ਅਜੀਤਵਾਲ, 3 ਜੂਨ (ਹਰਦੇਵ ਸਿੰਘ ਮਾਨ)-ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪਿ੍ੰਸੀਪਲ ਰੀਨਾ ਜੈਦਕਾ ਦੀ ਅਗਵਾਈ ਅਤੇ ਸੀ.ਬੀ.ਐਸ.ਈ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਲੱਗ-ਅਲੱਗ ਗਤੀਵਿਧੀਆਂ ਦੇ ਆਧਾਰਿਤ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ | 'ਏਕ ਭਾਰਤ ਸ੍ਰੇਸ਼ਟ ਭਾਰਤ' ਤਹਿਤ ਵੱਖ-ਵੱਖ ਗਤੀਵਿਧੀਆਂ ਦੇ ਆਧਾਰਿਤ ਬੱਚਿਆਂ ਨੂੰ ਆਰਟ ਵਿਚ ਮਿਊਜ਼ਿਕ, ਡਾਂਸ ਅਤੇ ਪੇਂਟਿੰਗ ਵਰਚੂਅਲ ਸਿਟੀ ਟੂਰ, ਭਾਸ਼ਾ ਦੀਆਂ ਬੇਸਿਕ ਬਣਤਰਾਂ, ਖੇਤਰੀ ਵਿਅੰਜਨ, ਸੱਭਿਆਚਾਰਕ ਪ੍ਰਾਪਤੀਆਂ, ਆਰਮਤ ਫੋਰਸਜ਼, ਆਜ਼ਾਦੀ ਘੁਲਾਟੀਏ, ਆਰਟਿਸਟ ਅਤੇ ਅਲੱਗ-ਅਲੱਗ ਖੇਤਰਾਂ ਵਿਚ ਪ੍ਰਸਿੱਧ ਮਹਾਨ ਸ਼ਖਸੀਅਤਾਂ ਬਾਰੇ ਦੱਸਿਆ ਗਿਆ | ਕੈਂਪ ਦੇ ਅੰਤਿਮ ਦਿਨ ਸਪਾਤਿਕ ਨਦੀਆਂ, ਇਤਿਹਾਸਕ ਇਮਾਰਤਾਂ ਅਤੇ ਬੱਚਿਆਂ ਦੇ ਮੋਟੀਵੇਸ਼ਨ ਲਈ ਕੁਇਜ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ | ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਇਸ ਕੈਂਪ ਵਿਚ ਹਿੱਸਾ ਲਿਆ | ਪਿ੍ੰਸੀਪਲ ਰੀਨਾ ਜੈਦਕਾ ਅਤੇ ਵਾਇਸ ਪਿ੍ੰਸੀਪਲ ਬੇਅੰਤ ਬਾਵਾ ਨੇ ਕੈਂਪ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਸੀ.ਬੀ.ਐਸ.ਈ. ਦੁਆਰਾ ਦਿਸ਼ਾ ਨਿਰਦੇਸ਼ਤ ਇਸ ਕੈਂਪ ਦਾ ਮੰਤਵ ਵਿਦਿਆਰਥੀਆਂ ਨੂੰ ਖੇਤਰੀ ਅਤੇ ਦੂਜੇ ਰਾਜਾਂ ਦੇ ਕਲਚਰ, ਪਹਿਰਾਵੇ, ਖਾਣੇ ਅਤੇ ਪੈਟਰਨ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਬੱਚਿਆ ਨੂੰ ਇਕ ਲੜੀ ਵਿਚ ਪਰੋਇਆ ਜਾ ਸਕੇ | ਇਸ ਦੌਰਾਨ ਅਧਿਆਪਕ ਕੁਲਜੀਤ ਕੌਰ, ਕਮਲਜੀਤ ਕੌਰ, ਅੰਜੂ ਬਾਲਾ, ਬਲਜੀਤ ਕੌਰ, ਸੁਮਨਦੀਪ ਕੌਰ ਅਤੇ ਸਮੂਹ ਮੈਨੇਜਮੈਂਟ ਮੈਂਬਰਜ਼, ਪ੍ਰੈਜ਼ੀਡੈਂਟ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐਸ.ਏ. ਆਦਿ ਹਾਜ਼ਰ ਸਨ |