ਜਲੰਧਰ, 3 ਜੂਨ (ਅ.ਬ.)- ਸ੍ਰੀ ਐਚ.ਆਰ. ਸਿੰਘ, ਏ.ਡੀ.ਜੀ. ਸੀ.ਆਰ.ਪੀ.ਐੱਫ. (ਸੇਵਾਮੁਕਤ) ਚੇਅਰਮੈਨ ਅਤੇ ਰਣਬੀਰ ਸਿੰਘ ਸਕੱਤਰ ਅਲਾਇੰਸ ਆਫ ਐਕਸ-ਪੈਰਾ ਮਿਲਟਰੀ ਫੋਰਸਿਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਵਿਚ ਵੱਖ-ਵੱਖ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਅਭਿਜੀਤ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਸੀ.ਏ.ਪੀ.ਐੱਫ. ਨਾਲ ਸੰਬੰਧਿਤ ਵੱਖ-ਵੱਖ ਸਮੱਸਿਆਵਾਂ ਅਤੇ ਮੁੱਦਿਆਂ 'ਤੇ ਚਰਚਾ ਕੀਤੀ | ਪੀ.ਐਸ. ਸੰਧੂ ਪ੍ਰਧਾਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਪੰਜਾਬ, ਪ੍ਰਦੀਪ ਕੁਮਾਰ ਤੇ ਸਕੱਤਰ ਪੀ.ਐਸ. ਸੰਧੂ ਪ੍ਰਧਾਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਪੱਛਮੀ ਬੰਗਾਲ ਅਤੇ ਸ੍ਰੀ ਭੀਮ ਸਿੰਘ ਬਿਸ਼ਟ ਸਕੱਤਰ ਪੀ.ਐਸ. ਸੰਧੂ ਪ੍ਰਧਾਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਉੱਤਰਾਖੰਡ ਵੀ ਵਫ਼ਦ ਦਾ ਹਿੱਸਾ ਸਨ | ਵਿਚਾਰੇ ਗਏ ਨੁਕਤਿਆਂ ਵਿਚ ਹਰੇਕ ਜ਼ਿਲ੍ਹਾ ਪੱਧਰ 'ਤੇ ਪੈਰਾ ਸੈਨਿਕ ਬੋਰਡ ਦੀ ਸਥਾਪਨਾ, ਹਰੇਕ ਜ਼ਿਲ੍ਹਾ ਪੱਧਰ 'ਤੇ ਸੀ.ਜੀ.ਐਚ.ਐਸ. ਡਿਸਪੈਂਸਰੀ ਦੀ ਸਥਾਪਨਾ, ਨੇੜਲੇ ਸੀ.ਪੀ.ਸੀ. ਤੋਂ ਸੇਵਾਮੁਕਤ ਸੀ.ਏ.ਪੀ.ਐਫ. ਜਵਾਨਾਂ ਨੂੰ ਸੀ.ਐਮ.ਐਲ.ਐਸ. ਅਧੀਨ ਸ਼ਰਾਬ ਜਾਰੀ ਕਰਨਾ, ਕਮਾਂਡੈਂਟ ਪੱਧਰ ਤੱਕ ਆਨਰੇਰੀ ਰੈਂਕ ਪ੍ਰਦਾਨ ਕਰਨਾ ਆਦਿ ਸ਼ਾਮਿਲ ਸਨ | ਮੀਟਿੰਗ ਬਹੁਤ ਹੀ ਫਲਦਾਇਕ ਰਹੀ ਅਤੇ ਵਧੀਕ ਸਕੱਤਰ ਨੇ ਸਾਰੇ ਨੁਕਤਿਆਂ ਨੂੰ ਵਿਸਥਾਰ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਨੁਕਤਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪੱਧਰ 'ਤੇ ਅਨੁਕੂਲ ਕਾਰਵਾਈ ਕੀਤੀ ਜਾਵੇਗੀ | ਸ੍ਰੀ ਸੰਧੂ ਨੇ ਪੰਜਾਬ ਵਿਚ ਖ਼ਾਸ ਕਰ ਕੇ ਗੁਰਦਾਸਪੁਰ ਵਿਚ ਨਵੀਆਂ ਸੀ.ਜੀ.ਐਚ.ਐਸ. ਡਿਸਪੈਂਸਰੀਆਂ ਖੋਲ੍ਹਣ ਦੇ ਮੁੱਦੇ ਨੂੰ ਵੱਖਰੇ ਤੌਰ 'ਤੇ ਦੱਸਿਆ | ਉਨ੍ਹਾਂ ਨੇ ਸੇਵਾਮੁਕਤ ਸੀ.ਏ.ਪੀ.ਐਫ. ਜਵਾਨਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨਜ਼ਦੀਕੀ ਸੀ.ਪੀ.ਸੀ. ਕੰਟੀਨ ਤੋਂ ਸ਼ਰਾਬ ਜਾਰੀ ਕਰਨ ਲਈ ਵੀ ਕਿਹਾ | ਗ੍ਰਹਿ ਮੰਤਰਾਲੇ ਦੇ ਪੁਲਿਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਜੂਹੀ ਵਰਮਾ ਵੀ ਮੀਟਿੰਗ ਦੌਰਾਨ ਮੌਜੂਦ ਸਨ |