17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਰਾਜ ਪੱਧਰੀ ਪੁਰਸਕਾਰ ਲਈ ਚੋਣ <br/>

Ad Position 21
No active advertisement
ਅਜੀਤ ਡੈਸਕ 04-06-2025
ਮੋਗਾ, 3 ਜੂਨ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਪਿੰਡ ਦੱਦਾਹੂਰ ਦੇ ਜੰਮਪਲ ਜਸਵੀਰ ਸ਼ਰਮਾ ਦੱਦਾਹੂਰ ਜਿਨ੍ਹਾਂ ਵਲੋਂ ਸਾਹਿਤ ਜਗਤ ਵਿਚ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦਿਆਂ ਹੁਣ ਤੱਕ ਸੱਤ ਪੁਸਤਕਾਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕੀਤੀਆਂ ਗਈਆਂ ਹਨ, ਦੀ ਚੋਣ ਰਾਜ ਪੱਧਰੀ ਪੁਰਸਕਾਰ ਲਈ ਹੋਈ ਹੈ | ਦੱਦਾਹੂਰ ਨੇ ਕਾਵਿ ਸੰਗ੍ਰਹਿ ਵਿਰਸੇ ਦੀ ਲੋਅ, ਵਿਰਸੇ ਦੀ ਖੁਸ਼ਬੂ, ਵਿਰਸੇ ਦੀ ਸੌਗਾਤ ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ, ਸਾਡਾ ਵਿਰਸਾ ਵਰਗੀਆਂ ਜ਼ਿਕਰਯੋਗ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ | ਇਨ੍ਹਾਂ ਨਾਲ ਉਨ੍ਹਾਂ ਨੇ ਪੰਜਾਬੀ ਸਾਹਿਤ ਵਿਚ ਇਕ ਉੱਚੀ ਥਾਂ ਬਣਾਈ ਹੈ | ਉਹ ਸਾਹਿਤ ਸਭਾ ਰਜਿ. ਬਾਘਾ ਪੁਰਾਣਾ, ਪੰਜਾਬੀ ਸਾਹਿਤ ਸਭਾ ਮੁਕਤਸਰ ਸਾਹਿਬ, ਸਾਹਿਤ ਸਿਰਜਣਾ ਮੰਚ ਦੇ ਅਤੇ ਮਹਿਕ ਪੰਜਾਬ ਦੀ ਗਰੁੱਪ ਦੇ ਸਰਗਰਮ ਮੈਂਬਰ ਹੋਣ ਦੇ ਨਾਲ-ਨਾਲ ਲੋਕ ਕਲਾ ਅਤੇ ਵਿਰਸੇ ਦੇ ਪ੍ਰਚਾਰ-ਪਸਾਰ ਲਈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹਨ | ਉਨ੍ਹਾਂ ਨੇ ਆਪਣੇ ਬਹੁਤ ਸਾਰੇ ਗੀਤਾਂ, ਲੇਖਾਂ, ਕਵਿਤਾਵਾਂ ਰਾਹੀਂ ਲੋਕ ਵਿਰਸੇ ਨੂੰ ਜਿਉਂਦਾ ਰੱਖਣ ਦਾ ਕੰਮ ਕੀਤਾ ਹੈ | ਉਹ ਖੁਦ ਵਧੀਆ ਗਾਇਕ ਵੀ ਹਨ ਉਨ੍ਹਾਂ ਦੇ ਗਾਏ ਹੋਏ ਕਰੀਬ ਡੇਢ ਸੌ ਗੀਤ ਯੂ ਟਿਊਬ 'ਤੇ ਹਨ | ਇਹ ਪੁਰਸਕਾਰ ਮਿਲਣਾ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਲਈ ਦਿਲੋਂ ਕੀਤੀ ਮਿਹਨਤ ਦਾ ਮੁੱਲ ਹੈ | ਇਸ ਵਡਮੁੱਲੇ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਇੰਡੀਕਾ ਆਰਟਸ ਵੈੱਲਫੇਅਰ ਕੌਂਸਲ ਵਲੋਂ ਉਨ੍ਹਾਂ ਦਾ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨ ਕੀਤਾ ਜਾਵੇਗਾ | ਇਹ ਜਾਣਕਾਰੀ ਸਟੇਟ ਐਵਾਰਡੀ ਅਤੇ ਉਪਰੋਕਤ ਸੰਸਥਾ ਦੇ ਚੇਅਰਮੈਨ ਬਾਈ ਭੋਲਾ ਯਮਲਾ ਨੇ ਪੈੱ੍ਰਸ ਨਾਲ ਸਾਂਝੀ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਜਸਵੀਰ ਸ਼ਰਮਾ ਦੀ ਮਿਹਨਤ ਦਾ ਮੁੱਲ ਹੈ |

Ad Position 22
No active advertisement
ਪਿਛਲੀ ਖ਼ਬਰ ਮੱਖਣ ਬਰਾੜ ਵਲੋਂ ਗੁਰਬਚਨ ਸਿੰਘ ਗਗੜਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਕੇਂਦਰ ਸਰਕਾਰ ਦੀ ਸੋਚ ਪੰਜਾਬ ਦੀ ਕਿਸਾਨੀ ਪੱਖੀ ਨਹੀਂ-ਰਾਜਾ ਬਰਾੜ, ਗੁਰਤੇਜ ਮਾਨ <br/>
Ad Position 24