ਕਿਸ਼ਨਪੁਰਾ ਕਲਾਂ, 2 ਜੂਨ (ਅਮੋਲਕ ਸਿੰਘ ਕਲਸੀ)-ਬਲੌਜ਼ਮ ਕਾਨਵੈਂਟ ਸਕੂਲ ਲੀਲ੍ਹਾਂ ਵਿਖੇ ਸੀ.ਬੀ.ਐਸ.ਈ. ਦੀਆਂ ਹਦਾਇਤਾਂ ਤਹਿਤ ਚੱਲ ਰਹੇ ਸਮਰ ਕੈਂਪ ਦੌਰਾਨ ਚੌਥੇ ਦਿਨ ਸਕੂਲੀ ਵਿਦਿਆਰਥੀਆਂ ਨੇ ਹਰਿਆਣਵੀ ਪਕਵਾਨ ਬਣਾਉਣਾ ਸਿੱਖਿਆ | ਉਨ੍ਹਾਂ ਵਲੋਂ ਕੜੀ-ਪਕੌੜਾ, ਹਲਵਾ, ਬਥੂਏ ਦਾ ਰਾਇਤਾ ਤੇ ਚਾਵਲ ਬਣਾਉਣੇ ਸਿੱਖੇ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਇਹ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਸਾਰੇ ਵਿਦਿਆਰਥੀਆਂ ਨੂੰ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ | ਆਪਣੇ ਘਰ ਤੋਂ ਅਜਿਹੀਆਂ ਗਤੀਵਿਧੀਆਂ ਸਿੱਖ ਕੇ ਆਪਣੇ ਘਰ ਦੀ ਰਸੋਈ ਵਿਚ ਆਪਣੇ ਮਾਪਿਆਂ ਦੀ ਮਦਦ ਕਰਨ ਦਾ ਹੁਨਰ ਵਿਦਿਆਰਥੀਆਂ ਵਿਚ ਸਹਿਜੇ ਹੀ ਆ ਜਾਂਦਾ ਹੈ ਅਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਸਰਵਪੱਖੀ ਸੰਪੂਰਨ ਕਰਨ ਵਿਚ ਹਰ ਸੰਭਵ ਯਤਨ ਕਰਦੇ ਹਾਂ | ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਨੂੰ ਹਰ ਹੁਨਰ ਸਿੱਖਣ ਲਈ ਪ੍ਰੇਰਤ ਕੀਤਾ |