਿਆਂ ਨੂੰ ਹਰਿਆਣਵੀ ਭਾਸ਼ਾ ਵਿਚ ਫ਼ਿਲਮ ਦਿਖਾਈ ਤਾਂ ਜੋ ਇਹ ਉਸ ਭਾਸ਼ਾ ਨੂੰ ਪਿਆਰ ਤੇ ਸਤਿਕਾਰ ਦੇਣ | ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਸਿੱਖਣਾ ਜੀਵਨ ਦਾ ਪਹਿਲਾ ਨਿਯਮ ਹੈ | ਵਿਦਿਆਰਥੀ ਵਰਗ ਨੂੰ ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲੇ ਉਹ ਬਟੋਰ ਲੈਣਾ ਚਾਹੀਦਾ ਹੈ |