17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮੱਖਣ ਬਰਾੜ ਵਲੋਂ ਗੁਰਬਚਨ ਸਿੰਘ ਗਗੜਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 04-06-2025
ਕੋਟ ਈਸੇ ਖਾਂ, 3 ਜੂਨ (ਗੁਰਮੀਤ ਸਿੰਘ ਖਾਲਸਾ)-ਸਮਾਜ ਸੇਵੀ ਸ਼ਖਸੀਅਤ ਗੁਰਬਚਨ ਸਿੰਘ ਢੇਸੀ ਪਿੰਡ ਭਾਗਪੁਰ ਗਗੜਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਇਸ ਬੇਵਕਤੀ ਵਿਛੋੜੇ 'ਤੇ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਢੇਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ | ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਬਚਨ ਸਿੰਘ ਢੇਸੀ ਨੇ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ, ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿਚ ਨਿਭਾਈਆਂ ਵਧੀਆ ਸੇਵਾਵਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਦੇ ਬੇਵਕਤੀ ਵਿਛੋੜੇ 'ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਢੇਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਹੋਰਨਾਂ ਆਗੂਆਂ ਵਿਚ ਗੁਰਮੀਤ ਸਿੰਘ ਗਗੜਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਟਰਾਂਸਪੋਰਟ ਸੈੱਲ, ਹਰਭਿੰਦਰ ਸਿੰਘ ਜਾਨੀਆ ਜ਼ਿਲ੍ਹਾ ਪ੍ਰਧਾਨ ਰੂਰਲ ਐਨ.ਜੀ.ਓ., ਡਾ. ਸੁਰਜੀਤ ਸਿੰਘ ਰਾਮਗੜ੍ਹ (ਖਾਲਿਸਤਾਨੀ), ਜਗਤਾਰ ਸਿੰਘ ਜਾਨੀਆ ਬਲਾਕ ਪ੍ਰਧਾਨ ਐਨ.ਜੀ.ਓ., ਗੁਰਵਿੰਦਰ ਸਿੰਘ ਸੇਖੋਂ, ਇਕਬਾਲਦੀਪ ਸਿੰਘ ਹੈਰੀ ਮੋਗਾ, ਰਾਮ ਸਿੰਘ ਜਾਨੀਆ, ਅਮਨਦੀਪ ਸਿੰਘ ਸਿੱਧੂ, ਅਰਸ਼ਜੋਤ ਸਿੰਘ ਸੇਖੋਂ, ਗਗਨਦੀਪ ਸਿੰਘ ਢਿੱਲੋਂ, ਸੁਰਜੀਤ ਸਿੰਘ ਬੋਹੜ, ਮੇਹਰ ਸਿੰਘ ਢੇਸੀ, ਬਾਬਾ ਹਰਨੇਕ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਜੱਸੂ ਢੇਸੀ ਆਦਿ ਸ਼ਾਮਲ ਹਨ | ਸਵ: ਗੁਰਬਚਨ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮਾਗਮ 5 ਜੂਨ 2025 ਵੀਰਵਾਰ ਦੁਪਹਿਰ 12 ਤੋਂ 1 ਵਜੇ ਤੱਕ, ਗੁਰਦੁਆਰਾ ਸਾਹਿਬ, ਪਿੰਡ ਭਾਗਪੁਰ ਗਗੜਾ ਵਿਖੇ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ 'ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਸਾਉਣੀ' ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਰਾਜ ਪੱਧਰੀ ਪੁਰਸਕਾਰ ਲਈ ਚੋਣ <br/>
Ad Position 24