ਨਿਹਾਲ ਸਿੰਘ ਵਾਲਾ, 3 ਜੂਨ (ਪਲਵਿੰਦਰ ਸਿੰਘ ਟਿਵਾਣਾ/ਸੁ ਖਦੇਵ ਸਿੰਘ ਖਾਲਸਾ)-ਸਿੱਖਿਆ ਵਿਭਾਗ ਵਿਚ 33 ਸਾਲ ਤੋਂ ਵੱਧ ਬੇਦਾਗ ਸੇਵਾ ਨਿਭਾਉਂਦਿਆਂ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਤੋਂ ਸੇਵਾਮੁਕਤ ਹੋਏ ਸੀਨੀਅਰ ਕਾਮਰਸ ਲੈਕਚਰਾਰ ਜਗਤਾਰ ਸਿੰਘ ਸੈਦੋਕੇ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਵਿਦਿਆਰਥੀਆਂ ਦੇ ਬੈਂਡ ਗਰੁੱਪ ਨੇ ਆਪਣੇ ਹਰਮਨ ਪਿਆਰੇ ਉਸਤਾਦ ਦਾ ਸਵਾਗਤ ਕੀਤਾ | ਮੈਡਮ ਰੂਪ ਕਿਰਨ ਨੇ ਜਗਤਾਰ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ 'ਤੇ ਰੌਸ਼ਨੀ ਪਾਉਂਦਾ ਸਨਮਾਨ ਪੱਤਰ ਪੜਿ੍ਹਆ, ਜਿਸ ਨੂੰ ਸਕੂਲ ਪਿ੍ੰਸੀਪਲ ਜੋਤੀ ਬਾਂਸਲ ਨੇ ਭੇਟ ਕੀਤਾ | ਜਗਤਾਰ ਸਿੰਘ ਸੈਦੋਕੇ ਦੀ ਭਤੀਜੀ ਰੁਪਿੰਦਰ ਕੌਰ ਵਲੋਂ ਤਿਆਰ ਕੀਤੀ ਦਿਲਕਸ਼ ਤਸਵੀਰ ਨੂੰ ਪਿ੍ੰਸੀਪਲ ਜੋਤੀ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਡਾ. ਨਿਰਮਲ ਸਿੰਘ ਜੌੜਾ ਨੇ ਰੀਲੀਜ਼ ਕੀਤਾ | ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੰਤ ਧਰਮ ਦਾਸ, ਲੈਕਚਰਾਰ ਜਥੇਬੰਦੀ ਦੇ ਸੂਬਾ ਸਰਪ੍ਰਸਤ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ ਵਾਲੀਆ, ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਲਦੇਵ ਸਿੰਘ, ਜ਼ਿਲ੍ਹਾ ਭਾਸ਼ਾ ਅਫਸਰ ਡਾ. ਅਜੀਤਪਾਲ ਸਿੰਘ, ਚੇਅਰਮੈਨ ਅਮਨਦੀਪ ਸਿੰਘ, ਪਿ੍ੰਸੀਪਲ ਗੁਰਸੇਵਕ ਸਿੰਘ, ਰਿਟਾ. ਪਿ੍ੰਸੀਪਲ ਹਰਜੀਤ ਸਿੰਘ, ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਰਿਟਾ. ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਸਟੇਟ ਅਵਾਰਡੀ ਰੁਪਿੰਦਰਜੀਤ ਕੌਰ, ਹੈਂਡਬਾਲ ਕੋਚ ਦਰਸ਼ਨ ਪਾਲ ਸ਼ਰਮਾ ਆਦਿ ਨੇ ਜਗਤਾਰ ਸਿੰਘ ਸੈਦੋਕੇ ਦੇ ਯੋਗਦਾਨ ਨੂੰ ਸਰਾਹਿਆ | ਮੰਚ ਸੰਚਾਲਕ ਦੇ ਫ਼ਰਜ਼ ਲੈਕਚਰਾਰ ਨਵੀਨ, ਦਿਲਬਾਗ ਸਿੰਘ ਬਰਾੜ ਅਤੇ ਭੁਪਿੰਦਰ ਸਿੰਘ ਢਿੱਲੋਂ ਨੇ ਨਿਭਾਏ | ਨਾਮਵਰ ਹਸਤੀਆਂ ਨੇ ਜਗਤਾਰ ਸਿੰਘ ਸੈਦੋਕੇ ਦਾ ਤੋਹਫਿਆਂ ਨਾਲ ਸਨਮਾਨ ਕੀਤਾ | ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਪ੍ਰਧਾਨ ਸ਼ਮਸ਼ੇਰ ਸਿੰਘ, ਸੇਵਾਮੁਕਤ ਮਾ. ਬਾਬੂ ਸਿੰਘ ਸੰਧੂ ਖੁਰਦ, ਪ੍ਰਧਾਨ ਸ਼ਵਿੰਦਰ ਸਿੰਘ ਮੋਗਾ, ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਹੈੱਡਮਾਸਟਰ ਪ੍ਰਮੋਦ ਗੁਪਤਾ, ਹੈੱਡਮਾਸਟਰ ਭੁਪਿੰਦਰ ਸਿੰਘ, ਹੈੱਡਮਾਸਟਰ ਅਨੂਪ ਕੁਮਾਰ, ਹੈੱਡਮਾਸਟਰ ਚਰਨਜੀਤ ਸਿੰਘ, ਇੰਦਰਜੀਤ ਕੌਰ ਹੈੱਡਮਿਸਟਰੈਸ, ਜਗਦੀਪ ਸਿੰਘ ਗਟਰਾ ਪ੍ਰਧਾਨ, ਸੁਖਜੀਤ ਸਿੰਘ, ਰਾਜੇਸ਼ ਖੰਨਾ, ਜਤਿੰਦਰਪਾਲ ਸਿੰਘ ਖੋਸਾ, ਕੈਨੇਡੀਅਨ ਕਮਲਜੀਤ ਸਿੰਘ ਮੋਗਾ, ਚੇਅਰਮੈਨ ਪੱਪੂ ਗਰਗ, ਪਰਮਜੀਤ ਸਿੰਘ, ਹਰਬੰਸ ਸਿੰਘ, ਕੁਲਵਿੰਦਰ ਸਿੰਘ ਮਧੇਕੇ, ਦਿਲਬਾਗ ਸਿੰਘ, ਗੁਰਪ੍ਰੀਤ ਕੌਰ, ਕਾਲਾ ਗਾਜੀਆਣਾ ਕਬੱਡੀ ਖਿਡਾਰੀ, ਬਲਦੇਵ ਸਿੰਘ ਮਾਣੂੰਕੇ, ਅਮਰਜੀਤ ਸਿੰਘ ਸੈਦੋਕੇ, ਜਥੇਦਾਰ ਬਲਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ |