17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਸਮਰ ਕੈਂਪ ਜਾਰੀ

Ad Position 21
No active advertisement
ਅਜੀਤ ਡੈਸਕ 04-06-2025
ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)- ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦ ਨਵਾਂ ਵਿਖੇ ਚੱਲ ਰਹੇ ਸਮਰ ਕੈਂਪ ਦਾ ਦੂਜਾ ਦਿਨ ਇੰਡੋਰ ਐਕਟੀਵਿਟੀ ਦੇ ਨਾਂ ਰਿਹਾ | ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਗਿੱਲ ਅਤੇ ਰਮਨ ਸ਼ਰਮਾ ਦੁਆਰਾ ਦੱਸਿਆ ਗਿਆ ਕਿ ਬੀ.ਬੀ.ਐਸ. ਚੰਦ ਨਵਾਂ ਦੇ ਵਿਦਿਆਰਥੀ ਇਸ ਸਮਰ ਕੈਂਪ ਪ੍ਰਤੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ | ਵਿਦਿਆਰਥੀਆਂ ਦੁਆਰਾ ਇਸ ਸਮਰ ਕੈਂਪ ਦਾ ਲੁਤਫ਼ ਉਠਾਇਆ ਜਾ ਰਿਹਾ ਹੈ | ਸਮਰ ਕੈਂਪ ਦੇ ਦੂਜੇ ਦਿਨ ਮੈਡਮ ਸ਼ਾਲੂ ਰਾਣੀ ਵਲੋਂ ਪੇਂਟਿੰਗ ਦੇ ਗੁਰ ਸਿਖਾਏ ਗਏ | ਸਮਰ ਕੈਂਪ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਪੇਂਟਿੰਗਾਂ ਬਣਾਈਆਂ |
Ad Position 22
No active advertisement
ਪਿਛਲੀ ਖ਼ਬਰ ਫਖ਼ਰ-ਏ-ਦਸਤਾਰ ਵਿੰਗ ਬੁੱਟਰ ਨੇ ਦਸਤਾਰ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ 'ਚ ਮਨਾਇਆ ਜਾ ਰਿਹਾ ਸਮਰ ਕੈਂਪ
Ad Position 24