ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਲਈ ਇੰਨਡੋਰ ਐਕਟੀਵਿਟੀਆਂ ਕਰਵਾਈਆਂ ਗਈਆਂ ਅਤੇ ਵਿਦਿਆਰਥੀਆਂ ਨੇ ਇਨਡੋਰ ਖੇਡਾਂ ਦਾ ਵੀ ਆਨੰਦ ਮਾਣਿਆ | ਇੰਨਡੋਰ ਐਕਟੀਵਿਟੀਆਂ 'ਚ ਵਿਦਿਆਰਥੀਆਂ ਨੇ ਫੂਡ ਕਰਾਫ਼ਟ, ਸਿੰਗਿੰਗ, ਮਹਿੰਦੀ ਡਿਜ਼ਾਈਨ, ਆਰਟ ਐਂਡ ਕਰਾਫ਼ਟ, ਡਰਾਇੰਗ, ਫ਼ੋਟੋਗਰਾਫੀ, ਸਿਲਾਈ, ਕਢਾਈ ਆਦਿ ਵਿਚ ਹਿੱਸਾ ਲਿਆ ਅਤੇ ਇੰਨਡੋਰ ਗੇਮਜ਼ ਵਿਚ ਚੈੱਸ, ਕੈਰਮ ਬੋਰਡ, ਫਿਸ਼ਿੰਗ, ਬੌਲਿੰਗ ਆਦਿ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦੇ ਨਾਲ-ਨਾਲ ਹੀ ਅੱਜ ਕਲਾਸ ਪਹਿਲੀ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਲੱਕੀ ਡਿੱਪ ਅਤੇ ਸ਼ੂਟਿੰਗ ਬੈਲੂਨ ਦਾ ਆਨੰਦ ਲਿਆ | ਅੱਜ ਇੰਡੋਰ ਐਕਟੀਵਿਟੀਆਂ ਦੌਰਾਨ ਫੂਡ ਕਰਾਫ਼ਟ ਦੀ ਕਲਾਸ ਵਿਚ ਵਿਦਿਆਰਥੀਆਂ ਨੇ ਮੇਜ਼ਬਾਨੀ ਅਤੇ ਖਾਣੇ ਦੀ ਸਜਾਵਟ ਦੇ ਗੁਰ ਸਿੱਖੇ | ਇਸ ਦੌਰਾਨ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਹਰ ਸਮੇਂ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕਈ ਤਰਾਂ ਦੇ ਪਲੇਟਫ਼ਾਰਮ ਮੁਹੱਈਆ ਕਰਵਾਉਣ ਵਿਚ ਮੋਹਰੀ ਹੈ | ਪੜ੍ਹਾਈ ਦੇ ਨਾਲ-ਨਾਲ ਖੇਡਾਂ, ਪ੍ਰਤੀਯੋਗਤਾ ਮੁਕਾਬਲੇ, ਡੀਬੇਟਸ, ਭਾਸ਼ਣ ਕਲਾ ਆਦਿ ਕਈ ਪ੍ਰਕਾਰ ਦੇ ਮੌਕੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਮੁਹੱਈਆ ਕਰਵਾਏ ਜਾਂਦੇ ਹਨ | ਬੀ.ਬੀ.ਐਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਵਲੋਂ ਸਿੱਖੀ ਜਾ ਰਹੀ ਕਲਾ ਦੇ ਮੁਕਾਬਲੇ ਕਰਵਾਏ ਜਾਣਗੇ ਜਿਵੇਂ ਕਿ ਰੰਗੋਲੀ ਮੁਕਾਬਲੇ, ਮਹਿੰਦੀ ਮੁਕਾਬਲੇ, ਪੇਂਟਿੰਗ ਮੁਕਾਬਲੇ, ਆਰਟ ਐਂਡ ਕਰਾਫ਼ਟ ਆਦਿ |